ਭਾਰਤ ਦਾ ਸੰਵਿਧਾਨ ਸਮੇਂ ਦੀ ਕਸੌਟੀ ''ਤੇ ਖਰਾ ਉਤਰਿਆ : ਵਿੱਤ ਮੰਤਰੀ ਸੀਤਾਰਮਨ
Monday, Dec 16, 2024 - 12:59 PM (IST)
ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦਾ ਸੰਵਿਧਾਨ ਹੋਂਦ ਵਿਚ ਆਉਣ ਤੋਂ ਬਾਅਦ ਦੇ ਪਿਛਲੇ 75 ਸਾਲਾਂ ਵਿਚ ਸਮੇਂ ਦੀ ਪਰੀਖਿਆ 'ਤੇ ਖਰਾ ਉਤਰਿਆ ਹੈ। ਦੂਜੇ ਪਾਸੇ ਉਸੇ ਸਮੇਂ ਦੇ ਆਸ-ਪਾਸ ਆਪਣਾ ਸੰਵਿਧਾਨ ਤਿਆਰ ਕਰਨ ਵਾਲੇ 50 ਦੇਸ਼ਾਂ ਵਿੱਚੋਂ ਜ਼ਿਆਦਾਤਰ ਨੇ ਇਸ ਨੂੰ ਫਿਰ ਤੋਂ ਲਿਖਿਆ ਜਾਂ ਇਸ ਦੀਆਂ ਵਿਸ਼ੇਸ਼ਤਾਵਾਂ ਵਿਚ ਬਦਲਾਅ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ ਆਧਾਰ ਕਾਰਡ ਅਪਡੇਟ ਕਰਨ ਦੀ ਤਾਰੀਖ਼ ਵਧੀ, ਹੁਣ ਇੰਨੇ ਦਿਨ ਦਾ ਮਿਲੇਗਾ ਮੌਕਾ
ਰਾਜ ਸਭਾ 'ਚ 'ਭਾਰਤੀ ਸੰਵਿਧਾਨ ਦੇ 75 ਸਾਲਾਂ ਦੇ ਸ਼ਾਨਦਾਰ ਸਫ਼ਰ' 'ਤੇ ਚਰਚਾ ਦਾ ਆਗਾਜ਼ ਕਰਦਿਆਂ ਵਿੱਤ ਮੰਤਰੀ ਨੇ 15 ਔਰਤਾਂ ਸਮੇਤ ਸੰਵਿਧਾਨ ਸਭਾ ਦੇ 389 ਮੈਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ , ਜਿਨ੍ਹਾਂ ਨੇ ਬਹੁਤ ਹੀ ਚੁਣੌਤੀਪੂਰਨ ਮਾਹੌਲ ਵਿੱਚ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਅੱਲੂ ਅਰਜੁਨ ਦੀ ਰਿਅਲ ਲਾਈਫ਼ 'ਸ਼੍ਰੀਵੱਲੀ' ਸਨੇਹਾ ਰੈੱਡੀ, ਕਿੰਨੀ ਹੈ ਨੈੱਟਵਰਥ
ਸੀਤਾਰਮਨ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ "ਸਮੇਂ ਦੀ ਪ੍ਰੀਖਿਆ 'ਤੇ ਖਰਾ ਉਤਰਿਆ ਹੈ।" ਅੱਜ ਅਸੀਂ ਭਾਰਤ ਦੇ ਲੋਕਤੰਤਰ ਦੇ ਵਿਕਾਸ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।'' ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ 75 ਸਾਲ ਪੂਰੇ ਕਰ ਰਿਹਾ ਹੈ ਅਤੇ ''ਇਹ ਭਾਰਤ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦਾ ਸਮਾਂ ਹੈ, ਜੋ ਇਸ 'ਤੇ ਆਧਾਰਿਤ ਭਾਵਨਾ ਨੂੰ ਕਾਇਮ ਰੱਖੇਗੀ। ਭਾਰਤ ਅਤੇ ਇਸ ਦੇ ਸੰਵਿਧਾਨ ਨੂੰ ਆਪਣੀ ਵੱਖਰੀ ਪਛਾਣ ਦੱਸਦਿਆਂ ਸੀਤਾਰਮਨ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ 50 ਤੋਂ ਵੱਧ ਦੇਸ਼ ਆਜ਼ਾਦ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਸੰਵਿਧਾਨ ਲਿਖੇ।
ਇਹ ਵੀ ਪੜ੍ਹੋ : Alert : HDFC Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਸੂਚਨਾ, ਇਹ ਸੇਵਾਵਾਂ ਦੋ ਦਿਨਾਂ ਲਈ ਰਹਿਣਗੀਆਂ ਬੰਦ
ਉਨ੍ਹਾਂ ਨੇ ਕਿਹਾ “ਪਰ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਸੰਵਿਧਾਨ ਬਦਲੇ ਹਨ, ਕਈਆਂ ਨੇ ਨਾ ਸਿਰਫ ਉਨ੍ਹਾਂ ਨੂੰ ਸੋਧਿਆ ਹੈ, ਬਲਕਿ ਆਪਣੇ ਸੰਵਿਧਾਨਾਂ ਦੀ ਪੂਰੀ ਵਿਸ਼ੇਸ਼ਤਾ ਨੂੰ ਬਦਲ ਦਿੱਤਾ ਹੈ” । ਪਰ ਸਾਡਾ ਸੰਵਿਧਾਨ ਸਮੇਂ ਦੀ ਪ੍ਰੀਖਿਆ 'ਤੇ ਖਰਾ ਉਤਰਿਆ ਹੈ।'' ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ 'ਚ ਸਮੇਂ-ਸਮੇਂ 'ਤੇ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, "ਸੰਸ਼ੋਧਨ ਸਮੇਂ ਦੀ ਲੋੜ ਸੀ।"
'ਭਾਰਤੀ ਸੰਵਿਧਾਨ ਦੀ 75 ਸਾਲਾਂ ਦੀ ਸ਼ਾਨਦਾਰ ਯਾਤਰਾ' 'ਤੇ ਰਾਜ ਸਭਾ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਉੱਚ ਸਦਨ 'ਚ ਚਰਚਾ ਹੋਣੀ ਹੈ। ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸਮੇਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬੋਲਣ ਦੇ ਚਾਹਵਾਨ ਸਾਰੇ ਬੁਲਾਰਿਆਂ ਨੂੰ ਚਰਚਾ ਦਾ ਸਮਾਂ ਵਧਾ ਕੇ ਅਨੁਕੂਲ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : 16 ਦਸੰਬਰ ਤੋਂ ਨਿਵੇਸ਼ਕਾਂ ਲਈ ਮੁਨਾਫ਼ਾ ਕਮਾਉਣ ਦੇ ਵੱਡੇ ਮੌਕੇ, 12 ਕੰਪਨੀਆਂ ਦੇ IPO ਕਰਨਗੇ ਧਮਾਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8