ਜੇਕਰ ਤੁਹਾਡੇ ਕੋਲ ਹੈ ਇਹ 10 ਰੁਪਏ ਵਾਲਾ ਨੋਟ, ਤਾਂ ਅੱਜ ਹੀ ਮਿਲ ਸਕਦੇ ਹਨ 25 ਹਜ਼ਾਰ ਰੁਪਏ
Monday, Oct 19, 2020 - 06:24 PM (IST)
ਨਵੀਂ ਦਿੱਲੀ — ਜੇਕਰ ਤੁਸੀਂ ਵੀ ਕੋਰੋਨਾ ਆਫ਼ਤ ਦਰਮਿਆਨ ਪੈਸਾ ਕਮਾਉਣ ਦੇ ਮੌਕੇ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਕੋਲ ਘਰ ਬੈਠ ਕੇ 25 ਹਜ਼ਾਰ ਰੁਪਏ ਕਮਾਉਣ ਦਾ ਮੌਕਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਇਸ ਲਈ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਕੋਲ ਸਿਰਫ ਇੱਕ 10 ਰੁਪਏ ਦਾ ਨੋਟ ਹੋਣਾ ਚਾਹੀਦਾ ਹੈ। ਇਸ 10 ਰੁਪਏ ਦੇ ਨੋਟ ਤੋਂ 25 ਹਜ਼ਾਰ ਰੁਪਏ ਦੀ ਕਮਾਈ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਲਈ ਤੁਹਾਨੂੰ ਕਿਹੜਾ 10 ਰੁਪਏ ਦਾ ਨੋਟ ਚਾਹੀਦਾ ਹੈ ਅਤੇ ਤੁਸੀਂ ਕਿਵੇਂ ਕਮਾਈ ਕਰ ਸਕਦੇ ਹੋ।
ਪੁਰਾਣੇ ਨੋਟ ਬਾਜ਼ਾਰ ਵਿਚੋਂ ਅਲੋਪ ਹੋ ਰਹੇ ਹਨ। ਅਜਿਹੀ ਸਥਿਤੀ ਵਿਚ ਜੇ ਤੁਹਾਡੇ ਕੋਲ ਪੁਰਾਣੇ ਵਾਲਾ 10 ਰੁਪਏ ਦਾ ਨੋਟ ਹੈ, ਤਾਂ ਤੁਸੀਂ ਕਮਾਈ ਕਰ ਸਕਦੇ ਹੋ। 10 ਰੁਪਏ ਦੇ ਨੋਟ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਬਹੁਤ ਸਾਲ ਪਹਿਲਾਂ ਭਾਰਤ ਵਿਚ ਚਲਦਾ ਸੀ।
ਇਹ ਵੀ ਪੜ੍ਹੋ: PNB ਖ਼ਾਤਾਧਾਰਕ ਲਈ ਖ਼ਾਸ ਸਹੂਲਤ, SMS ਜ਼ਰੀਏ ਮਿੰਟਾਂ 'ਚ ਹੋ ਸਕਣਗੇ ਇਹ ਕੰਮ
ਨੋਟ ਦੀ ਪਛਾਣ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਬ੍ਰਿਟਿਸ਼ ਭਾਰਤ ਵਿਚ ਅਜਿਹੇ ਬਹੁਤ ਸਾਰੇ ਨੋਟ ਚਲਦੇ ਸਨ, ਜਿਨ੍ਹਾਂ ਬਾਰੇ ਸ਼ਾਇਦ ਹੁਣ ਕਿਸੇ ਨੂੰ ਪਤਾ ਵੀ ਨਹੀਂ ਹੋਵੇਗਾ। ਪਹਿਲੇ 10 ਰੁਪਏ ਦੇ ਨੋਟ 'ਤੇ ਅਸ਼ੋਕ ਸਤੰਭ(ਪਿੱਲਰ) ਬਣਇਆ ਹੁੰਦਾ ਸੀ। 3 ਮੂੰਹ ਵਾਲੇ ਸ਼ੇਰ ਦਾ ਇਹ ਨੋਟ ਹੁਣ ਬਹੁਤ ਘੱਟ ਮਿਲਦਾ ਹੈ। ਪਰ ਜੇ ਇਹ ਨੋਟ ਤੁਹਾਡੇ ਕੋਲ ਹੈ, ਤਾਂ ਤੁਹਾਡੀ ਕਿਸਮਤ ਚਮਕ ਸਕਦੀ ਹੈ।
ਤੁਹਾਨੂੰ ਕਿੰਨੇ ਰੁਪਏ ਮਿਲਣਗੇ?
ਇਸ 1 ਨੋਟ ਬਦਲੇ ਤੁਸੀਂ 20-25 ਹਜ਼ਾਰ ਰੁਪਏ ਪ੍ਰਾਪਤ ਕਰ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਤੁਸੀਂ ਇਸ ਨੋਟ ਨੂੰ ਘਰ ਵਿਚ ਆਨਲਾਈਨ ਵੇਚ ਸਕਦੇ ਹੋ।
ਤੁਸੀਂ ਇਹ ਨੋਟ ਕਿੱਥੇ ਵੇਚ ਸਕਦੇ ਹੋ
ਇਹ ਨੋਟ ਇੰਡੀਆਮਾਰਟ, ਸ਼ਾਪ ਕਲੂਜ਼ ਅਤੇ ਮਰੂਧਰ ਆਰਟਸ ਵਿਖੇ ਇਨ੍ਹਾਂ ਨੋਟਾਂ ਨੂੰ ਚੰਗੀ ਕੀਮਤ 'ਤੇ ਵੇਚਿਆ ਜਾ ਸਕਦਾ ਹੈ। ਇਨ੍ਹਾਂ ਪਲੇਟਫਾਰਮਾਂ 'ਤੇ ਤੁਹਾਨੂੰ ਇਸ ਨੋਟ ਲਈ ਵਧੀਆ ਕੀਮਤ ਮਿਲੇਗੀ। ਤੁਸੀਂ ਇਨ੍ਹਾਂ ਨੋਟਾਂ ਨੂੰ ਕੰਪਨੀ ਦੀ ਸਾਈਟ 'ਤੇ ਜਾ ਕੇ ਵੇਚ ਸਕਦੇ ਹੋ। ਬਦਲੇ ਵਿਚ ਤੁਹਾਨੂੰ 25 ਹਜ਼ਾਰ ਰੁਪਏ ਮਿਲਣਗੇ।
ਇਹ ਵੀ ਪੜ੍ਹੋ: 25,000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਲਈ ਵੱਡੀ ਖ਼ਬਰ, ਮੁਫ਼ਤ 'ਚ ਮਿਲਣਗੀਆਂ ਇਹ ਸਹੂਲਤਾਂ
1943 ਵਿਚ ਜਾਰੀ ਕੀਤਾ ਗਿਆ ਸੀ ਇਹ ਨੋਟ
ਦੱਸ ਦੇਈਏ ਕਿ ਇਹ ਨੋਟ ਬ੍ਰਿਟਿਸ਼ ਰਾਜ ਨੇ 1943 ਵਿਚ ਜਾਰੀ ਕੀਤਾ ਸੀ। ਇਸ ਨੋਟ ਉੱਤੇ ਭਾਰਤੀ ਸੀ.ਡੀ. ਦੇਸ਼ਮੁਖ ਨੇ ਦਸਤਖਤ ਕੀਤੇ ਹਨ। 10 ਰੁਪਏ ਦੇ ਇਸ ਪੁਰਾਣੇ ਨੋਟ ਵਿਚ ਇੱਕ ਪਾਸੇ ਅਸ਼ੋਕਾ ਪਿੱਲਰ ਅਤੇ ਦੂਜੇ ਪਾਸੇ ਇੱਕ ਕਿਸ਼ਤੀ ਹੈ। ਇਸ ਨੋਟ ਦੇ ਦੋਵੇਂ ਪਾਸਿਆਂ 'ਤੇ 10 ਰੁਪਏ ਅੰਗਰੇਜ਼ੀ ਵਿਚ ਲਿਖਿਆ ਹੈ।
ਇਹ ਵੀ ਪੜ੍ਹੋ: ਹੁਣ ਆਧਾਰ ਨੰਬਰ ਜ਼ਰੀਏ ਨਿਕਲੇਗਾ ਪੈਸਾ, ਸਿਰਫ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ