ਯਾਤਰਾ ਨਾ ਕਰ ਸਕਣ 'ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ ਰੇਲ ਟਿਕਟ, ਜਾਣੋ ਕਿਵੇਂ

Sunday, Jul 04, 2021 - 06:27 PM (IST)

ਯਾਤਰਾ ਨਾ ਕਰ ਸਕਣ 'ਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ ਰੇਲ ਟਿਕਟ, ਜਾਣੋ ਕਿਵੇਂ

ਨਵੀਂ ਦਿੱਲੀ - ਭਾਰਤ ਵਿਚ ਯਾਤਰਾ ਕਰਨ ਲਈ ਹੋਰ ਆਵਾਜਾਈ ਦੇ ਸਾਧਨਾਂ ਦੇ ਮੁਕਾਬਲੇ ਭਾਰਤੀ ਰੇਲਵੇ ਸਭ ਤੋਂ ਸਸਤਾ, ਆਰਾਮਦਾਇਕ ਅਤੇ ਸੁਵਿਧਾਜਨਕ ਮਾਧਿਅਮ ਹੈ। ਕਈ ਵਾਰ ਲੋਕ ਰੇਲ ਵਿਚ ਸਫ਼ਰ ਕਰਨ ਲਈ ਟਿਕਟਾਂ ਬੁੱਕ ਕਰ ਲੈਂਦੇ ਹਨ ਪਰ ਕਿਸੇ ਕਾਰਨ ਕਰਕੇ ਉਹ ਉਸ ਦਿਨ ਸਫ਼ਰ ਕਰਨ ਦੇ ਯੋਗ ਨਹੀਂ ਹੁੰਦੇ। ਅਜਿਹੀ ਸਥਿਤੀ ਵਿੱਚ ਭਾਰਤੀ ਰੇਲਵੇ ਤੁਹਾਨੂੰ ਇਹ ਸਹੂਲਤ ਦਿੰਦਾ ਹੈ ਕਿ ਤੁਸੀਂ ਆਪਣੀ ਟਿਕਟ ਆਪਣੇ ਪਰਿਵਾਰਕ ਮੈਂਬਰ ਦੇ ਨਾਮ 'ਤੇ ਤਬਦੀਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

ਇਸਦੇ ਲਈ ਤੁਹਾਨੂੰ ਰਵਾਨਗੀ ਤੋਂ 24 ਘੰਟੇ ਪਹਿਲਾਂ ਨਜ਼ਦੀਕੀ ਰੇਲਵੇ ਰਿਜ਼ਰਵੇਸ਼ਨ ਕਾਊਂਟਰ 'ਤੇ ਜਾਣਾ ਪਏਗਾ। ਉਥੇ ਤੁਹਾਨੂੰ ਟਿਕਟ ਦੀ ਕਾੱਪੀ ਇਸ ਕਾਊਂਟਰ 'ਤੇ ਦਿਖਾਉਣੀ ਪਵੇਗੀ ਅਤੇ ਤੁਹਾਨੂੰ ਆਪਣੀ ID ਦੇ ਨਾਲ ਆਪਣੇ ਪਰਿਵਾਰਕ ਮੈਂਬਰ ਦੀ ਆਈਡੀ ਵੀ ਦਿਖਾਉਣ ਦੀ ਜ਼ਰੂਰਤ ਹੋਏਗੀ। ਟਿਕਟ ਅਤੇ ਸਾਰੇ ਦਸਤਾਵੇਜ਼ਾਂ ਦੇ ਨਾਲ ਤੁਹਾਨੂੰ ਟਿਕਟ ਟ੍ਰਾਂਸਫਰ ਕਰਨ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਰੇਲਵੇ ਰਿਜ਼ਰਵੇਸ਼ਨ ਸੈਂਟਰ ਦਾ ਅਧਿਕਾਰੀ ਤੁਹਾਡੀ ਟਿਕਟ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਮ 'ਤੇ ਤਬਦੀਲ ਕਰ ਸਕਦਾ ਹੈ।

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਟਿਕਟ ਟ੍ਰਾਂਸਫਰ ਕਰਦੇ ਸਮੇਂ, ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਤੁਸੀਂ ਇਹ ਟ੍ਰਾਂਸਫਰ ਸਿਰਫ ਆਪਣੀ ਮਾਂ, ਪਿਤਾ, ਭਰਾ, ਭੈਣ, ਬੇਟੇ, ਬੇਟੀ, ਪਤੀ ਅਤੇ ਪਤਨੀ ਦੇ ਨਾਮ 'ਤੇ ਹੀ ਕਰਵਾ ਸਕਦੇ ਹੋ। ਜੇ ਤੁਸੀਂ ਟਿਕਟ ਆਪਣੇ ਦੋਸਤ ਦੇ ਨਾਮ 'ਤੇ ਤਬਦੀਲ ਕਰਨਾ ਚਾਹੋਗੇ ਹੋ ਤਾਂ ਇਹ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਦਾਲਾਂ ਦੀਆਂ ਵੱਧਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਦੀ ਸਖ਼ਤੀ, ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News