IKEA ਨੇ ਬੰਗਲੁਰੂ ਵਿਚ ਈ-ਕਾਮਰਸ, ਮੋਬਾਈਲ ਸ਼ਾਪਿੰਗ ਐਪ ਕੀਤੀ ਲਾਂਚ
Thursday, Jun 17, 2021 - 12:14 PM (IST)
ਬੰਗਲੁਰੂ (ਭਾਸ਼ਾ) - ਫਰਨੀਚਰ ਦੀ ਪ੍ਰਚੂਨ ਵਿਕਰੇਤਾ ਆਈਕੀਆ ਨੇ ਵੀਰਵਾਰ ਨੂੰ ਬੰਗਲੁਰੂ ਵਿਚ ਆਪਣੀ ਈ-ਕਾਮਰਸ ਸੇਵਾਵਾਂ ਅਤੇ ਮੋਬਾਈਲ ਸ਼ਾਪਿੰਗ ਐਪ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, ਐਪ ਵਿਚ 8,000 ਤੋਂ ਜ਼ਿਆਦਾ ਘਰੇਲੂ ਸਜਾਵਟ ਉਤਪਾਦ ਹੋਣਗੇ।
ਕੰਪਨੀ ਨੇ ਦਸੰਬਰ 2020 ਵਿਚ ਆਪਣਾ ਦੂਜਾ ਆਈਕਾ ਇੰਡੀਆ ਸਟੋਰ ਨਵੀਂ ਮੁੰਬਈ ਵਿਚ ਖੋਲ੍ਹਿਆ ਸੀ। ਆਈਕੀਆ ਦੀ ਪਹਿਲਾਂ ਹੀ ਹੈਦਰਾਬਾਦ, ਮੁੰਬਈ, ਪੁਣੇ, ਅਹਿਮਦਾਬਾਦ, ਸੂਰਤ ਅਤੇ ਵਡੋਦਰਾ ਵਿਚ ਇਕ ਆਨਲਾਈਨ ਕਾਰੋਬਾਰ ਕਰ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਆਈਕੇਆ ਮੋਬਾਈਲ ਸ਼ਾਪਿੰਗ ਐਪ ਵਿਚ ਉਤਪਾਦ ਦੀ ਸਿਫਾਰਸ਼, ਦਰਜਾਬੰਦੀ(ਰੇਟਿੰਗ) ਅਤੇ ਸਮੀਖਿਆ ਦੇ ਨਾਲ-ਨਾਲ ਇਕ ਅਸਾਨ ਖੋਜ ਅਤੇ ਬ੍ਰਾਊਜ਼ਿੰਗ ਤਜਰਬੇ ਸ਼ਾਮਲ ਹਨ। ਆਈਕੀਆ ਇੰਡੀਆ ਦੇ ਸੀ.ਈ.ਓ. ਪੀਟਰ ਬੇਟਜ਼ੇਲ ਨੇ ਕਿਹਾ ਕਿ ਕਰਨਾਟਕ ਕੰਪਨੀ ਲਈ ਇਕ ਬਹੁਤ ਮਹੱਤਵਪੂਰਨ ਬਾਜ਼ਾਰ ਹੈ ਅਤੇ ਆਉਣ ਵਾਲੇ ਸਮੇਂ ਵਿਚ ਬੈਂਗਲੁਰੂ ਵਿਚ ਇਕ ਸਿਟੀ ਸੈਂਟਰ ਸਟੋਰ ਵੀ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।