IDFC ਫਸਟ ਨੇ ਡਿਜੀਟਲ ਰੁਪਇਆ ਐਪ ਨੂੰ UPI QR Code ਮੁਤਾਬਕ ਬਣਾਇਆ

Tuesday, Sep 05, 2023 - 01:36 PM (IST)

IDFC ਫਸਟ ਨੇ ਡਿਜੀਟਲ ਰੁਪਇਆ ਐਪ ਨੂੰ UPI QR Code ਮੁਤਾਬਕ ਬਣਾਇਆ

ਨਵੀਂ ਦਿੱਲੀ (ਭਾਸ਼ਾ) – ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਡਿਜੀਟਲ ਰੁਪਏ ਦੀ ਸਰਕੂਲੇਸ਼ਨ ਨੂੰ ਵਧਾਉਣ ਲਈ ਇਕ ਅਹਿਮ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਉਸ ਨੇ ਆਪਣੇ ਕੇਂਦਰੀ ਬੈਂਕ ਡਿਜੀਟਲ ਮੁਦਰਾ (ਸੀ. ਬੀ. ਡੀ. ਸੀ.) ਐਪ ਨੂੰ ਯੂ. ਪੀ. ਆਈ. ਕਿਊ. ਆਰ. ਕੋਡ ਨਾਲ ਜੋੜ ਦਿੱਤਾ ਹੈ। ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਕਿਹਾ ਕਿ ਉਹ ਪ੍ਰਚੂਨ ਯੂਜ਼ਰਸ ਲਈ ਰਿਜ਼ਰਵ ਬੈਂਕ ਦੀ ਸੀ. ਬੀ. ਡੀ. ਸੀ. ਪਹਿਲ ਦਾ ਹਿੱਸਾ ਹਨ। ਅਜਿਹੇ ਵਿਚ ਇਹ ਨਵੀਂ ਸਹੂਲਤ ਵਪਾਰੀਆਂ ਲਈ ਭੁਗਤਾਨ ਮਨਜ਼ੂਰੀ ਨੂੰ ਸੌਖਾਲਾ ਬਣਾਏਗੀ। ਉਹ ਡਿਜੀਟਲ ਰੁਪਏ ਨਾਲ ਕੀਤੇ ਗਏ ਭੁਗਤਾਨ ਨੂੰ ਆਸਾਨੀ ਨਾਲ ਸਵੀਕਾਰ ਕਰ ਸਕਣਗੇ।

ਇਹ ਵੀ ਪੜ੍ਹੋ : G-20 ਦੌਰਾਨ ਆਸਮਾਨ ’ਤੇ ਪੁੱਜੇ ਦਿੱਲੀ ’ਚ ਹੋਟਲ ਦੇ ਰੇਟ, ਅਗਲੇ ਹਫਤੇ 3 ਗੁਣਾਂ ਤੱਕ ਵੱਧ ਜਾਣਗੀਆਂ ਕੀਮਤਾਂ

ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਬਿਆਨ ’ਚ ਅੱਗੇ ਕਿਹਾ ਗਿਆ ਕਿ ਵਪਾਰੀਆਂ ਦੇ ਮੌਜੂਦਾ ਯੂ. ਪੀ. ਆਈ. ਕਿਊ. ਆਰ. ਕੋਡ ਰਾਹੀਂ ਹੀ ਡਿਜੀਟਲ ਰੁਪਏ ਦੀ ਵਰਤੋਂ ਕਰ ਕੇ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ। ਆਈ. ਡੀ. ਐੱਫ. ਸੀ. ਫਸਟ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਮਾਧੀਵਨਨ ਬਾਲਕ੍ਰਿਸ਼ਨ ਨੇ ਕਿਹਾ ਕਿ ਯੂ. ਪੀ. ਆਈ. ਇੰਟਰ ਆਪ੍ਰੇਬਿਲਿਟੀ ਸਹੂਲਤ ਨਾਲ ਦੇਸ਼ ਭਰ ਵਿਚ ਸੀ. ਬੀ. ਡੀ. ਸੀ. ਨੂੰ ਅਪਣਾਉਣ ਵਿਚ ਤੇਜ਼ੀ ਆਵੇਗੀ।

ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ

ਇਹ ਵੀ ਪੜ੍ਹੋ :   ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News