ICICI ਬੈਂਕ ਨੇ ਕੋਰੋਨਾਵਾਇਰਸ ਨੂੰ ਲੈ ਕੇ ਚੁੱਕਿਆ ਵੱਡਾ ਕਦਮ, ਲਾਂਚ ਕੀਤੀ ਨਵੀਂ ਸੇਵਾ

03/18/2020 4:04:22 PM

ਗੈਜੇਟ ਡੈਸਕ– ਕੋਰੋਨਾਵਾਇਰਸ ਦੇ ਫੈਲਦੇ ਪ੍ਰਭਾਵ ਅਤੇ ਕਹਿਰ ਨੂੰ ਦੇਖਦੇ ਹੋਏ ਆਈ.ਸੀ.ਆਈ.ਸੀ.ਆਈ. ਬੈਂਕ ਨੇ ਨਵਾਂ ਕਦਮ ਚੁੱਕਿਆ ਹੈ। ਇਸ ਕਦਮ ਤਹਿਤ ਬੈਂਕ ਨੇ ਦੇਸ਼ ਦੀ ਵਿਆਪਕ ਡਿਜੀਟਲ ਬੈਂਕਿੰਗ ਸੇਵਾ ਅਤੇ ਏ.ਪੀ.ਆਈ. ਪਲੇਟਫਾਰਮ ICICI Stack ਲਾਂਚ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਦਾ ਉਦੇਸ਼ ਕੋਰੋਨਾਵਾਇਰਸ ਦੇ ਕਹਿਰ ਕਾਰਨ ਰਿਟੇਲਰਜ਼, ਮਰਚੇਂਟਸ, ਫਿਨਟੈਕਸ, ਵੱਡੀਆਂ ਈ-ਕਾਮਰਸ ਕੰਪਨੀਆਂ, ਕਾਰਪੋਰੇਟਸ ਸਮੇਤ ਰਿਟੇਲ ਅਤੇ ਬਿਜ਼ਨੈੱਸ ਗਾਹਕਾਂ ਨੂੰ ਨਿਰਵਿਘਨ ਬੈਂਕਿੰਗ ਅਨੁਭਵ ਯਕੀਨੀ ਕਰਨਾ ਹੈ। ਬੈਂਕ ਨੇ ਦੱਸਿਆ ਕਿ ਕਈ ਅਜਿਹੀਆਂ ਸੇਵਾਵਾਂ ਵੀ ਮੌਜੂਦ ਹਨ, ਜੋ ਪਹਿਲੀ ਵਾਰ ਉਪਲੱਬਧ ਕਰਾਈਆਂ ਜਾ ਰਹੀਆਂ ਹਨ। 

ਆਈ.ਸੀ.ਆਈ.ਸੀ.ਆਈ. ਸਟੈਕ ਲਗਭਗ 500 ਸੇਵਾਵਾਂ ਉਪਲੱਬਧ ਕਰਵਾ ਰਿਹਾ ਹੈ, ਜਿਨ੍ਹਾਂ ’ਚ ਗਾਹਕਾਂ ਦੀਆਂ ਲਗਭਗ ਸਾਰੀਆਂ ਬੈਂਕਿੰਗ ਲੋੜਾਂ ਸ਼ਾਮਲ ਹਨ। ਇਸ ਪਲੇਟਫਾਰਮ ਦੀ ਮਦਦ ਨਾਲ ਯੂਜ਼ਰਜ਼ ਡਿਜੀਟਲ ਅਕਾਊਂਟ ਖੋਲ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਨ ਸੈਟਲਮੈਂਟ, ਪੇਮੈਂਟ ਆਪਸਨ, ਨਿਵੇਸ਼, ਬੀਮਾ ਅਤੇ ਕੇਅਰ ਸਲਿਊਸ਼ੰਸ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਸਟੈਕ ਪਹਿਲੀ ਡਿਜੀਟਲ ਸੇਵਾ ਪ੍ਰਦਾਨ ਕਰਦਾ ਹੈ ਜੋ ਤਤਕਾਲ ਐੱਫ.ਡੀ. ਜਾਂ ਪੀ.ਪੀ.ਐੱਫ ਦੇ ਨਾਲ ਬਚਤ ਖਾਤਾ ਖੋਲਣ ’ਚ ਸਮਰੱਥ ਬਣਾਉਂਦਾ ਹੈ। 

ICICI Stack ਦੀਆਂ ਕੁਝ ਖਾਸ ਸ਼ਰਤਾਂ
ਅਕਾਊਂਟਸ ਸਟੈਕ- ਐੱਫ.ਡੀ., ਪੀ.ਪੀ.ਐੱਫ. ਦੇ ਨਾਲ ਤਤਕਾਲ ਡਿਜੀਟਲ ਬਚਤ ਖਾਤੇ ਵਰਗੀਆਂ ਸੇਵਾਵਾਂ, ਤਤਕਾਲ ਉਪਲੱਬਧ ਸੈਲਰੀ ਅਕਾਊਂਟ, ਚਾਲੂ ਖਾਤਾ, ਯਾਤਰਾ ਕਾਰਡ, ਬਿੱਲ ਭੁਗਤਾਨ ਹੱਲ, ਈ.ਆਰ.ਪੀ. ਸਾਫਟਵੇਅਰ, ਖਾਤਾ ਪ੍ਰਬੰਧ ਅਤੇ ਭਾਗੀਦਾਰਾਂ ਦੇ ਡਿਜੀਟਲ ਆਨ-ਬੋਰਡਿੰਗ ਨਾਲ ਜੁੜੇ ਬੈਂਕਿੰਗ ਵਰਗੇ ਆਈ.ਪੀ.।

ਪੇਮੈਂਟ ਸਟੈਕ- ਯੂ.ਪੀ.ਆਈ. ਕਿਊ.ਆਰ. ਸਕੈਨ ਅਤੇ ਭੁਗਤਾਨ, ਮਰਚੇਂਟ ਸੈਟਲਮੈਂਟ ਅਤੇ ਕੈਸ਼ਬੈਕ, ਰਿਫੰਡ ਲੈਣਦੇਣ, ਈਜ਼ੀ ਪੇਅ ਮਰਚੇਂਟ ਐਪ ਅਤੇ ਡਿਜੀਟਲ ਆਨ ਬੋਰਡਿੰਗ ਆਫ ਮਰਚੇਂਟ ਵਰਗੇ ਡਿਜੀਟਲ ਭੁਗਤਾਨ ਅਤੇ ਪੇਅ-ਆਊਟ ਸੇਵਾਵਾਂ ਪ੍ਰਦਾਨ ਕਰਦਾ ਹੈ। 

ਲੋਨ ਸਟੈਕ- ਇਸ ਵਿਚ ਤੁਰੰਤ ਉਪਲੱਬਧ ਨਿੱਜੀ ਲੋਨ, ਵਪਾਰ ਲੋਨ, ਕ੍ਰੈਡਿਟ ਕਾਰਡ, ਹੋਮ ਲੋਨ ਮਨਜ਼ੂਰੀ, ਹੋਮ ਲੋਨ ਟਾਪ-ਅਪ, ਕਾਰ ਲੋਨ ਅਤੇ ਡਿਜੀਟਲ ਛੋਟ ਟਿਕਟ ਕ੍ਰੈਡਿਟ ਵਰਗੀਆਂ ਸੇਵਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਪੈਲੇਟਰ ਕਿਹਾ ਜਾਂਦਾ ਹੈ। ਏ.ਪੀ.ਆਈ. ’ਚ ਈ-ਨਾਚ ਆਧਾਰਿਤ ਸ਼ਾਸਨਾਦੇਸ਼, ਤਤਕਾਲ ਲੋਨ ਬੁਕਿੰਗ, ਕਾਰ ਲੋਨ ਜਾਂ ਗਾਹਕ ਖਾਤੇ ’ਚ ਭੁਗਤਾਨ ਸ਼ਾਮਲ ਹਨ। 

ਇਨਵੈਸਟਮੈਂਟ ਸਟੈਕ- ਐੱਫ.ਡੀ., ਆਰ.ਡੀ. ਐੱਸ.ਆਈ.ਪੀ., ਪੀ.ਪੀ.ਐੱਫ. ਐੱਨ.ਪੀ.ਐੱਸ. ਅਤੇ ਏ.ਆਈ. ਵਰਗੀਆਂ ਹੋਰ ਸੇਵਾਵਾਂ ਲਈ ਮਿਊਚਲ ਫੰਡ ਨਿਵੇਸ਼, ਰੀਅਲ ਟਾਈਮ ਨਿਵੇਸ਼ ਅਪਡੇਟ ਅਤੇ ਕਿਸੇ ਵੀ ਚੈਨਲ ਦੀ ਸਰਵਿਸਿੰਗ ਲਈ ਰੋਬੋ-ਐਡਵਾਈਜ਼ਰੀ ਪੇਸ਼ਕਸ਼ ਕੀਤੀ ਜਾਂਦੀ ਹੈ। ਜੀਵਨ ਬੀਮਾ ਜਾਂ ਕ੍ਰੈਡਿਟ ਕਾਰਡ ਜਾਂ ਮਾਸਿਕ ਆਮਦਨ ਯੋਜਨਾ ਜਾਂ ਐੱਸ.ਆਈ.ਪੀ. ਦੇ ਨਾਲ ਨਿਵੇਸ਼ ਜਿਵੇਂ ਐੱਫ.ਡੀ. ਵਰਗੇ ਮਹੱਤਵਪੂਰਨ ਉਤਪਾਦ ਵੀ ਪ੍ਰਦਾਨ ਕਰਦਾ ਹੈ। 

ਕੇਅਰ ਸਟੈਕ- ਇਸ ਵਿਚ ਜੀਵਨ, ਸਿਹਤ, ਕਾਰ, ਦੋਪਹੀਆ ਅਤੇ ਘਰ ਦੀ ਸੁਰੱਖਿਆ ਲਈ ਸੇਵਾਵਾਂ ਸ਼ਾਮਲ ਹਨ। 

ਬੈਂਕ ਨੇ ਦੱਸਿਆ ਕਿ ਗਾਹਕ ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਬਿਨਾਂ ਬੈਂਕ ਦੀ ਕਿਸੇ ਸ਼ਾਖਾ ਗਏ ਕਿਤੋਂ ਵੀ ਐਕਸੈਸ ਕਰ ਸਕਦੇ ਹਨ। ਦੱਸ ਦੇਈਏ ਕਿ ਆਈ.ਸੀ.ਆਈ.ਸੀ.ਆਈ. ਸਟੈਕ ਇਕ ਵੈੱਬ ਅਧਿਕਾਰਤ ਪਲੇਟਫਾਰਮ ਹੈ। ਯਾਨੀ ਇਸ ਨੂੰ ਤੁਹਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਦੁਨੀਆ ਭਰ ’ਚ ਵਧ ਰਹੇ ਹਨ ਅਤੇ ਭਾਰਤ ’ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। 


Related News