ਆਪਣੀ ਘਰਵਾਲੀ ਨੂੰ ਬਣਾਉਣਾ ਚਾਹੁੰਦੇ ਹੋ ਆਤਮ-ਨਿਰਭਰ, ਤਾਂ ਖੋਲ੍ਹੋ ਇਹ ਖਾਤਾ

08/20/2020 7:04:40 PM

ਨਵੀਂ ਦਿੱਲੀ — ਜੇ ਤੁਸੀਂ ਆਪਣੇ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਵਿਅਕਤੀ ਹੋ ਅਤੇ ਤੁਹਾਡੀ ਪਤਨੀ ਘਰੇਲੂ ਜਨਾਨੀ ਹੈ ਤਾਂ ਸਰਕਾਰ ਦੀ ਇਸ ਯੋਜਨਾ ਵਿਚ ਪੈਸਾ ਲਗਾ ਕੇ ਤੁਸੀਂ ਲਾਭ ਕਮਾ ਸਕਦੇ ਹੋ। ਤੁਸੀਂ ਆਪਣੀ ਪਤਨੀ ਨੂੰ ਆਤਮ ਨਿਰਭਰ ਬਣਾ ਸਕਦੇ ਹੋ ਤਾਂ ਕਿ ਤੁਹਾਡੀ ਗੈਰ-ਮੌਜੂਦਗੀ ਵਿਚ ਔਖੇ ਵੇਲੇ ਵੀ ਉਸ ਨੂੰ ਨਿਯਮਤ ਆਮਦਨੀ ਆਉਂਦੀ ਰਹੇ। ਤੁਸੀਂ ਸਰਕਾਰ ਦੀ ਰਾਸ਼ਟਰੀ ਪੈਨਸ਼ਨ ਸਕੀਮ ਵਿਚ ਨਿਵੇਸ਼ ਕਰਕੇ ਆਪਣੀ ਪਤਨੀ ਨੂੰ ਆਤਮ ਨਿਰਭਰ ਬਣਾ ਸਕਦੇ ਹੋ।

ਇਹ ਵੀ ਪੜ੍ਹੋ : ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ ਨਿਰਦੇਸ਼

ਜਾਣੋ ਕਿਵੇਂ ਖੋਲ੍ਹਿਆ ਜਾ ਸਕਦਾ ਹੈ ਇਹ ਖਾਤਾ

ਪਤਨੀ ਦੇ ਨਾਮ 'ਤੇ ਨਿਊ ਪੈਨਸ਼ਨ ਸਿਸਟਮ (ਐਨਪੀਐਸ) ਖਾਤਾ ਖੋਲ੍ਹਿਆ ਜਾ ਸਕਦਾ ਹੈ। ਐਨ.ਪੀ.ਐਸ ਅਕਾਉਂਟ ਤੁਹਾਡੀ ਪਤਨੀ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ ਇਕਮੁਸ਼ਤ ਰਾਸ਼ੀ ਦੇਵੇਗਾ। ਇਸ ਦੇ ਨਾਲ ਹੀ ਉਸ ਨੂੰ ਹਰ ਮਹੀਨੇ ਪੈਨਸ਼ਨ ਵਜੋਂ ਨਿਯਮਤ ਆਮਦਨੀ ਵੀ ਹੋਏਗੀ। ਐਨ.ਪੀ.ਐਸ ਖਾਤੇ ਨਾਲ ਤੁਸੀਂ ਇਹ ਵੀ ਫੈਸਲਾ ਕਰ ਸਕਦੇ ਹੋ ਕਿ ਤੁਹਾਡੀ ਪਤਨੀ ਨੂੰ ਹਰ ਮਹੀਨੇ ਕਿੰਨੀ ਪੈਨਸ਼ਨ ਮਿਲੇਗੀ। ਇਸਦੇ ਨਾਲ ਤੁਹਾਡੀ ਪਤਨੀ 60 ਸਾਲਾਂ ਦੀ ਉਮਰ ਤੋਂ ਬਾਅਦ ਪੈਸੇ ਲਈ ਕਿਸੇ ਉੱਤੇ ਨਿਰਭਰ ਨਹੀਂ ਰਹੇਗੀ।

ਜਾਣੋ ਕਿਵੇਂ ਕਰਨਾ ਹੈ ਨਿਵੇਸ਼

ਤੁਸੀਂ ਨਿਊ ਪੈਨਸ਼ਨ ਸਿਸਟਮ (ਐਨਪੀਐਸ) ਖਾਤੇ ਵਿਚ ਆਪਣੀ ਸਹੂਲਤ ਅਨੁਸਾਰ ਹਰ ਮਹੀਨੇ ਜਾਂ ਸਾਲਾਨਾ ਆਧਾਰ 'ਤੇ ਪੈਸੇ ਜਮ੍ਹਾ ਕਰਵਾ ਸਕਦੇ ਹੋ। ਤੁਸੀਂ ਪਤਨੀ ਦੇ ਨਾਮ 'ਤੇ 1000 ਰੁਪਏ ਨਾਲ ਵੀ ਇੱਕ ਐਨ.ਪੀ.ਐਸ. ਖਾਤਾ ਖੋਲ੍ਹ ਸਕਦੇ ਹੋ। 60 ਸਾਲ ਦੀ ਉਮਰ ਵਿਚ ਐਨਪੀਐਸ ਖਾਤਾ ਪਰਿਪੱਕ ਹੋ ਜਾਂਦਾ ਹੈ। ਨਵੇਂ ਨਿਯਮਾਂ ਅਨੁਸਾਰ ਜੇ ਤੁਸੀਂ ਚਾਹੇ ਤਾਂ ਪਤਨੀ ਦੀ ਉਮਰ 65 ਸਾਲ ਹੋਣ ਤੱਕ ਐਨ.ਪੀ.ਐਸ. ਅਕਾਉਂਟ ਨੂੰ ਜਾਰੀ ਰੱਖ ਸਕਦੇ ਹੋ।

ਇਹ ਵੀ ਪੜ੍ਹੋ :ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

ਜਾਣੋ ਕਿਹੜੇ ਲੋਕ ਖੋਲ੍ਹ ਸਕਦੇ ਹਨ ਇਹ ਖਾਤਾ

18 ਤੋਂ 60 ਸਾਲ ਦੀ ਉਮਰ ਵਾਲਾ ਕੋਈ ਵੀ ਤਨਖਾਹ ਵਾਲਾ ਵਿਅਕਤੀ ਐਨ.ਪੀ.ਐਸ. ਯੋਜਨਾ ਵਿਚ ਸ਼ਾਮਲ ਹੋ ਸਕਦਾ ਹੈ। ਐਨ.ਪੀ.ਐਸ. ਵਿਚ ਦੋ ਕਿਸਮਾਂ ਦੇ ਖਾਤੇ ਹਨ: Tier-1 ਅਤੇ Tier-2। Tier-1 ਇੱਕ ਰਿਟਾਇਰਮੈਂਟ ਖਾਤਾ ਹੈ, ਜੋ ਕਿ ਹਰ ਸਰਕਾਰੀ ਕਰਮਚਾਰੀ ਲਈ ਖੋਲ੍ਹਣਾ ਲਾਜ਼ਮੀ ਹੈ। ਇਸ ਦੇ ਨਾਲ ਹੀ Tier-2 ਇੱਕ ਸਵੈਇੱਛਕ ਖਾਤਾ ਹੈ, ਜਿਸ ਵਿਚ ਕੋਈ ਵੀ ਤਨਖਾਹ ਲੈਣ ਵਾਲਾ ਵਿਅਕਤੀ ਆਪਣੀ ਤਰਫੋਂ ਕੋਈ ਨਿਵੇਸ਼ ਸ਼ੁਰੂ ਕਰ ਸਕਦਾ ਹੈ ਅਤੇ ਕਿਸੇ ਵੀ ਸਮੇਂ ਪੈਸੇ ਕਢਵਾ ਸਕਦਾ ਹੈ।

ਤੁਸੀਂ 60 ਹਜ਼ਾਰ ਰੁਪਏ ਤੱਕ ਮਹੀਨਾਵਾਰ ਪੈਨਸ਼ਨ ਕਿਵੇਂ ਪ੍ਰਾਪਤ ਕਰ  ਸਕਦੇ ਹੋ?

ਜੇ ਤੁਸੀਂ ਇਸ ਸਕੀਮ ਵਿਚ 25 ਸਾਲ ਦੀ ਉਮਰ ਵਿਚ ਸ਼ਾਮਲ ਹੋ ਜਾਂਦੇ ਹੋ ਅਤੇ 60 ਸਾਲ ਦੀ ਉਮਰ ਤੱਕ ਭਾਵ 35 ਸਾਲਾਂ ਤੱਕ ਹਰ ਮਹੀਨੇ ਇਸ ਸਕੀਮ ਦੇ ਤਹਿਤ 5000 ਰੁਪਏ ਜਮ੍ਹਾ ਕਰਵਾਉਂਦੇ ਹੋ। ਤਾਂ ਤੁਹਾਡੇ ਵਲੋਂ ਕੀਤਾ ਗਿਆ ਕੁੱਲ ਨਿਵੇਸ਼ 21 ਲੱਖ ਰੁਪਏ ਹੋ ਜਾਵੇਗਾ। ਐਨ.ਪੀ.ਐਸ. ਵਿਚ ਕੁੱਲ ਨਿਵੇਸ਼ 'ਤੇ ਅਨੁਮਾਨਤ ਰਿਟਰਨ 8 ਪ੍ਰਤੀਸ਼ਤ ਹੈ, ਤਾਂ ਕੁਲ ਰਕਮ 1.15 ਕਰੋੜ ਰੁਪਏ ਹੋ ਜਾਵੇਗੀ। ਇਸ ਵਿਚੋਂ ਜੇ ਤੁਸੀਂ 80 ਫ਼ੀਸਦੀ ਰਕਮ ਨਾਲ ਐਨੁਇਟੀ ਖਰੀਦਦੇ ਹੋ, ਤਾਂ ਇਹ ਮੁੱਲ ਲਗਭਗ 93 ਲੱਖ ਰੁਪਏ ਹੋ ਜਾਵੇਗਾ। ਇਕਮੁਸ਼ਤ ਕੀਮਤ ਵੀ 23 ਲੱਖ ਰੁਪਏ ਦੇ ਨੇੜੇ ਹੋਵੇਗੀ। ਜੇ ਐਨੂਅਟੀ ਰੇਟ 8 ਪ੍ਰਤੀਸ਼ਤ ਹੈ ਤਾਂ 60 ਸਾਲ ਦੀ ਉਮਰ ਤੋਂ ਬਾਅਦ, ਹਰ ਮਹੀਨੇ 61 ਹਜ਼ਾਰ ਰੁਪਏ ਪੈਨਸ਼ਨ ਬਣੇਗੀ। ਇਸ ਦੇ ਨਾਲ ਹੀ 23 ਲੱਖ ਰੁਪਏ ਦਾ ਵੱਖਰਾ ਫੰਡ ਵੀ। 

ਇਹ ਵੀ ਪੜ੍ਹੋ : ਜ਼ਮੀਨ ਖਰੀਦਣ ਲਈ ਸਰਕਾਰ ਦੇ ਰਹੀ ਕਰਜ਼ਾ, ਨਹੀਂ ਦੇਣੀ ਪਵੇਗੀ 2 ਸਾਲ ਤੱਕ ਕੋਈ ਕਿਸ਼ਤ


Harinder Kaur

Content Editor

Related News