ਆਪਣੇ ਆਧਾਰ ਕਾਰਡ ਦੇ ਵੇਰਵੇ ਨੂੰ ਰੱਖਣਾ ਚਾਹੁੰਦੇ ਹੋ ਗੁਪਤ, ਤਾਂ ਅਪਣਾਓ ਇਹ ਤਰੀਕਾ

Wednesday, Feb 26, 2020 - 02:30 PM (IST)

ਨਵੀਂ ਦਿੱਲੀ — ਆਧਾਰ ਕਾਰਡ ਬਣਾਉਣਾ ਦੇਸ਼ ਦੇ ਹਰ ਨਾਗਰਿਕ ਲਈ ਲਾਜ਼ਮੀ ਹੋ ਗਿਆ ਹੈ। ਮੌਜੂਦਾ ਸਮੇਂ 'ਚ ਬੈਂਕ ਖਾਤਾ ਖੁੱਲ੍ਹਵਾਉਣਾ ਹੋਵੇ, ਨਵਾਂ ਸਿਮ ਲੈਂਦੇ ਸਮੇਂ ਤੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਤੁਹਾਨੂੰ ਆਪਣਾ ਆਧਾਰ ਅਥੈਂਟੀਕੇਟ ਕਰਨਾ ਪੈਂਦਾ ਹੈ। ਇਨ੍ਹਾਂ ਸਹੂਲਤਾਂ ਦੇ ਨਾਲ ਹੁਣ ਇਸ ਦੀ ਦੁਰਵਰਤੋਂ ਦਾ ਖਤਰਾ ਵੀ ਵਧ ਗਿਆ ਹੈ। ਇਕ ਛੋਟੀ ਜਿਹੀ ਗਲਤੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਥੋਂ ਤੱਕ ਕਿ ਆਧਾਰ ਦੀ ਪੁਸ਼ਟੀ ਸਮੇਤ  ਦੂਸਰੇ ਖਾਤਿਆਂ 'ਚ ਰੁਪਏ ਵੀ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਲਈ ਵੱਡੀ ਗਿਣਤੀ 'ਚ ਲੋਕ ਆਧਾਰ ਨੰਬਰ ਦੀ ਦੁਰਵਰਤੋਂ ਦੇ ਖਦਸ਼ੇ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ। ਉਨ੍ਹਾਂ ਦਾ ਪਰੇਸ਼ਾਨ ਹੋਣਾ ਜਾਇਜ਼ ਵੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਡਾਟਾ ਹੀ ਸਭ ਤੋਂ ਵੱਡੀ ਐਸੇਟ ਸਾਬਿਤ ਹੋਣ ਵਾਲਾ ਹੈ। ਇਨ੍ਹਾਂ ਫੀਚਰਜ਼ ਨੂੰ ਦੇਖਦੇ ਹੋਏ UIDAI ਨੇ ਆਧਾਰ ਨੰਬਰ ਲਾਕ ਤੇ ਅਨਲਾਕ ਕਰਨ ਦਾ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਪਰੇਸ਼ਾਨੀ ਤੇ ਆਧਾਰ ਨੰਬਰ ਦੀ ਦੁਰਵਰਤੋਂ ਦੇ ਕਿਸੇ ਵੀ ਤਰ੍ਹਾਂ ਦੇ ਖਦਸ਼ੇ ਤੋਂ ਬਚ ਸਕਦੇ ਹੋ।

ਇਸ ਤਰ੍ਹਾਂ ਕਰੋ ਆਧਾਰ ਨੂੰ ਲਾਕ ਜਾਂ ਅਨਲਾਕ

ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਨੂੰ ਲਾਕ ਤੇ ਅਨਲਾਕ ਕਰਨ ਲਈ ਬਹੁਤ ਹੀ ਆਸਾਨ ਪ੍ਰਕਿਰਿਆ ਰੱਖੀ ਹੈ। ਤੁਸੀਂ ਆਨਲਾਈਨ ਜਾਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮੈਸੇਜ ਕਰ ਕੇ ਇਸ ਸਹੂਲਤ ਨੂੰ ਸ਼ੁਰੂ ਜਾਂ ਬੰਦ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਮੈਸੇਜ ਜ਼ਰੀਏ ਆਧਾਰ ਕਾਰਡ ਪੁਸ਼ਟੀ ਨੂੰ ਲਾਕ ਕਰਨ ਦੀ ਪ੍ਰਕਿਰਿਆ -

- ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 1947 'ਤੇ SMS ਭੇਜ ਕੇ OTP ਹਾਸਿਲ ਕਰੋ। ਆਪਣੇ ਮੋਬਾਈਲ ਨੰਬਰ ਦੇ ਰਾਈਟ ਮੈਸੇਜ ਬਾਕਸ 'ਚ ਜਾ ਕੇ ਟਾਈਪ ਕਰੋ- GETOTP ਆਧਾਰ ਨੰਬਰ ਦੇ ਆਖ਼ਰੀ ਚਾਰ ਅੰਕ। ਉਦਾਹਰਨ ਲਈ ਜੇਕਰ ਤੁਹਾਡਾ ਆਧਾਰ ਨੰਬਰ 7709 9898 0416 ਹੈ ਤਾਂ ਤੁਹਾਨੂੰ 1947 ਨੰਬਰ 'ਤੇ GETOTP 0416 ਲਿਖ ਕੇ ਮੈਸੇਜ ਭੇਜਣਾ ਹੈ।

- ਇਸ ਮੈਸੇਜ ਦੇ ਜਵਾਬ 'ਚ UIDAI ਤੁਹਾਨੂੰ ਓ.ਟੀ.ਪੀ. ਮੈਸੇਜ ਭੇਜੇਗਾ। ਓਟੀਪੀ ਛੇ ਅੰਕਾਂ ਦਾ ਹੋਵੇਗਾ।

- ਇਸ ਤੋਂ ਬਾਅਦ ਤੁਹਾਨੂੰ LOCKUID ਆਧਾਰ ਨੰਬਰ ਦੇ ਆਖ਼ਰੀ ਚਾਰ ਅੰਕ 6 ਅੰਕ ਦਾ OTP ਨੰਬਰ ਦੇ ਫਾਰਮੈਟ 'ਚ ਮੈਸੇਜ ਭੇਜਣਾ ਹੋਵੇਗਾ।

- ਇਸ ਤੋਂ ਬਾਅਦ UIDAI ਵਿਭਾਗ ਤੁਹਾਡਾ ਆਧਾਰ ਨੰਬਰ ਲਾਕ ਕਰ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਲਾਕ ਹੋ ਜਾਣ ਦੀ ਇਨਫੋਰਮੇਸ਼ਨ ਮਿਲ ਜਾਵੇਗੀ।


Related News