22 ਮਾਰਚ ਤੋਂ ਖੁੱਲ੍ਹੇਗਾ ICICI ਸਕਿਓਰਟੀਜ਼ ਦਾ IPO
Thursday, Mar 15, 2018 - 03:54 PM (IST)
ਨਵੀਂ ਦਿੱਲੀ—ਆਈ.ਸੀ.ਆਈ.ਸੀ.ਆਈ. ਬੈਂਕ ਦੀ ਸਬਸਿਡਰੀ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ ਆਈ.ਪੀ.ਓ. 22 ਮਾਰਚ ਤੋਂ ਖੁੱਲ੍ਹੇਗਾ। ਇਸ ਲਈ 519 ਤੋਂ 520 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਗਿਆ ਹੈ। ਕੰਪਨੀ ਦਾ ਆਈ.ਪੀ.ਓ. ਤੋਂ ਕਰੀਬ 4,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਆਈ.ਪੀ.ਓ. ਤੋਂ ਪਹਿਲਾਂ ਗੱਲਬਾਤ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਅਤੇ ਐੱਮ.ਡੀ, ਚੰਦਾ ਕੋਚਰ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ. ਸਕਿਓਰੀਜ਼ 'ਚ ਅੱਗੇ ਗਰੋਥ ਦੇ ਕਾਫੀ ਮੌਕੇ ਹਨ। ਦੇਸ਼ 'ਚ ਸੇਵਿੰਗ ਵਧ ਰਹੀ ਹੈ ਅਜਿਹੇ 'ਚ ਇਕਵਟੀ ਵਲੋਂ ਰੁਝਾਣ ਵਧ ਰਿਹਾ ਹੈ। ਚੰਦਾ ਕੋਚਰ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਮਾਰਕਿਟ ਲੀਡਰ ਹੈ ਅਤੇ ਬਰੋਕਰੇਜ ਬਿਜ਼ਨੈੱਸ ਨੂੰ ਵਧਾਉਣ 'ਤੇ ਫੋਕਸ ਬਰਕਰਾਰ ਰਹੇਗਾ। ਡਿਸਟਰੀਬਿਊਸ਼ਨ ਬਿਜ਼ਨੈੱਸ ਦੀ ਗਰੋਥ 'ਤੇ ਵੀ ਫੋਕਸ ਰਹੇਗਾ।
