‘ਭਾਰਤੀਆਂ ਨੇ ਫਾਈਨਾਂਸ਼ੀਅਲ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਕੀਤਾ ਹੈਂਡਲ ਪਰ ਮਹਿੰਗਾਈ ਦੀ ਚਿੰਤਾ ਸਤਾ ਰਹੀ’

Wednesday, Dec 11, 2024 - 11:04 AM (IST)

‘ਭਾਰਤੀਆਂ ਨੇ ਫਾਈਨਾਂਸ਼ੀਅਲ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਕੀਤਾ ਹੈਂਡਲ ਪਰ ਮਹਿੰਗਾਈ ਦੀ ਚਿੰਤਾ ਸਤਾ ਰਹੀ’

ਨਵੀਂ ਦਿੱਲੀ (ਇੰਟ.) – ਭਾਰਤੀਆਂ ਨੇ ਕੋਵਿਡ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਫਾਈਨਾਂਸ਼ੀਅਲ ਚੁਣੌਤੀਆਂ ਨੂੰ ਹੋਰ ਦੇਸ਼ਾਂ ਦੇ ਮੁਕਾਬਲੇ ’ਚ ਬਿਹਤਰ ਢੰਗ ਨਾਲ ਹੈਂਡਲ ਕੀਤਾ ਹੈ ਪਰ ਉਹ ਮਹਿੰਗਾਈ ਦੇ ਵਧ ਰਹੇ ਦਬਾਅ ਨੂੰ ਲੈ ਕੇ ਚਿੰਤਤ ਹਨ। ਇਪਸੋਸ ਕਾਸਟ ਆਫ ਲਿਵਿੰਗ ਮਾਨੀਟਰ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :     ਘੁੰਮਣ ਜਾਣ ਦੀ ਬਣਾ ਰਹੇ ਹੋ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, INTERPOL ਨੇ ਜਾਰੀ ਕੀਤੀ ਚਿਤਾਵਨੀ

ਸਰਵੇ ’ਚ ਸ਼ਾਮਲ ਉੱਤਰਦਾਤਿਆਂ ’ਚੋਂ 22 ਫੀਸਦੀ ਨੂੰ ਡਰ ਹੈ ਕਿ ਅਗਲੇ ਸਾਲ ਉਨ੍ਹਾਂ ਦੀ ਖਰਚੇ ਯੋਗ ਕਮਾਈ ਘੱਟ ਹੋ ਜਾਵੇਗੀ। ਉੱਧਰ 62 ਫੀਸਦੀ ਤੋਂ ਵੱਧ ਭਾਰਤੀਆਂ ਨੂੰ ਖਾਣ-ਪੀਣ ਦੀਆਂ ਕੀਮਤਾਂ ’ਚ ਵਾਧੇ ਦਾ ਡਰ ਹੈ।

ਸਰਕਾਰੀ ਯੋਜਨਾਵਾਂ ਦੇ ਕਾਰਨ ਜੀਵਨ ਦੀ ਲਾਗਤ ਘੱਟ

ਇਪਸੋਸ ਇੰਡੀਆ ਦੇ ਸੀ. ਈ. ਓ. ਅਮਿਤ ਅਦਾਰਕਰ ਨੇ ਦੱਸਿਆ ਕਿ ਗਰੀਬਾਂ ਲਈ ਮੁਫਤ ਰਾਸ਼ਨ, ਸਰਕਾਰ ਵੱਲੋਂ ਸੰਚਾਲਿਤ ਦਵਾਖਾਨਿਆਂ ’ਚ ਸਬਸਿਡੀ, ਤੇਲ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣਾ, ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਆਦਿ ਨੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਅਤੇ ਆਮ ਜਨਤਾ ’ਤੇ ਜੀਵਨ ਦੀ ਉੱਚ ਲਾਗਤ ਦੇ ਅਸਰ ਨੂੰ ਘੱਟ ਕੀਤਾ ਹੈ।

ਇਹ ਵੀ ਪੜ੍ਹੋ :     ਭਾਰਤ 'ਚ ਵਧੇਗਾ ਟਰੰਪ ਦਾ ਕਾਰੋਬਾਰ, ਜਾਣੋ ਕਿਹੜੇ ਸ਼ਹਿਰਾਂ ਵਿਚ ਕੀਤਾ ਮੋਟਾ ਨਿਵੇਸ਼

ਸਰਵੇਖਣ ’ਚ ਸ਼ਾਮਲ 19 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਰਾਮ ਨਾਲ ਰਹਿ ਰਹੇ ਹਨ। 34 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਠੀਕ-ਠਾਕ ਹੈ, 20 ਫੀਸਦੀ ਕਿਸੇ ਤਰ੍ਹਾਂ ਨਾਲ ਗੁਜ਼ਾਰਾ ਕਰ ਰਹੇ ਹਨ ਤੇ ਸਿਰਫ 22 ਫੀਸਦੀ ਨੇ ਕਿਹਾ ਕਿ ਢੰਗ ਨਾਲ ਜਿਊਣ ’ਚ ਮੁਸ਼ਕਿਲ ਆ ਰਹੀ ਹੈ।

45 ਫੀਸਦੀ ਨੂੰ ਮਹਿੰਗਾਈ ਤੋਂ ਰਾਹਤ ਦੀ ਉਮੀਦ ਨਹੀਂ

ਰਿਪੋਰਟ ਅਨੁਸਾਰ 45 ਫੀਸਦੀ ਲੋਕਾਂ ਨੂੰ ਭਰੋਸਾ ਨਹੀਂ ਹੈ ਕਿ ਮਹਿੰਗਾਈ ਕਦੇ ਘੱਟ ਹੋਵੇਗੀ। ਉੱਧਰ 20 ਫੀਸਦੀ ਲੋਕਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਤੋਂ ਬਾਅਦ ਮਹਿੰਗਾਈ ਸਥਿਰ ਹੋ ਜਾਵੇਗੀ, 12 ਫੀਸਦੀ ਲੋਕਾਂ ਨੂੰ ਇਕ ਸਾਲ ਦੇ ਅੰਦਰ ਹਾਲਾਤ ਆਮ ਵਰਗੇ ਹੋਣ ਦੀ ਉਮੀਦ ਹੈ। 9 ਫੀਸਦੀ ਲੋਕਾਂ ਨੂੰ 6 ਮਹੀਨਿਆਂ ’ਚ, 6 ਫੀਸਦੀ ਲੋਕਾਂ ਨੂੰ 3 ਮਹੀਨਿਆਂ ’ਚ ਤੇ 7 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਹ ਪਹਿਲਾਂ ਹੀ ਸਥਿਰ ਹੋ ਚੁੱਕੀ ਹੈ। ਜ਼ਿਆਦਾਤਰ ਸ਼ਹਿਰੀ ਭਾਰਤੀਆਂ ਭਾਵ 54 ਫੀਸਦੀ ਨੂੰ ਉਮੀਦ ਹੈ ਕਿ ਅਗਲੇ ਸਾਲ ਮਹਿੰਗਾਈ ਹੋਰ ਵਧੇਗੀ

ਆਰ. ਬੀ. ਆਈ. ਦੇ ਸਰਵੇ ’ਚ ਵੀ ਮਹਿੰਗਾਈ ਵੱਡਾ ਮੁੱਦਾ

ਆਰ. ਬੀ. ਆਈ. ਦੇ ਨਵੰਬਰ ਦੇ ਸਰਵੇ ਅਨੁਸਾਰ ਭਾਰਤੀ ਪਰਿਵਾਰਾਂ ਨੂੰ ਲੱਗਦਾ ਹੈ ਕਿ ਅੱਗੇ ਮਹਿੰਗਾਈ ਹੋਰ ਵਧੇਗੀ। ਇਸ ਦੇ ਨਾਲ ਹੀ ਕਮਜ਼ੋਰ ਸੈਂਟੀਮੈਂਟ ਦੇ ਚਲਦਿਆਂ ਕੰਜ਼ਿਊਮਰਜ਼ ਦੇ ਆਤਮਵਿਸ਼ਵਾਸ ਨੂੰ ਵੀ ਝਟਕਾ ਲੱਗਾ ਹੈ।

ਨਵੰਬਰ ਦੇ ਸਰਵੇਖਣ ਦੌਰਾਨ ਮੌਜੂਦਾ ਮਹਿੰਗਾਈ ਨੂੰ ਲੈ ਕੇ ਪਰਿਵਾਰਾਂ ਦੀ ਔਸਤ ਧਾਰਨਾ ’ਚ 30 ਆਧਾਰ ਅੰਕਾਂ ਦਾ ਵਾਧਾ ਹੋਇਆ ਅਤੇ ਇਹ 8.4 ਫੀਸਦੀ ਹੋ ਗਈ, ਜੋ ਸਤੰਬਰ 2024 ਦੇ ਸਰਵੇਖਣ ਦੇ ਪੜਾਅ ਦੌਰਾਨ 8.1 ਫੀਸਦੀ ਸੀ।

ਇਹ ਵੀ ਪੜ੍ਹੋ :     ਅੱਜ RBI ਹੈੱਡਕੁਆਰਟਰ ਤੋਂ ਵਿਦਾਈ ਲੈਣਗੇ ਸ਼ਕਤੀਕਾਂਤ ਦਾਸ, ਜਾਣੋ ਕਿਉਂ ਸਰਕਾਰ ਦੀ ਪਸੰਦ ਬਣੇ ਮਲਹੋਤਰਾ
    
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News