ਇਹ ਹੈ ਭਾਰਤ ਦੀ ਸਭ ਤੋਂ ਸਸਤੀ ਸਬ-ਕੰਪੈਕਟ SUV, 18 ਕਿਲੋਮੀਟਰ ਤਕ ਦਿੰਦੀ ਹੈ ਮਾਈਲੇਜ

Saturday, Jun 13, 2020 - 03:19 PM (IST)

ਆਟੋ ਡੈਸਕ– ਹੁੰਡਈ ਨੇ ਆਪਣੀ ਵੈਨਿਊ ਸਬ-ਕੰਪੈਕਟ ਐੱਸ.ਯੂ.ਵੀ. ਕਾਰ ਨੂੰ ਪਿਛਲੇ ਸਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਇਸ ਕਾਰ ਨੂੰ ਤਾਲਾਬੰਦੀ ਦੇ ਚਲਦੇ ਵੀ ਲੋਕਾਂ ਨੇ ਖਰੀਦਿਆ ਹੈ। ਖ਼ਾਸ ਗੱਲ ਇਹ ਹੈ ਕਿ ਆਕਰਸ਼ਕ ਲੁਕ, ਦਮਦਾਰ ਇੰਜਣ ਅਤੇ ਘੱਟ ਕੀਮਤ ਦੇ ਚਲਦੇ ਜਨਾਨੀਆਂ ਹੁੰਡਈ ਵੈਨਿਊ ਕਾਰ ਨੂੰ ਕਾਫ਼ੀ ਪਸੰਦ ਕਰ ਰਹੀਆਂ ਹਨ। ਇਕ ਅਧਿਐਨ ਮੁਤਾਬਕ, ਵਿਕਰੀ ਦੇ ਮਾਮਲੇ ’ਚ ਲਗਭਗ 64 ਫੀਸਦੀ ਤੋਂ ਜ਼ਿਆਦਾ ਜਨਾਨੀਆਂ ਨੇ ਹੀ ਇਹ ਕਾਰ ਖ਼ਰੀਦੀ ਹੈ। ਇਸ ਕਾਰ ਦੀ ਕੀਮਤ 6.5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦਾ 1.0 ਲੀਟਰ ਟਰਬੋ ਪੈਟਰੋਲ ਇੰਜਣ ਵਾਲਾ ਮਾਡਲ 18 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਇਸ ਕਾਰ ’ਚ ਕੰਪਨੀ ਨੇ ਕਈ ਕੁਨੈਕਟੀਵਿਟੀ ਫੀਚਰਜ਼ ਵੀ ਦਿੱਤੇ ਹਨ। 

ਕਾਰ ਦੇ ਪੈਟਰੋਲ ਮਾਡਲ ਨੂੰ ਕੀਤਾ ਜਾ ਰਿਹਾ ਜ਼ਿਆਦਾ ਪਸੰਦ
ਵਿਕਰੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਗਾਹਕ ਵੈਨਿਊ ਦੇ ਪੈਟਰੋਲ ਮਾਡਲ ਨੂੰ ਕਾਫੀ ਪਸੰਦ ਕਰ ਰਹੇ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 4 ’ਚੋਂ 3 ਗਾਹਕ ਵੈਨਿਊ ਕਾਰ ਦੇ ਪੈਟਰੋਲ ਮਾਡਲ ਨੂੰ ਹੀ ਖ਼ਰੀਦ ਰਹੇ ਹਨ। ਇਸ ’ਚ ਵੀ ਜ਼ਿਆਦਾਤਰ ਲੋਕਾਂ ਨੇ ਵੈਨਿਊ ਦੇ ਟਰਬੋ ਪੈਟਰੋਲ ਮਾਡਲ ਨੂੰ ਹੀ ਪਸੰਦ ਕੀਤਾ ਹੈ। 

PunjabKesari

ਹੁੰਡਈ ਨੇ ਆਪਣੇ 1.0 ਲੀਟਰ ਡਾਇਰੈਕਟ ਇੰਜੈਕਸ਼ਨ ਟਰਬੋ-ਪੈਟਰੋਲ ਇੰਜਣ ਨੂੰ ਪਿਛਲੇ ਸਾਲ ਵੈਨਿਊ ਨਾਲ ਹੀ ਪੇਸ਼ ਕੀਤਾ ਸੀ। ਇਹ ਇੰਜਣ 118 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਇੰਜਣ ਨਾਲ ਕੰਪਨੀ ਨੇ 6-ਸਪੀਡ ਮੈਨੁਅਲੀ ਅਤੇ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਹੈ। 

PunjabKesari

ਇਸ ਤੋਂ ਇਲਾਵਾ ਹੁੰਡਈ ਦਾ ਇਕ ਮਾਡਲ 1.2 ਲੀਟਰ ਸਧਾਰਣ ਪੈਟਰੋਲ ਇੰਜਣ ਨਾਲ ਵੀ ਆਉਂਦਾ ਹੈ ਜੋ 82 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਨੂੰ ਸਿਰਫ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਲਿਆਇਆ ਜਾ ਰਿਹਾ ਹੈ। 

PunjabKesari

ਉਥੇ ਹੀ ਕੰਪਨੀ ਇਸ ਕਾਰ ਨੂੰ 1.5 ਲੀਟਰ ਡੀਜ਼ਲ ਇੰਜਣ ਮਾਡਲ ’ਚ ਵੀ ਮੁਹੱਈਆ ਕਰ ਰਹੀ ਹੈ ਜੋ 98 ਬੀ.ਐੱਚ.ਪੀ. ਦੀ ਤਾਕਤ ਦਿੰਦਾ ਹੈ। ਇਸ ਨੂੰ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Rakesh

Content Editor

Related News