ਤਰਨਤਾਰਨ ’ਚ ਵੱਡੀ ਵਾਰਦਾਤ : ਲੱਖਾਂ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਪੈਟਰੋਲ ਪੰਪ ’ਤੇ ਚਲਾ 'ਤੀਆਂ ਗੋਲੀਆਂ

Saturday, Oct 03, 2026 - 07:58 AM (IST)

ਤਰਨਤਾਰਨ ’ਚ ਵੱਡੀ ਵਾਰਦਾਤ : ਲੱਖਾਂ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਪੈਟਰੋਲ ਪੰਪ ’ਤੇ ਚਲਾ 'ਤੀਆਂ ਗੋਲੀਆਂ

ਤਰਨਤਾਰਨ (ਰਮਨ) - ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਭੰਗਾਲਾ ਵਿਖੇ ਇਕ ਪੈਟਰੋਲ ਪੰਪ ’ਤੇ ਲੱਖਾਂ ਰੁਪਏ ਦੀ ਫਿਰੌਤੀ ਨਾ ਦੇਣ ਕਰ ਕੇ ਗੈਂਗਸਟਰਾਂ ਦੇ ਗੁਰਗਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਫਾਇਰਿੰਗ ’ਚ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੰਪ ਮਾਲਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਚ ਫਿਰੌਤੀ ਦੀ ਮੰਗ ਨੂੰ ਲੈ ਕੇ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪੀੜਤਾਂ ਵਲੋਂ ਸੁਰੱਖਿਆ ਨੂੰ ਲੈ ਕੇ ਦੱਬੀ ਆਵਾਜ਼ ’ਚ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...

ਫਿਲਹਾਲ ਥਾਣਾ ਸਦਰ ਪੱਟੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਥਾਣਾ ਸਦਰ ਪੱਟੀ ਦੀ ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੋਬਿੰਦ ਫਿਲਿੰਗ ਸਟੇਸ਼ਨ ਭੰਗਾਲਾ ਦੇ ਮਾਲਕ ਪਰਮਜੀਤ ਸਿੰਘ ਪਾਸੋਂ ਬੀਤੇ ਕੁਝ ਦਿਨ ਪਹਿਲਾਂ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਵਿਦੇਸ਼ ’ਚ ਬੈਠੇ ਗੈਂਗਸਟਰਾਂ ਵੱਲੋਂ ਫੋਨ ਰਾਹੀਂ ਕੀਤੀ ਗਈ ਸੀ। ਮੰਗ ਪੂਰੀ ਨਾ ਹੋਣ ਕਰ ਕੇ ਸ਼ੁੱਕਰਵਾਰ ਦੁਪਹਿਰ ਲੱਗਭਗ 12 ਵਜੇ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਇਸ ਫਾਇਰਿੰਗ ’ਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਵਾਰਦਾਤ ਨੂੰ ਲੈ ਕੇ ਇਲਾਕੇ ’ਚ ਅਤੇ ਪਰਿਵਾਰਕ ਮੈਂਬਰਾਂ ’ਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪੰਪ ਮਾਲਕ ਪਾਸੋਂ ਵਿਦੇਸ਼ ’ਚ ਬੈਠੇ ਗੈਂਗਸਟਰਾਂ ਵੱਲੋਂ ਲੱਖਾਂ ਰੁਪਏ ਦੀ ਫਿਰੌਤੀ ਨੂੰ ਲੈ ਕੇ ਵਾਰ-ਵਾਰ ਫੋਨ ਕਾਲਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਰ ਕੇ ਉਨ੍ਹਾਂ ’ਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ, ਜੋ ਦੱਬੀ ਆਵਾਜ਼ ’ਚ ਪੁਲਸ ਪਾਸੋਂ ਸੁਰੱਖਿਆ ਦੀ ਮੰਗ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ : ਲਿਫਟ 'ਚ ਫਸਿਆ ਸਾਬਕਾ MP ਦਾ ਪੂਰਾ ਪਰਿਵਾਰ, ਨੂੰਹ-ਪੁੱਤਰ ਸਣੇ 6 ਲੋਕਾਂ ਦੀ ਵਿਗੜੀ ਸਿਹਤ

ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਇਨਵੈਸਟੀਗੇਸ਼ਨ ਸ਼ਿਵਦਰਸ਼ਨ ਸਿੰਘ ਨੇ ਇਸ ਮਾਮਲੇ ਦੇ ਸਬੰਧ ਵਿਚ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਸਬੰਧੀ ਇਲਾਕੇ ’ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਪਾਇਲਟ ਨੇ ਮਸੀਹਾ ਬਣ ਬਚਾਈ 174 ਯਾਤਰੀਆਂ ਦੀ ਜਾਨ ! PM ਮੋਦੀ ਨੇ ਕਿਹਾ- 'Hero'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News