ਮਹਿੰਗਾਈ ਤੋਂ ਮਿਲੀ ਥੋੜ੍ਹੀ ਰਾਹਤ, ਸਬਜੀਆਂ ਤੇ ਦਾਲਾਂ ਦੀਆਂ ਕੀਮਤਾਂ ਡਿੱਗਣ ਨਾਲ ਨਵੰਬਰ ’ਚ ਘਟੀ ਮਹਿੰਗਾਈ
Friday, Dec 13, 2024 - 01:12 PM (IST)

ਨਵੀਂ ਦਿੱਲੀ (ਭਾਸ਼ਾ) - ਮਹਿੰਗਾਈ ਦੇ ਮੋਰਚੇ ਤੋਂ ਥੋੜ੍ਹੀ ਰਾਹਤ ਮਿਲੀ ਹੈ। ਨਵੰਬਰ ਮਹੀਨੇ ’ਚ ਪ੍ਰਚੂਨ (ਰਿਟੇਲ) ਮਹਿੰਗਾਈ ’ਚ ਗਿਰਾਵਟ ਆਈ ਹੈ। ਪ੍ਰਚੂਨ ਮਹਿੰਗਾਈ ਨਵੰਬਰ ’ਚ ਘਟ ਕੇ 5.48 ਫੀਸਦੀ ’ਤੇ ਆ ਗਈ ਹੈ। ਅਕਤੂਬਰ ’ਚ ਇਹ 6.21 ਫੀਸਦੀ ਦੇ ਪੱਧਰ ’ਤੇ ਸੀ। ਇਸ ਦਾ ਮੁੱਖ ਕਾਰਨ ਖਾਣ ਵਾਲੇ ਪਦਾਰਥਾਂ ਖਾਸਕਰ ਸਬਜੀਆਂ ਦੀਆਂ ਕੀਮਤਾਂ ’ਚ ਨਰਮੀ ਹੈ।
ਇਹ ਵੀ ਪੜ੍ਹੋ : LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ
ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ. ਐੱਸ. ਓ.) ਵੱਲੋਂ ਜਾਰੀ ਕੀਤੇ ਗਏ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਦੇ ਅੰਕੜਿਆਂ ਮੁਤਾਬਕ ਨਵੰਬਰ ’ਚ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਘਟ ਕੇ 9.04 ਫੀਸਦੀ ’ਤੇ ਰਹਿ ਗਈ। ਅਕਤੂਬਰ ’ਚ ਇਹ 10.87 ਫੀਸਦੀ ਤੇ ਨਵੰਬਰ 2023 ’ਚ 8.70 ਫੀਸਦੀ ਸੀ।
ਇਹ ਵੀ ਪੜ੍ਹੋ : ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ
ਇਨ੍ਹਾਂ ਵਸਤਾਂ ਦੀਆਂ ਘਟੀਆਂ ਕੀਮਤਾਂ
ਐੱਨ. ਐੱਸ. ਓ. ਨੇ ਕਿਹਾ ਕਿ ਨਵੰਬਰ 2024 ’ਚ ਸਬਜ਼ੀਆਂ, ਦਾਲਾਂ, ਖੰਡ ਤੇ ਮਠਿਆਈਆਂ, ਫਲ, ਆਂਡੇ, ਦੁੱਧ, ਮਸਾਲੇ, ਆਵਾਜਾਈ ਤੇ ਸੰਚਾਰ ਤੇ ਨਿੱਜੀ ਦੇਖਭਾਲ ਵਸਤਾਂ ਦੀ ਮਹਿੰਗਾਈ ’ਚ ਮਹੱਤਵਪੂਰਨ ਗਿਰਾਵਟ ਆਈ ਹੈ। ਸੀ. ਪੀ. ਆਈ. ਆਧਾਰਿਤ ਕੁੱਲ ਮਹਿੰਗਾਈ ਜੁਲਾਈ-ਅਗਸਤ ਦੌਰਾਨ ਔਸਤਨ 3.6 ਫੀਸਦੀ ਤੋਂ ਵਧ ਕੇ ਸਤੰਬਰ ’ਚ 5.5 ਫੀਸਦੀ ਤੇ ਅਕਤੂਬਰ, 2024 ’ਚ 6.2 ਫੀਸਦੀ ਹੋ ਗਈ ਸੀ। ਇਹ ਸਤੰਬਰ, 2023 ਤੋਂ ਬਾਅਦ ਸਭ ਤੋਂ ਵੱਧ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਚਾਲੂ ਵਿੱਤੀ ਸਾਲ 2024-25 ਲਈ ਮਹਿੰਗਾਈ ਦਾ ਅਨੁਮਾਨ 4.5 ਫੀਸਦੀ ਤੋਂ ਵਧਾ ਕੇ 4.8 ਫੀਸਦੀ ਕਰ ਦਿੱਤਾ ਸੀ। ਕੇਂਦਰੀ ਬੈਂਕ ਨੇ ਵੀ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਤੇ ਦਬਾਅ ਕਾਰਨ ਦਸੰਬਰ ਤਿਮਾਹੀ ’ਚ ਕੁੱਲ ਮਹਿੰਗਾਈ ਉੱਚ ਪੱਧਰ ’ਤੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ : 15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਉਦਯੋਗਿਕ ਉਤਪਾਦਨ
ਉਦਯੋਗਿਕ ਉਤਪਾਦਨ ਦਾ ਵਿਕਾਸ ਇਸ ਸਾਲ ਅਕਤੂਬਰ ’ਚ ਘਟ ਕੇ 3.5 ਫੀਸਦੀ ਰਹਿ ਗਿਆ। ਇਸ ਦਾ ਮੁੱਖ ਕਾਰਨ ਮਾਇਨਿੰਗ, ਬਿਜਲੀ ਤੇ ਨਿਰਮਾਣ ਖੇਤਰਾਂ ਦਾ ਖਰਾਬ ਪ੍ਰਦਰਸ਼ਨ ਹੈ। ਵੀਰਵਾਰ ਨੂੰ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੇ ਹਵਾਲਿਆਂ ਨਾਲ ਮਾਪਿਆ ਜਾਣ ਵਾਲਾ ਕਾਰਖਾਨਾ ਉਤਪਾਦਨ ਪਿਛਲੇ ਸਾਲ ਇਸੇ ਮਹੀਨੇ ’ਚ 11.9 ਫੀਸਦੀ ਦਰ ਨਾਲ ਵਧਿਆ ਸੀ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਦੇਸ਼ ਦਾ ਉਦਯੋਗਿਕ ਉਤਪਾਦਨ ਅਕਤੂਬਰ 2024 ’ਚ 3.5 ਫੀਸਦੀ ਵਧਿਆ ਹੈ। ਐੱਨ. ਐੱਸ. ਓ. ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਦਾ ਉਤਪਾਦਨ ਅਕਤੂਬਰ 2024 ’ਚ 4.1 ਫੀਸਦੀ ਵਧਿਆ ਹੈ, ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਇਸ ’ਚ 10.6 ਫੀਸਦੀ ਦਾ ਵਾਧਾ ਹੋਇਆ ਸੀ।
ਅਕਤੂਬਰ 2024 ’ਚ ਮਾਈਨਿੰਗ ਉਤਪਾਦਨ ’ਚ 0.9 ਫੀਸਦੀ ਤੇ ਬਿਜਲੀ ਉਤਪਾਦਨ ’ਚ 2 ਫੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ-ਅਕਤੂਬਰ ਦੀ ਮਿਆਦ ’ਚ ਆਈ. ਆਈ. ਪੀ. ’ਚ 4 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਉਦਯੋਗਿਕ ਉਤਪਾਦਨ ’ਚ 7 ਫੀਸਦੀ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ : EPFO ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋਣ ਜਾ ਰਿਹੈ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8