ਸਮਾਰਟਫੋਨ ਖਰੀਦਣਾ ਹੈ ਤਾਂ ਜਲਦੀ ਕਰੋ, ਦੀਵਾਲੀ ''ਤੇ ਖਰਚ ਕਰਨੇ ਪੈਣਗੇ ਜ਼ਿਆਦਾ ਪੈਸੇ

Thursday, Aug 16, 2018 - 02:58 PM (IST)

ਨਵੀਂ ਦਿੱਲੀ—ਦੀਵਾਲੀ ਦੇ ਖਾਸ ਮੌਕੇ 'ਤੇ ਜੇਕਰ ਤੁਸੀਂ ਘਰ ਦੇ ਕਿਸੇ ਮੈਂਬਰ ਨੂੰ ਨਵਾਂ ਸਮਾਰਟਫੋਨ ਗਿਫਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਹੈਂਡਸੈੱਟ ਕੰਪਨੀ ਸਤੰਬਰ ਤੋਂ ਮੋਬਾਇਲ ਫੋਨ ਦੀ ਕੀਮਤ ਵਧਾ ਸਕਦੀ ਹੈ। ਅਜਿਹੇ 'ਚ ਗਾਹਕਾਂ ਲਈ ਦੀਵਾਲੀ ਤੋਂ ਪਹਿਲਾਂ ਮੋਬਾਇਲ ਫੋਨ ਖਰੀਦਣਾ ਵਧੀਆ ਹੋ ਸਕਦਾ ਹੈ। 
ਕਿਉਂ ਵਧਣਗੇ ਰੇਟ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਆਲ-ਟਾਈਮ ਲੋਅ ਲੈਵਲ 'ਤੇ ਜਾਣ ਨਾਲ ਕੰਪਨੀਆਂ ਦੀ ਲਾਗਤ 4-6 ਫੀਸਦੀ ਵਧ ਗਈ ਹੈ। ਜਾਣਕਾਰਾਂ ਮੁਤਾਬਕ ਜ਼ਿਆਦਾਤਰ ਹੈਂਡਸੈੱਟ ਕੰਪਨੀਆਂ ਨੇ ਸਤੰਬਰ ਦੇ ਮੱਧ ਤੱਕ ਕੀਤੀ ਇਨਵੈਂਟਰੀ ਬਚਾ ਰੱਖੀ ਹੈ ਪਰ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਤੋਂ ਬਾਅਦ ਵੈਂਡਰਸ ਨੇ ਕੰਪੋਨੈਂਟਸ ਲਈ ਜਿਨ੍ਹਾਂ ਨਵੇਂ ਕਾਨਟਰੈਕਟ 'ਤੇ ਸਾਈਨ ਕੀਤੇ ਹਨ ਉਨ੍ਹਾਂ ਨੂੰ ਜੇਬ ਜ਼ਿਆਦਾ ਢਿੱਲੀ ਕਰਨੀ ਹੋਵੇਗੀ। ਹਾਲ ਦੇ ਦਿਨਾਂ 'ਚ ਰੁਪਏ 'ਚ ਚੀਨ ਦੀ ਕਰੰਸੀ ਯੁਆਨ ਦੇ ਮੁਕਾਬਲੇ 5.4 ਫੀਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਵੀ ਮੋਬਾਇਲ ਕੰਪਨੀਆਂ ਦੇ ਪਾਰਟਸ ਦੀ ਲਾਗਤ ਵਧੀ ਹੈ।  
ਤਿਓਹਾਰੀ ਸੀਜ਼ਨ 'ਚ ਹੁੰਦੀ ਹੈ ਜ਼ਿਆਦਾ ਕਮਾਈ
ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਬ੍ਰਾਂਡਸ ਪਹਿਲਾਂ ਹੀ ਪ੍ਰਿੰਟਿਡ ਸੀਕੇਟ ਬੋਡਰਸ ਦੀ ਅਸੈਂਬਲਿੰਗ ਭਾਰਤ 'ਚ ਬੰਦ ਕਰ ਚੁੱਕੇ ਹਨ ਜਿਸ 'ਚ ਜ਼ਿਆਦਾਤਰ ਕੰਪੋਨੈਂਟਸ ਚੀਨ ਦੇ ਬਾਜ਼ਾਰ ਤੋਂ ਇੰਪੋਰਟ ਕੀਤੇ ਜਾਂਦੇ ਹਨ। ਅਜਿਹੇ 'ਚ ਕਰੰਸੀ 'ਚ ਉਤਾਰ-ਚੜ੍ਹਾਅ ਦੇ ਕਾਰਨ ਘੱਟ ਮਾਰਜਨ 'ਤੇ ਜ਼ਿਆਦਾਤਰ ਕੰਪਨੀਆਂ ਲਈ ਬਿਜ਼ਨਸ ਕਰਨਾ ਸੰਭਵ ਨਹੀਂ ਹੋਵੇਗਾ। ਤਿਓਹਾਰੀ ਸੀਜ਼ਨ ਆਮ ਤੌਰ 'ਤੇ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਕੰਪਨੀਆਂ ਸਾਲ ਦੀ ਇਕ ਤਿਹਾਈ ਤੋਂ ਜ਼ਿਆਦਾ ਕਮਾਈ ਇਸ ਦੌਰਾਨ ਕਰਦੀਆਂ ਹਨ।


Related News