ICICI ਬੈਂਕ ਦਾ ਸ਼ੁੱਧ ਲਾਭ 59.4% ਵਧ ਕੇ 7,018.7 ਕਰੋੜ ਰੁਪਏ ਰਿਹਾ

Sunday, Apr 24, 2022 - 04:26 PM (IST)

ICICI ਬੈਂਕ ਦਾ ਸ਼ੁੱਧ ਲਾਭ 59.4% ਵਧ ਕੇ 7,018.7 ਕਰੋੜ ਰੁਪਏ ਰਿਹਾ

ਨਵੀਂ ਦਿੱਲੀ : ਨਿੱਜੀ ਖੇਤਰ ਦੇ ICICI ਬੈਂਕ ਨੇ ਮਾਰਚ 2022 ਤਿਮਾਹੀ ਦੇ ਨਤੀਜੇ 23 ਅਪ੍ਰੈਲ ਨੂੰ ਜਾਰੀ ਕੀਤੇ ਸਨ। ICICI ਬੈਂਕ ਦਾ ਸ਼ੁੱਧ ਲਾਭ ਸਾਲ ਦਰ ਸਾਲ ਆਧਾਰ 'ਤੇ 59.4% ਵਧ ਕੇ 7,018.7 ਕਰੋੜ ਰੁਪਏ ਹੋ ਗਿਆ ਹੈ। ਬੈਂਕ ਦੇ ਨਤੀਜੇ ਬਾਜ਼ਾਰ ਦੇ ਅਨੁਮਾਨਾਂ ਤੋਂ ਬਿਹਤਰ ਰਹੇ ਹਨ। ਬਾਜ਼ਾਰ ਵਿਸ਼ਲੇਸ਼ਕਾਂ ਨੂੰ ਬੈਂਕ ਦਾ ਸ਼ੁੱਧ ਲਾਭ 6,450 ਕਰੋੜ ਰੁਪਏ ਹੋਣ ਦੀ ਉਮੀਦ ਹੈ।

ਮਾਰਚ 2022 ਦੀ ਤਿਮਾਹੀ ਵਿੱਚ ICICI ਬੈਂਕ ਦੀ ਸ਼ੁੱਧ ਵਿਆਜ ਆਮਦਨ 20.8% ਵਧ ਕੇ 12,605 ਕਰੋੜ ਰੁਪਏ ਹੋ ਗਈ। ਇਹ ਵੀ ਬਾਜ਼ਾਰ ਦੀਆਂ ਉਮੀਦਾਂ ਤੋਂ ਵੱਧ ਰਿਹਾ ਹੈ। ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਪ੍ਰੋਵਿਜ਼ਨਿੰਗ 'ਤੇ ਘੱਟ ਖਰਚ ਕਾਰਨ ਆਮਦਨ ਵਧੀ ਹੈ। ਮਾਰਚ 2022 ਦੀ ਤਿਮਾਹੀ ਵਿੱਚ ਬੈਂਕ ਦੀ ਪ੍ਰੋਵਿਜ਼ਨਿੰਗ 63% ਘਟ ਕੇ 1069 ਕਰੋੜ ਰੁਪਏ ਰਹਿ ਗਈ।

ਸ਼ੁੱਧ ਵਿਆਜ ਆਮਦਨ ਵਧੀ

ICICI ਬੈਂਕ ਦੀ ਸ਼ੁੱਧ ਵਿਆਜ ਆਮਦਨ ਸਾਲ ਦਰ ਸਾਲ ਆਧਾਰ 'ਤੇ 17% ਵਧੀ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਮਾਰਚ ਤਿਮਾਹੀ 'ਚ ਬੈਂਕ ਦਾ ਲੋਨ ਵਾਧਾ 15-18 ਫੀਸਦੀ ਰਿਹਾ ਹੈ।

ICICI ਬੈਂਕ ਦੇ ਗੈਰ-ਵਿਆਜ ਹਿੱਸੇ ਨੇ ਵੀ 4,608 ਕਰੋੜ ਰੁਪਏ 'ਤੇ ਸਾਲ ਦਰ ਸਾਲ 11% ਵਾਧਾ ਦਰਜ ਕੀਤਾ ਹੈ। ਇਸ ਨਾਲ ਮਾਰਚ ਤਿਮਾਹੀ 'ਚ ਬੈਂਕ ਦੀ ਫੀਸ ਆਮਦਨ 14 ਫੀਸਦੀ ਵਧ ਕੇ 4,366 ਕਰੋੜ ਰੁਪਏ ਹੋ ਗਈ। ਮਾਰਚ 2022 ਦੀ ਤਿਮਾਹੀ ਵਿੱਚ ਬੈਂਕ ਨੂੰ 129 ਕਰੋੜ ਰੁਪਏ ਦਾ ਟ੍ਰੇਜਰੀ ਗੇਨ ਕਮਾਇਆ ਹੈ। ਜਦੋਂ ਕਿ ਇੱਕ ਸਾਲ ਪਹਿਲਾਂ ਬੈਂਕ ਨੂੰ 25 ਕਰੋੜ ਰੁਪਏ ਦਾ ਘਾਟਾ ਪਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News