ਕੋਚਰ ਕੇਸ ''ਤੇ ICICI ਬੈਂਕ ਨੇ ਕਿਹਾ-ਖਤਰੇ ''ਚ ਸਾਡਾ ਮਾਣ

Thursday, Aug 02, 2018 - 12:05 PM (IST)

ਕੋਚਰ ਕੇਸ ''ਤੇ ICICI ਬੈਂਕ ਨੇ ਕਿਹਾ-ਖਤਰੇ ''ਚ ਸਾਡਾ ਮਾਣ

ਨਵੀਂ ਦਿੱਲੀ—ਆਈ.ਸੀ.ਆਈ.ਸੀ.ਆਈ. ਬੈਂਕ ਨੇ ਘਰੇਲੂ ਅਤੇ ਵਿਦੇਸ਼ੀ ਸ਼ੇਅਰਧਾਰਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਬੈਂਕ ਮਾਣ ਅਤੇ ਰੇਗੂਲੇਟਰੀ ਐਕਸ਼ਨ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਬੈਂਕ ਨੇ ਸੀ.ਈ.ਓ. ਚੰਦਾ ਕੋਚਰ ਦੇ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਦੇ ਮਾਮਲੇ ਨੂੰ ਖਤਰਾ ਫੈਕਟਰ ਦੇ ਰੂਪ 'ਚ ਰੇਖਾਂਕਿਤ ਕੀਤਾ ਹੈ। ਇਸ ਦੌਰਾਨ ਆਰ.ਬੀ.ਆਈ. ਨੇ ਚੀਫ ਆਪਰੇਟਿੰਗ ਅਫਸਰ ਦੇ ਰੂਪ 'ਚ ਸੰਦੀਪ ਬਖਸ਼ੀ ਦੀ ਨਿਯੁਕਤੀ 'ਤੇ ਮੋਹਰ ਲਗਾ ਦਿੱਤੀ ਹੈ। 
ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਨੇ ਸੋਮਵਾਰ ਨੂੰ ਭਾਰਤੀ ਅਤੇ ਕੌਮਾਂਤਰੀ ਨਿਵੇਸ਼ਕਾਂ ਦੇ ਲਈ ਐਨੁਅਲ ਰਿਪੋਰਟ ਫਾਈਲ ਕੀਤੀ ਹੈ। ਲਿਸਟਿੰਗ ਲੋੜਾਂ ਨੂੰ ਪੂਰਾ ਕਰਨ ਲਈ ਯੂ.ਐੱਸ. ਜੀ.ਏ.ਏ.ਪੀ. ਦੇ ਤਹਿਤ ਬੈਲੇਂਸ ਸ਼ੀਟ ਸਕਿਓਰਟੀਜ਼ ਐਕਸਚੇਂਜ ਕਮਿਸ਼ਨ ਦੇ ਕੋਲ ਜਮ੍ਹਾ ਕਰਵਾਇਆ ਗਿਆ ਹੈ। 
ਯੂ.ਐੱਸ. ਫਾਈਲਿੰਗ 'ਚ ਬੈਂਕ ਨੇ ਰੈਗੂਲੇਟਰ ਨੂੰ ਦੱਸਿਆ ਕਿ ਅਸੀਂ ਹਾਲ ਹੀ 'ਚ ਕੋਚਰ ਅਤੇ ਉਨ੍ਹਾਂ ਦੇ ਪਤੀ ਦੇ ਖਿਲਾਫ ਲੱਗੇ ਦੋਸ਼ਾਂ ਦੇ ਕਾਰਨ ਨੈਗੇਟਿਵ ਪਬਲਿਸਿਟੀ ਦਾ ਸਾਹਮਣਾ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ। 
ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਬੋਰਡ ਆਫ ਡਾਇਰੈਕਟਰਸ ਦੇ ਨਿਰਦੇਸ਼ ਅਤੇ ਬੈਂਕ ਦੀ ਆਡਿਟ ਕਮੇਟੀ ਨੇ ਸੁਤੰਤਰ ਜਾਂਚ ਬਿਠਾਈ ਹੈ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ.ਐੱਨ.ਸ਼੍ਰੀ 
ਕ੍ਰਿਸ਼ਨ ਕਰ ਰਹੇ ਹਨ। ਕੋਚਰ ਦੇ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਇਕ ਨਿਵੇਸ਼ਕ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਸੀ ਕਿ ਕੋਚਰ ਨੇ ਬੈਂਕ ਦੇ ਕਰਜ਼ ਦੇਣ ਦੇ ਨਿਯਮਾਂ 'ਚ ਤੋੜ-ਮਰੋੜ ਕਰਦੇ ਹੋਏ ਵੀਡੀਓਕਾਨ ਗਰੁੱਪ ਨੂੰ 3,250 ਕਰੋੜ ਰੁਪਏ ਦਾ ਕਰਜ਼ ਦਿੱਤਾ ਜੋ ਕਿ ਹੁਣ ਐੱਨ.ਪੀ.ਏ. ਬਣ ਚੁੱਕਾ ਹੈ। ਚਿੱਠੀ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਦਿਵਾਲਾ ਹੋ ਚੁੱਕੀ ਇਸ ਕੰਪਨੀ ਨੇ ਕਰਜ਼ ਮਿਲਣ ਦੇ ਬਦਲੇ ਕੋਚਰ ਦੇ ਪਤੀ ਦੀ ਕੰਪਨੀ ਨੂੰ ਲਾਭ ਪਹੁੰਚਾਇਆ ਹੈ। 


Related News