ICICI ਬੈਂਕ ਨੇ ਜੀਵਨ ਬੀਮਾ ਇਕਾਈ ''ਚ ਵੇਚੀ ਡੇਢ ਫ਼ੀਸਦੀ ਹਿੱਸੇਦਾਰੀ
Monday, Jun 22, 2020 - 03:44 PM (IST)
ਨਵੀਂ ਦਿੱਲੀ (ਭਾਸ਼ਾ) : ਆਈ.ਸੀ.ਆਈ.ਸੀ.ਆਈ. ਬੈਂਕ ਨੇ ਆਪਣੀ ਸਹਾਇਕ ਜੀਵਨ ਬੀਮਾ ਇਕਾਈ 'ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਕੰਪਨੀ ਵਿਚ 1.5 ਫ਼ੀਸਦੀ ਹਿੱਸੇਦਾਰੀ 840 ਕਰੋੜ ਰੁਪਏ ਵਿਚ ਵੇਚ ਦਿੱਤੀ।
ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਇਸ ਨਾਲ ਉਸ ਨੂੰ ਆਪਣੇ ਬਹੀਖਾਤੇ ਦਰੁਸਤ ਕਰਨ ਵਿਚ ਮਦਦ ਮਿਲੇਗੀ। ਪਿਛਲੇ ਹਫਤੇ ਬੈਂਕ ਨੇ ਆਪਣੀ ਸਹਾਇਕ ਸਧਾਰਨ ਬੀਮਾ ਕੰਪਨੀ 'ਆਈ.ਸੀ.ਆਈ.ਸੀ.ਆਈ. ਲੋਮਬਾਰਡ ਵਿਚ ਵੀ 3.96 ਫ਼ੀਸਦੀ ਹਿੱਸੇਦਾਰੀ 2,250 ਕਰੋੜ ਰੁਪਏ ਵਿਚ ਵੇਚੀ ਸੀ।' ਬੈਂਕ ਨੇ 9 ਮਈ ਨੂੰ ਆਪਣੇ 2019-20 ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਕਰਦੇ ਸਮੇਂ ਕਿਹਾ ਸੀ ਕਿ ਉਹ ਆਪਣੇ ਬਹੀਖਾਤਿਆਂ ਨੂੰ ਦਰੂਸਤ ਕਰਨ ਲਈ ਯਤਨ ਕਰੇਗਾ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਬੈਂਕ ਨੇ ਕਿਹਾ ਕਿ ਉਸ ਦੇ ਨਿਦੇਸ਼ਕ ਮੰਡਲ ਨੇ ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਵਿਚ 10 ਰੁਪਏ ਅੰਕਿਤ ਮੁੱਲ ਦੇ 2,15,00,000 ਸ਼ੇਅਰ ਵੇਚਣ ਦੀ ਮਨਜ਼ੂਰੀ ਦੇ ਦਿੱਤੀ। 31 ਮਾਰਚ 2020 ਨੂੰ ਇਹ ਕੰਪਨੀ ਵਿਚ 1.5 ਫ਼ੀਸਦੀ ਦੀ ਸ਼ੇਅਰ ਪੂੰਜੀ ਦੇ ਬਰਾਬਰ ਹੈ। ਇਸ ਵਿਕਰੀ ਦੇ ਬਾਅਦ ਕੰਪਨੀ ਵਿਚ ਬੈਂਕ ਦੀ ਹਿੱਸੇਦਾਰੀ ਕਰੀਬ 51.4 ਫ਼ੀਸਦੀ ਰਹਿ ਜਾਵੇਗੀ।