IDBI ਬੈਂਕ ਦਾ ਘਾਟਾ ਲਗਭਗ 3 ਗੁਣਾ ਵਧ ਕੇ ਹੋਇਆ 4,185 ਕਰੋੜ ਰੁਪਏ

02/04/2019 5:11:59 PM

ਨਵੀਂ ਦਿੱਲੀ— ਫਸਿਆ ਹੋਇਆ ਕਰਜ਼ ਵਧਾਉਣ ਨਾਲ ਆਈ.ਡੀ.ਬੀ.ਆਈ. ਬੈਂਕ ਦਾ ਘਾਟਾ ਲਗਭਗ ਤਿੰਨ ਗੁਣਾ ਵਧ ਗਿਆ ਹੈ। ਚਾਲੂ ਵਿੱਤ ਸਾਲ ਦੀ ਦਸੰਬਰ 2018 'ਚ ਸਮਾਪਤ ਤੀਜੀ ਤਿਮਾਹੀ 'ਚ ਉਸ ਦਾ ਘਾਟਾ ਵਧ ਕੇ 4,185.48 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਵਿੱਤ ਸਾਲ ਦੀ ਅਕਤੂਬਰ-ਦਸੰਬਰ ਦੀ ਤਿਮਾਹੀ 'ਚ ਬੈਂਕ ਨੂੰ 1,524.31 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਆਈ.ਡੀ.ਬੀ.ਆਈ. ਬੈਂਕ ਨੇ ਬਿਆਨ 'ਚ ਕਿਹਾ ਕਿ ਸਮੀਖਿਆਧੀਨ ਅਵਿਧੀ 'ਚ ਉਸ ਦੀ ਕੁਲ ਆਮਦਨ ਘੱਟ ਕੇ 6,190.94 ਕਰੋੜ ਰੁਪਏ ਰਹਿ ਗਈ। ਪਿਛਲੇ ਵਿੱਤ ਸਾਲ ਦੀ ਤੀਜੀ ਤਿਮਾਹੀ 'ਚ ਉਸ ਦੀ ਆਮਦਨ 7,125.20 ਕਰੋੜ ਰੁਪਏ ਸੀ।
ਬੈਂਕ ਦੀ ਕੁਲ ਗੈਰ-ਬਰਕਰਾਰ ਪਰੀਜਾਇਦਾਦਾਂ (ਐੱਨ.ਪੀ.ਏ) ਇਕ ਸਾਲ ਪਹਿਲਾਂ ਦੇ 24.72 ਫੀਸਦੀ ਤੋਂ ਵਧ ਕੇ 2018-19 ਦੀ ਤੀਜੀ ਤਿਮਾਹੀ ਦੀ ਸਮਾਪਤੀ 'ਤੇ 29.67 ਫੀਸਦੀ ਹੋ ਗਈ। ਹਾਲਾਂਕਿ ਸ਼ੁੱਧ ਐੱਨ.ਪੀ.ਏ. ਕੁਲ ਕਰਜ਼ ਦੇ 16.02 ਫੀਸਦੀ ਤੋਂ ਡਿੱਗ ਕੇ 14.01 ਫੀਸਦੀ ਰਹਿ ਗਿਆ। ਬੈਂਕ ਦੇ ਫਸੇ ਕਰਜ਼ ਲਈ 2017-18 'ਚ 3,649.82 ਕਰੋੜ ਰੁਪਏ ਤੋਂ ਵਧ ਕੇ 2018-19 ਦੀ ਤੀਜੀ ਤਿਮਾਹੀ 'ਚ 5,074.80 ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ ਇਸ ਦੌਰਾਨ ਐੱਨ.ਪੀ.ਏ. ਵਸੂਲੀ 537 ਕਰੋੜ ਰੁਪਏ ਤੋਂ ਵਧ ਕੇ 3,440 ਕਰੋੜ ਰੁਪਏ ਰਹੀ। ਬੈਂਕ ਦੀ ਮਲਕੀਅਤ ਹੁਣ ਸਰਕਾਰ ਦੇ ਕੋਲ ਭਾਰਤ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦੇ ਕੋਲ ਚਲਾ ਗਿਆ ਹੈ। ਬੈਂਕ ਨੇ ਬਿਆਨ 'ਚ ਕਿਹਾ ਕਿ ਐੱਲ.ਆਈ.ਸੀ. ਨੇ 21 ਜਨਵਰੀ ਨੂੰ ਆਈ.ਡੀ.ਬੀ.ਆਈ. ਬੈਂਕ 'ਚ 51 ਫੀਸਦੀ ਦੀ ਹਿੱਸੇਦਾਰੀ ਦੇ ਓਵਰਗ੍ਰਾਥ ਨੂੰ ਪੂਰਾ ਕਰ ਲਿਆ ਹੈ। ਬੈਂਕ ਨੂੰ ਕੁਲ 21, 624 ਕਰੋੜ ਰੁਪਏ ਦੀ ਪੂੰਜੀ ਮਿਲੀ ਹੈ।


Related News