ਫਾਸਟੈਗ ਨਹੀਂ ਕੀਤਾ ਰਿਚਾਰਜ ਤਾਂ ਨੈਸ਼ਨਲ ਹਾਈਵੇ ''ਤੇ ਦੇਣਾ ਪੈ ਸਕਦੈ ਦੁੱਗਣਾ ਜੁਰਮਾਨਾ

05/18/2020 12:38:32 AM

ਨਵੀਂ ਦਿੱਲੀ (ਇੰਟ) -ਤੁਸੀਂ ਆਪਣੇ ਵਾਹਨ 'ਤੇ ਲੱਗੇ ਫਾਸਟੈਗ ਨੂੰ ਰਿਚਾਰਜ ਨਹੀਂ ਕਰਵਾਇਆ ਤਾਂ ਇਹ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਜੇਕਰ ਕਿਸੇ ਮੋਟਰ ਵਾਹਨ 'ਤੇ ਲੱਗਾ ਫਾਸਟੈਗ ਠੀਕ ਨਾਲ ਕੰਮ ਨਹੀਂ ਕਰ ਰਿਹਾ ਹੈ ਜਾਂ ਉਸ 'ਚ ਸਮਰੱਥ ਰਾਸ਼ੀ ਦਾ ਰਿਚਾਰਜ ਨਹੀਂ ਹੈ ਅਤੇ ਉਹ ਟੋਲ ਪਲਾਜ਼ਾ 'ਤੇ ਫਾਸਟੈਗ ਲੇਨ 'ਚ ਵੜਦਾ ਹੈ ਤਾਂ ਉਸ ਵਾਹਨ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਜੁਰਮਾਨੇ ਦੀ ਰਕਮ ਉਸ ਵਾਹਨ 'ਤੇ ਲੱਗਣ ਵਾਲੇ ਟੋਲ ਫੀਸ ਦੀ ਦੁੱਗਣੀ ਹੋਵੋਗੀ। ਕੇਂਦਰ ਸਰਕਾਰ ਨੇ ਇਸ ਨਾਲ ਜੁੜੀ ਸੂਚਨਾ ਜਾਰੀ ਕਰ ਦਿੱਤੀ ਹੈ, ਜੋ 15 ਮਈ, 2020 ਤੋਂ ਹੀ ਦੇਸ਼ ਭਰ 'ਚ ਲਾਗੂ ਹੋ ਗਈ ਹੈ।

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਫਾਸਟੈਗ ਨੂੰ ਲਾਜ਼ਮੀ ਕੀਤੇ ਮਹੀਨੇ ਬੀਤ ਗਏ ਪਰ ਲੋਕ ਅਜੇ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਅਜਿਹੇ ਢੇਰਾਂ ਮਾਮਲੇ ਵੇਖੇ ਗਏ ਕਿ ਕਾਰ ਜਾਂ ਹੋਰ ਮੋਟਰ ਵਾਹਨ 'ਤੇ ਫਾਸਟੈਗ ਲੱਗਾ ਹੈ ਪਰ ਉਸ 'ਚ ਸਮਰੱਥ ਰਾਸ਼ੀ ਦਾ ਰਿਚਾਰਜ ਨਹੀਂ ਹੈ। ਅਜਿਹੇ ਵਾਹਨ ਫਾਸਟੈਗ ਵਾਲੇ ਲੇਨ 'ਚ ਵੜਦੇ ਹਨ ਅਤੇ ਟੋਲ 'ਤੇ ਰੁਕ ਕੇ ਨਕਦ 'ਚ ਫੀਸ ਚੁਕਾਉਂਦੇ ਹਨ। ਅਜਿਹੇ 'ਚ ਬੇਵਜ੍ਹਾ ਦੇਰੀ ਹੁੰਦੀ ਹੈ ਅਤੇ ਫਾਸਟੈਗ ਲੇਨ 'ਚ ਵੀ ਲੰਮੀ ਲਾਈਨ ਲੱਗ ਜਾਂਦੀ ਹੈ। ਕੁੱਝ ਮਾਮਲੇ ਅਜਿਹੇ ਸਾਹਮਣੇ ਆਏ, ਜਿਸ 'ਚ ਫਾਸਟੈਗ ਖਰਾਬ ਹੋ ਗਏ ਹਨ ਜਾਂ ਉਸ ਨੂੰ ਮੋੜ ਦਿੱਤਾ ਗਿਆ ਹੈ, ਇਸ ਨਾਲ ਉਸ ਦਾ ਸਰਕਿਟ ਬ੍ਰੇਕ ਹੋ ਗਿਆ ਹੈ । ਅਜਿਹੇ ਫਾਸਟੈਗ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਜੇਕਰ ਕਿਸੇ ਵਾਹਨ 'ਚ ਅਜਿਹਾ ਪਾਇਆ ਜਾਂਦਾ ਹੈ ਤਾਂ ਵੀ ਦੁੱਗਣਾ ਜੁਰਮਾਨਾ ਦੇਣਾ ਹੋਵੇਗਾ।

ਹਰ ਟੋਲ 'ਤੇ ਇਕ ਕੈਸ਼ ਲੇਨ
ਸਰਕਾਰ ਨੇ ਦੇਸ਼ ਦੇ ਸਾਰੇ ਟੋਲ ਪਲਾਜ਼ਾ 'ਤੇ ਫਾਸਟੈਗ ਪ੍ਰਣਾਲੀ ਨਾਲ ਟੋਲ ਵਸੂਲਣ ਦਾ ਫੈਸਲਾ ਤਾਂ ਕੀਤਾ ਹੈ, ਨਾਲ ਹੀ ਸਾਰਿਆਂ 'ਤੇ ਇਕ ਲੇਨ ਕੈਸ਼ ਲੇਨ ਵੀ ਰੱਖਿਆ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਕੈਸ਼ ਲੇਨ 'ਚ ਵਾਹਨਾਂ ਦੀ ਲੰਮੀ ਲਾਈਨ ਹੁੰਦੀ ਹੈ, ਇਸ ਲਈ ਹਮੇਸ਼ਾ ਚਾਲਕ ਫਾਸਟੈਗ ਨਾ ਹੋਣ ਜਾਂ ਉਸ 'ਚ ਸਮਰੱਥ ਰਾਸ਼ੀ ਨਾ ਹੋਣ 'ਤੇ ਵੀ ਕੈਸ਼ ਲੇਨ 'ਚ ਨਾ ਜਾ ਕੇ ਫਾਸਟੈਗ ਲੇਨ 'ਚ ਵਾਹਨ ਵਾੜ ਦਿੰਦੇ ਹਨ। ਇਸ ਨਾਲ ਨਕਦ 'ਚ ਭੁਗਤਾਨ ਕਰਨ 'ਚ ਦੇਰੀ ਹੁੰਦੀ ਹੈ ਅਤੇ ਉਸ ਲੇਨ 'ਚ ਵੀ ਲੰਮੀ ਲਾਈਨ ਲੱਗਦੀ ਹੈ।


Karan Kumar

Content Editor

Related News