ਆਈ. ਟੀ. ਕੰਪਨੀਆਂ ਦਾ ਅਮਰੀਕਾ ''ਚ ਸਥਾਨਕ ਨਿਯੁਕਤੀਆਂ ''ਤੇ ਜ਼ੋਰ

Tuesday, Mar 20, 2018 - 09:43 AM (IST)

ਆਈ. ਟੀ. ਕੰਪਨੀਆਂ ਦਾ ਅਮਰੀਕਾ ''ਚ ਸਥਾਨਕ ਨਿਯੁਕਤੀਆਂ ''ਤੇ ਜ਼ੋਰ

ਬੈਂਗਲੁਰੂ/ਮੁੰਬਈ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 'ਬਾਏ ਅਮੇਰਿਕਨ, ਹਾਇਰ ਅਮੇਰਿਕਨ' ਰਣਨੀਤੀ ਤੋਂ ਪ੍ਰੇਰਿਤ ਉਥੋਂ ਦੀ ਸਰਕਾਰ ਲੋੜੀਂਦੇ ਸਥਾਨਕ ਰੋਜ਼ਗਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਸੂਚਨਾ ਟੈਕਨਾਲੋਜੀ ਸੇਵਾ ਕੰਪਨੀਆਂ ਵੀ ਅਮਰੀਕਾ 'ਚ ਸਥਾਨਕ ਨਿਯੁਕਤੀਆਂ 'ਤੇ ਜ਼ੋਰ ਦੇਣ ਲੱਗੀਆਂ ਹਨ। ਇਨਫੋਸਿਸ, ਵਿਪਰੋ ਅਤੇ ਟੀ. ਸੀ. ਐੱਸ. ਵਰਗੀਆਂ ਵੱਡੀਆਂ ਆਈ. ਟੀ. ਕੰਪਨੀਆਂ ਅਮਰੀਕਾ 'ਚ ਸਥਾਨਕ ਪੱਧਰ 'ਤੇ ਨਿਯੁਕਤੀਆਂ ਜ਼ਰੀਏ ਆਪਣੀ ਮੌਜੂਦਗੀ ਵਧਾ ਰਹੀਆਂ ਹਨ। ਨਾਲ ਹੀ ਉਹ ਨਵੇਂ ਟੈਕਨਾਲੋਜੀ ਖੇਤਰ 'ਚ ਕੰਮ ਕਰਨ ਲਈ ਸਥਾਨਕ ਨਵੀਨਤਾ ਕੇਂਦਰਾਂ ਦੀ ਸਥਾਪਨਾ ਅਤੇ ਸਥਾਨਕ ਯੂਨੀਵਰਸਿਟੀਆਂ ਨਾਲ ਕਰਾਰ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। 

2022 ਤੱਕ ਇਨਫੋਸਿਸ ਕਰੇਗੀ 1000 ਕਰਮਚਾਰੀਆਂ ਦੀ ਨਿਯੁਕਤੀ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ. ਟੀ. ਸੇਵਾ ਕੰਪਨੀ ਇਨਫੋਸਿਸ ਨੇ ਅਮਰੀਕਾ 'ਚ ਕੁਨੈਕਟਿਕਟ ਦੇ ਹਾਰਟਫੋਰਡ 'ਚ ਆਪਣਾ ਟੈਕਨਾਲੋਜੀ ਤੇ ਨਵੀਨਤਾ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਅਮਰੀਕਾ 'ਚ ਅਜਿਹੇ 4 ਕੇਂਦਰ ਸਥਾਪਤ ਕਰਨਾ ਚਾਹੁੰਦੀ ਹੈ, ਜਿਸ 'ਚੋਂ ਇਹ ਦੂਜਾ ਕੇਂਦਰ ਹੈ। ਇਨਫੋਸਿਸ ਨੇ 2022 ਤੱਕ ਅਮਰੀਕਾ 'ਚ 1000 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ। ਪਿੱਛਲੇ ਹਫਤੇ ਬੈਂਗਲੁਰੂ ਦੀ ਇਸ ਕੰਪਨੀ ਨੇ ਇੰਡਿਆਨਾਪੋਲਿਸ 'ਚ ਕਰੀਬ 150 ਕਰਮਚਾਰੀਆਂ ਦੇ ਨਾਲ ਆਪਣਾ ਪਹਿਲਾ ਕੇਂਦਰ ਖੋਲ੍ਹਿਆ ਸੀ। 

ਕਾਂਗਨਿਜੈਂਟ ਵੀ ਕਰੇਗੀ ਕਾਰਜ ਬਲ 'ਚ ਵਾਧਾ
ਨੈਸਡੇਕ 'ਚ ਸੂਚੀਬੱਧ ਆਈ. ਟੀ. ਕੰਪਨੀ ਕਾਂਗਨਿਜੈਂਟ ਦਾ ਜ਼ਿਆਦਾਤਰ ਕਾਰਜ ਬਲ ਭਾਰਤ 'ਚ ਹੈ ਪਰ ਹੁਣੇ ਜਿਹੇ ਉਸ ਨੇ ਐਲਾਨ ਕੀਤਾ ਹੈ ਕਿ 2018 ਅਤੇ ਉਸ ਤੋਂ ਬਾਅਦ ਦੇ ਸਾਲਾਂ 'ਚ ਉਹ ਆਪਣੇ ਅਮਰੀਕੀ ਕਾਰਜ ਬਲ 'ਚ ਵਾਧਾ ਕਰੇਗੀ। ਕੰਪਨੀ ਨੇ 2017 'ਚ 6000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਜੋੜਿਆ ਅਤੇ ਉਸ ਨੇ ਅਗਲੇ 5 ਸਾਲ 'ਚ 25000 ਵਾਧੂ ਅਮਰੀਕੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ।

ਵਿਪਰੋ 'ਚ ਅੱਧੇ ਕਰਮਚਾਰੀ ਅਮਰੀਕੀ ਨਾਗਰਿਕ
ਸਾਫਟਵੇਅਰ ਬਰਾਮਦ ਕਰਨ ਵਾਲੀ ਭਾਰਤ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਵਿਪਰੋ ਨੇ ਕਿਹਾ ਹੈ ਕਿ ਅਮਰੀਕਾ 'ਚ ਉਸ ਦੇ 14000 ਕਰਮਚਾਰੀਆਂ 'ਚੋਂ ਅੱੱਧੇ ਕਰਮਚਾਰੀ ਅਮਰੀਕੀ ਨਾਗਰਿਕ ਹਨ। ਇਸ 'ਚੋਂ 95 ਫੀਸਦੀ ਕਰਮਚਾਰੀ ਲੈਟਿਨ-ਅਮਰੀਕਾ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਨੂੰ ਸਥਾਨਕ ਬਾਜ਼ਾਰ ਤੋਂ ਨਿਯੁਕਤ ਕੀਤਾ ਗਿਆ ਹੈ। ਸਾਲ 2017 'ਚ ਵਿਪਰੋ ਨੇ ਡਿਜੀਟਲ ਅਤੇ ਕਲਾਊਡ ਵਰਗੇ ਉਭਰਦੇ ਟੈਕਨਾਲੋਜੀ ਖੇਤਰਾਂ 'ਚ ਗਾਹਕਾਂ ਨਾਲ ਕੰਮ ਕਰਨ ਲਈ ਅਮਰੀਕਾ 'ਚ 1600 ਸਥਾਨਕ ਕਰਮਚਾਰੀਆਂ ਨੂੰ ਨਿਯੁਕਤ ਕੀਤਾ।


Related News