HUL ਨੇ ਡਿਟਰਜੈਂਟ ਅਤੇ ਡਿਸ਼ਵਾਸ਼ ਦੀਆਂ ਘਟਾਈਆਂ ਕੀਮਤਾਂ, ਜਾਣੋ ਕਿੰਨੀਆਂ

Friday, Mar 31, 2023 - 02:10 PM (IST)

ਨਵੀਂ ਦਿੱਲੀ - ਪ੍ਰਮੁੱਖ ਐੱਫਐੱਮਸੀਜੀ ਕੰਪਨੀ ਹਿੰਦੁਸਤਾਨ ਯੂਨੀਲਿਵਰ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਡਿਟਰਜੈਂਟ ਅਤੇ ਡਿਸ਼ਵਾਸ਼ ਸ਼੍ਰੇਣੀ ਦੇ ਉਤਪਾਦਾਂ ਦੀ ਮਾਤਰਾ ਵਧਾ ਦਿੱਤੀ ਹੈ। ਕੰਪਨੀ ਦੇ ਇਸ ਬਦਲਾਅ ਤੋਂ ਬਾਅਦ ਉਤਪਾਦਾਂ ਦੀਆਂ ਕੀਮਤਾਂ ਵਿਚ 10 ਤੋਂ 25 ਫ਼ੀਸਦੀ ਦੀ ਕਮੀ ਆ ਗਈ ਹੈ। ਇਸ ਦੇ ਨਾਲ ਹੀ ਮਾਤਰਾ ਦੇ ਵਾਧੇ ਦਾ ਦਾਇਰਾ 17 ਤੋਂ 25 ਫ਼ੀਸਦੀ ਦੇ ਦਰਮਿਆਨ ਹੈ। ਕੰਪਨੀ ਨੇ ਕੱਚੇ ਮਾਲ ਦੀਆਂ ਕੀਮਤਾਂ ਵਿਚ ਆਈ ਕਮੀ ਦੇ ਕਾਰਨ ਇਹ ਪਹਿਲ ਕੀਤੀ ਹੈ। 

ਇਹ ਵੀ ਪੜ੍ਹੋ : ਸਰਕਾਰ ਨੇ ਖ਼ਾਸ ਦਵਾਈਆਂ ’ਤੇ ਇੰਪੋਰਟ ਡਿਊਟੀ ਕੀਤੀ ਖ਼ਤਮ, ਦੁਰਲੱਭ ਰੋਗਾਂ ਤੋਂ ਪੀੜਤ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਕੰਪਨੀ ਨੇ ਰਿਨ ਬਾਰ ਦੀ ਮਾਤਰਾ ਨੂੰ 120 ਗ੍ਰਾਮ ਤੋਂ ਵਧਾ ਕੇ 140 ਗ੍ਰਾਮ ਕਰ ਦਿੱਤਾ ਹੈ ਜਦੋਂਕਿ ਕੀਮਤ 10 ਰੁਪਏ ਹੀ ਰੱਖੀ ਹੈ। Surf Excel Easy Wash Liquid ਦੇ ਇੱਕ ਲੀਟਰ ਪੈਕ ਦੀ ਕੀਮਤ 205 ਰੁਪਏ ਤੋਂ ਘਟਾ ਕੇ 190 ਰੁਪਏ ਕਰ ਦਿੱਤੀ ਗਈ ਹੈ।

Dishwash ਸ਼੍ਰੇਣੀ ਵਿਚ ਕੰਪਨੀ ਨੇ VIM Liquid ਦੇ 185 ਮਿਲੀਗ੍ਰਾਮ ਪੈਕ ਦੀ ਕੀਮਤ 20 ਰੁਪਏ ਤੋਂ ਘਟਾ ਕੇ 15 ਰੁਪਏ ਕਰ ਦਿੱਤੀ ਹੈ। Vim Bar ਦੀ ਮਾਤਰਾ ਨੂੰ 300 ਗ੍ਰਾਮ ਤੋਂ ਵਧਾ ਕੇ 375 ਗ੍ਰਾਮ ਕਰ ਦਿੱਤਾ ਗਿਆ ਹੈ ਜਦੋਂ ਕਿ ਕੀਮਤ ਨੂੰ 30 ਰੁਪਏ ਦੇ ਪੱਧਰ 'ਤੇ ਹੀ ਬਰਕਰਾਰ ਰੱਖਿਆ ਹੈ। ਕੰਪਨੀ ਨੇ ਈਮੇਲ ਵਿਚ ਕਿਹਾ ਕਿ ਉਹ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕਰੇਗੀ ਕਿਉਂਕਿ ਉਹ ਆਪਣੇ ਨਤੀਜਿਆਂ ਤੋਂ ਪਹਿਲਾਂ ਦੀ ਮਿਆਦ ਨੂੰ ਪੂਰਾ ਕਰਨ ਜਾ ਰਹੀ ਹੈ। 

ਉਤਪਾਦਾਂ ਦੀਆਂ ਕੀਮਤਾਂ ਵਿਚ ਕਮੀ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਭਾਰਤੀ ਐਫਐਮਸੀਜੀ ਉਦਯੋਗ ਪਿਛਲੇ ਦੋ ਸਾਲਾਂ ਦੌਰਾਨ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਿੱਚ ਵਾਧਾ ਕਰ ਚੁੱਕਾ ਹੈ ਅਤੇ ਵਾਲੀਅਮ ਘਟਾ ਚੁੱਕਾ ਹੈ। ਇਸ ਦਾ ਅਸਰ ਮੰਗ 'ਤੇ ਵੀ ਪਿਆ ਸੀ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ 10-15 ਸਾਲ ਪੁਰਾਣਾ ਵਾਹਨ, ਤਾਂ ਪੜ੍ਹੋ ਇਹ ਅਹਿਮ ਖ਼ਬਰ...

ਫਿਲਿਪ ਕੈਪੀਟਲ ਇੰਡੀਆ ਦੇ ਉਪ-ਪ੍ਰਧਾਨ (ਖੋਜ - ਖਪਤਕਾਰ ਅਤੇ ਪ੍ਰਚੂਨ) ਵਿਸ਼ਾਲ ਗੁਟਕਾ ਨੇ ਕਿਹਾ, “ਉਹ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਮੀ ਦੇ ਲਾਭ ਵਾਲੀਅਮ ਅਤੇ ਕੀਮਤ ਵਿੱਚ ਕਟੌਤੀ ਰਾਹੀਂ ਗਾਹਕਾਂ ਨੂੰ ਪਹੁੰਚਾ ਰਹੇ ਹਨ। ਉਨ੍ਹਾਂ ਨੂੰ ਗ੍ਰਾਮੀਣ ਬਾਜ਼ਾਰ ਵਿਚ ਝਟਕਾ ਲੱਗਾ ਸੀ ਕਿਉਂਕਿ ਮਹਿੰਗਾਈ ਕਾਰਨ ਖਪਤਕਾਰ ਕੰਪਨੀਆਂ ਲਈ ਵਾਲੀਅਮ ਦੀ ਵਿਕਰੀ ਦਬਾਅ ਹੇਠ ਰਹੀ ਹੈ। ਖਪਤਕਾਰਾਂ ਨੇ ਵੀ ਮਹਿੰਗਾਈ ਦੇ ਮੱਦੇਨਜ਼ਰ ਅਖਤਿਆਰੀ ਖਰਚ ਕਰਨ ਤੋਂ ਗੁਰੇਜ਼ ਕੀਤਾ ਹੈ।

HUL ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੀਵ ਮਹਿਤਾ ਨੇ ਹਾਲ ਹੀ ਵਿੱਚ ਦੱਸਿਆ, “ਅਗਲੇ ਦੋ ਸਾਲਾਂ ਵਿੱਚ ਕੀਮਤਾਂ ਵਿੱਚ ਵਾਧੇ ਵਿੱਚ ਸੰਜਮ ਰਹੇਗਾ ਅਤੇ ਵਾਲੀਅਮ ਤਾਂ ਹੀ ਵਧੇਗੀ ਜੇਕਰ ਤੁਸੀਂ ਵਸਤੂਆਂ ਦੀਆਂ ਕੀਮਤਾਂ ਵਿੱਚ ਨਰਮੀ ਦੇ ਲਾਭ ਖਪਤਕਾਰਾਂ ਤੱਕ ਦੇਣਾ ਸ਼ੁਰੂ ਕਰਾਂਗੇ। ਮੈਂ ਕਹਾਂਗਾ ਕਿ ਤੁਹਾਨੂੰ ਵਸਤੂਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਲੋੜ ਹੈ। ਜੇਕਰ ਰੂਸ-ਯੂਕਰੇਨ ਸੰਕਟ ਹੱਲ ਹੋ ਜਾਂਦਾ ਹੈ, ਤਾਂ ਯਕੀਨਨ ਵਸਤੂਆਂ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੇਗੀ। ਜੇਕਰ ਉਹ ਉੱਚੇ ਪੱਧਰ 'ਤੇ ਬਣੇ ਰਹਿੰਦੇ ਹਨ, ਤਾਂ ਖਪਤਕਾਰਾਂ 'ਤੇ ਦਬਾਅ ਜਾਰੀ ਰਹੇਗਾ।

ਇਹ ਵੀ ਪੜ੍ਹੋ : ਆਧਾਰ ਕਾਰਡ ਦੀ ਵੱਡੀ ਖ਼ਾਮੀ ਆਈ ਸਾਹਮਣੇ, ਗਜ਼ਟਿਡ ਅਫ਼ਸਰਾਂ ਦੀ ਲਾਪਰਵਾਹੀ ਬਣ ਰਹੀ ਸਾਈਬਰ ਫਰਾਡ ਦਾ ਕਾਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News