Hurun List: ਅਮੀਰਾਂ ਦੀ ਇਸ ਲਿਸਟ 'ਚ ਈਸ਼ਾ ਅੰਬਾਨੀ ਤੋਂ ਇਲਾਵਾ ਆਕਾਸ਼ ਵੀ ਸ਼ਾਮਲ

Friday, Sep 27, 2024 - 05:30 PM (IST)

ਨਵੀਂ ਦਿੱਲੀ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਜਿੱਥੇ ਆਪਣੀ ਦੌਲਤ ਨੂੰ ਲੈ ਕੇ ਸੁਰਖੀਆਂ 'ਚ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸੁਰਖੀਆਂ 'ਚ ਹਨ। ਵੀਰਵਾਰ ਨੂੰ ਜਾਰੀ ਹੋਈ '2024 ਹੁਰੁਨ ਇੰਡੀਆ ਅੰਡਰ-35' (Hurun India Under-35) ਦੀ ਪਹਿਲੀ ਸੂਚੀ 'ਚ ਉਨ੍ਹਾਂ ਦੀ ਬੇਟੀ ਈਸ਼ਾ ਅੰਬਾਨੀ ਦੀ ਤਾਕਤ ਨਜ਼ਰ ਆਈ। ਉਸ ਨੂੰ ਸਭ ਤੋਂ ਘੱਟ ਉਮਰ ਦੀ ਮਹਿਲਾ ਵਿਅਕਤੀਗਤ ਉਦਯੋਗਪਤੀ ਵਜੋਂ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨੂੰ ਇਸ ਲਿਸਟ ਵਿਚ ਰੱਖਿਆ ਗਿਆ ਹੈ।

31ਵੇਂ ਸਥਾਨ 'ਤੇ ਹੈ ਈਸ਼ਾ ਅੰਬਾਨੀ 
ਵੀਰਵਾਰ ਨੂੰ ਹੁਰੁਨ ਨੇ ਅੰਡਰ-35 ਸੂਚੀ ਜਾਰੀ ਕੀਤੀ, ਜਿਸ ਵਿਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਟੀਚਿੰਗ ਐਂਡ ਲਰਨਿੰਗ ਪਲੇਟਫਾਰਮ ਟੌਡਲਜ਼ ਦੀ ਪਰੀਤਾ ਪਾਰੇਖ ਨੂੰ ਸਭ ਤੋਂ ਘੱਟ ਉਮਰ ਦੀਆਂ ਮਹਿਲਾ ਵਿਅਕਤੀਗਤ ਉੱਦਮੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ। ਧਿਆਨਯੋਗ ਹੈ ਕਿ ਈਸ਼ਾ ਅੰਬਾਨੀ ਰਿਲਾਇੰਸ ਰਿਟੇਲ ਦੇ ਕਾਰੋਬਾਰ ਨੂੰ ਸੰਭਾਲ ਰਹੀ ਹੈ ਅਤੇ ਕੰਪਨੀ ਵਿਚ ਗੈਰ ਕਾਰਜਕਾਰੀ ਨਿਰਦੇਸ਼ਕ ਦੀ ਭੂਮਿਕਾ ਵਿਚ ਕਾਰੋਬਾਰ ਨੂੰ ਅੱਗੇ ਲੈ ਜਾ ਰਹੀ ਹੈ। ਦੱਸਣਯੋਗ ਹੈ ਕਿ ਈਸ਼ਾ ਅੰਬਾਨੀ ਦਾ ਜਨਮ 23 ਅਕਤੂਬਰ 1991 ਨੂੰ ਹੋਇਆ ਸੀ ਅਤੇ ਉਹ 32 ਸਾਲ ਦੀ ਹੈ। ਉਸ ਨੂੰ ਹੁਰੁਨ ਦੀ ਸੂਚੀ ਵਿਚ 31ਵੇਂ ਸਥਾਨ 'ਤੇ ਰੱਖਿਆ ਗਿਆ ਹੈ।

32ਵੇਂ ਸਥਾਨ 'ਤੇ ਹਨ ਆਕਾਸ਼ ਅੰਬਾਨੀ
ਈਸ਼ਾ ਅੰਬਾਨੀ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਵੀ ਹੁਰੁਨ ਦੀ ਨਵੀਂ ਸੂਚੀ 'ਚ ਸ਼ਾਮਲ ਹਨ। ਸ਼ੇਅਰਚੈਟ ਦੇ ਅੰਕੁਸ਼ ਸਚਦੇਵਾ ਅਤੇ ਰਿਲਾਇੰਸ ਜੀਓ ਦੀ ਜ਼ਿੰਮੇਵਾਰੀ ਸੰਭਾਲ ਰਹੇ ਆਕਾਸ਼ ਅੰਬਾਨੀ ਨੇ ਸਭ ਤੋਂ ਘੱਟ ਉਮਰ ਦੇ ਵਿਅਕਤੀਗਤ ਉਦਯੋਗਪਤੀ ਵਜੋਂ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਸੂਚੀ 'ਚ 32ਵੇਂ ਸਥਾਨ 'ਤੇ ਰੱਖਿਆ ਗਿਆ ਹੈ।

ਲਿਸਟ 'ਚ 150 ਉਦਮੀ ਸ਼ਾਮਲ
ਹੁਰੁਨ ਇੰਡੀਆ ਦੀ ਇਸ ਸੂਚੀ ਵਿਚ 35 ਸਾਲ ਦੀ ਉਮਰ ਤੱਕ ਦੀਆਂ ਕਾਰੋਬਾਰੀ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚ 82 ਫੀਸਦੀ ਉੱਦਮੀ ਸਵੈ-ਨਿਰਮਿਤ ਅਮੀਰ ਹਨ। ਇਸ ਵਿਚ ਐਡਟੈਕ ਸਟਾਰਟਅੱਪ ਅਲਖ ਪਾਂਡੇ, ਕੇਸ਼ਵ ਰੈੱਡੀ, ਪ੍ਰਣਵ ਅਗਰਵਾਲ ਅਤੇ ਸਿਧਾਰਥ ਵਿਜ ਸਮੇਤ ਹੋਰ ਵੱਡੇ ਨਾਂ ਸ਼ਾਮਲ ਹਨ। ਈਸ਼ਾ ਅੰਬਾਨੀ ਅਤੇ ਪਰੀਤਾ ਪਾਰੇਖ ਤੋਂ ਇਲਾਵਾ ਮਾਮੇਅਰਥ ਦੀ ਮਾਲਕਣ ਗ਼ਜ਼ਲ ਅਲਗ ਨੂੰ ਵੀ ਹੁਰੁਨ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹੁਰੁਨ ਦੀ ਇਸ ਸੂਚੀ ਵਿਚ 150 ਵਿਅਕਤੀਗਤ ਉੱਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਆਧਾਰ 'ਤੇ Hurun ਨੇ ਦਿੱਤੀ ਰੈਂਕਿੰਗ
2024 ਹੁਰੁਨ ਇੰਡੀਆ ਅੰਡਰ-35 ਸੂਚੀ ਵਿਚ ਸਭ ਤੋਂ ਵੱਧ 29 ਮਸ਼ਹੂਰ ਹਸਤੀਆਂ ਬੈਂਗਲੁਰੂ ਦੀਆਂ ਹਨ, ਜਦੋਂਕਿ ਮੁੰਬਈ 29 ਨਾਵਾਂ ਨਾਲ ਦੂਜੇ ਸਥਾਨ 'ਤੇ ਹੈ। ਜੇਕਰ ਅਸੀਂ ਇਸ ਸੂਚੀ ਨੂੰ ਤਿਆਰ ਕਰਨ ਲਈ ਵਰਤੇ ਗਏ ਮਾਪਦੰਡਾਂ 'ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ 35 ਸਾਲ ਜਾਂ ਇਸ ਤੋਂ ਘੱਟ ਉਮਰ ਦੇ 150 ਉੱਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲੀ ਪੀੜ੍ਹੀ ਲਈ ਕਾਰੋਬਾਰ ਦਾ ਮੁੱਲ 50 ਮਿਲੀਅਨ ਡਾਲਰ (ਲਗਭਗ 418 ਕਰੋੜ ਰੁਪਏ) ਹੈ। ਨੈਕਸਟ ਜਨਰੇਸ਼ਨ ਲਈ ਕਾਰੋਬਾਰ ਦਾ ਮੁਲਾਂਕਣ 100 ਮਿਲੀਅਨ ਡਾਲਰ (ਲਗਭਗ 837 ਕਰੋੜ ਰੁਪਏ) ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Sandeep Kumar

Content Editor

Related News