ਚੀਨ 'ਤੇ ਭਾਰਤੀ ਬੈਨ ਦਾ ਅਸਰ : Huawei ਨੇ ਕੀਤਾ ਇਸ ਸਮਾਰਟਫੋਨ ਕੰਪਨੀ ਨੂੰ ਵੇਚਣ ਦਾ ਐਲਾਨ

11/17/2020 5:51:47 PM

ਨਵੀਂ ਦਿੱਲੀ — ਚੀਨੀ ਬ੍ਰਾਂਡ ਹੁਆਵੇਈ ਦਾ 'ਸਬ ਬ੍ਰਾਂਡ Honor ਭਾਰਤ 'ਚ ਆਪਣੇ ਸਮੇਂ 'ਤੇ ਮਸ਼ਹੂਰ ਰਿਹਾ ਹੈ। ਕੰਪਨੀ ਇਸ 'ਆਨਰ ਬ੍ਰਾਂਡ' ਦੇ ਤਹਿਤ ਮਿਡ-ਰੇਜ਼ ਅਤੇ ਬਜਟ ਸਮਾਰਟਫੋਨ ਲਾਂਚ ਕਰਦੀ ਹੈ। ਕੁਝ ਸਮੇਂ ਤੋਂ ਇਸ ਬ੍ਰਾਂਡ ਦੇ ਤਹਿਤ ਭਾਰਤ ਵਿਚ ਸਮਾਰਟਫੋਨ ਲਾਂਚ ਨਹੀਂ ਕੀਤੇ ਗਏ ਹਨ। 
ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਹੁਆਵੇਈ ਆਪਣੇ 'ਸਬ ਬ੍ਰਾਂਡ Honor' ਨੂੰ ਵੇਚ ਰਹੀ ਹੈ। ਹੁਣ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਹੁਆਵੇਈ ਕੰਪਨੀ ਹੁਣ 'Honor' ਮੋਬਾਈਲ ਕਾਰੋਬਾਰ ਵੇਚ ਰਹੀ ਹੈ।

ਹੁਆਵੇਈ ਦੇ ਇੱਕ ਬਿਆਨ ਵਿਚ ਕਿਹਾ ਹੈ ਕਿ ਕੰਪਨੀ ਨੇ  'Honor' ਦੀਆਂ ਸਾਰੀਆਂ ਵਪਾਰਕ ਸੰਪਤੀਆਂ ਵੇਚਣ ਦਾ ਫੈਸਲਾ ਕੀਤਾ ਹੈ। ਖਰੀਦਦਾਰ ਇਕ ਚੀਨੀ ਕੰਪਨੀ ਹੈ ਜਿਸ ਦਾ ਨਾਮ ਜ਼ਿਸ਼ੀਨ(Zhixin) ਨਿਊ ਇਨਫਰਮੇਸ਼ਨ ਟੈਕਨੋਲੋਜੀ ਹੈ। ਹੁਆਵੇਈ ਨੇ ਉਮੀਦ ਜਤਾਈ ਹੈ ਕਿ ਜਿਸ ਕੰਪਨੀ ਨੂੰ ਇਹ ਬ੍ਰਾਂਡ ਵੇਚਿਆ ਜਾ ਰਿਹਾ ਹੈ, ਉਹ 'Honor' ਦੇ ਗਾਹਕਾਂ, ਕਰਮਚਾਰੀਅਾਂ, ਸਪਲਾਇਰਾਂ ਅਤੇ ਸਹਿਭਾਗੀਆਂ ਦੇ ਹਿੱਤਾਂ ਦੀ ਪੂਰੀ ਰੱਖਿਆ ਕਰੇਗੀ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅਜੇ ਤੱਕ ਦੋਵਾਂ ਕੰਪਨੀਆਂ ਵਿਚੋਂ ਕਿਸੇ ਨੇ ਇਹ ਨਹੀਂ ਦੱਸਿਆ ਕਿ ਇਹ ਸੌਦਾ ਕਿੰਨੇ ਦਾ ਹੋਇਆ ਹੈ। ਹਾਲਾਂਕਿ ਕੁਝ ਪਿਛਲੀਆਂ ਰਿਪੋਰਟਾਂ ਦੇ ਅਧਾਰ 'ਤੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਹ ਸੌਦਾ 15.2 ਬਿਲੀਅਨ ਡਾਲਰ ਦਾ ਹੋ ਸਕਦਾ ਹੈ। ਆਨਰ ਬਾਰੇ ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਦਾ ਕੰਮ-ਕਾਜ ਵੇਚਣ ਤੋਂ ਬਾਅਦ ਵੀ ਉਵੇਂ ਦਾ ਹੀ ਰਹੇਗਾ।

ਇਹ ਵੀ ਪੜ੍ਹੋ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਕਦੋਂ ਤੱਕ ਆਮ ਹੋਵੇਗੀ ਹਵਾਈ ਯਾਤਰਾ

ਹੁਣ ਨਵੀਂ ਪੇਰੈਂਟ ਕੰਪਨੀ ਆਨਰ ਹੋਰਨਾਂ ਦੇਸ਼ਾਂ ਦੇ ਕਾਰੋਬਾਰ ਨੂੰ ਵੀ ਵੇਖੇਗੀ। ਕਾਰੋਬਾਰ, ਬ੍ਰਾਂਡਿੰਗ, ਉਤਪਾਦਨ, ਵੰਡ, ਸੇਵਾ ਅਤੇ ਚੀਨ ਸਣੇ ਹੋਰ ਦੇਸ਼ਾਂ ਦਾ ਸੰਚਾਲਨ ਹੁਣ ਇਸ ਕੰਪਨੀ ਨੂੰ ਸੌਂਪਿਆ ਜਾਵੇਗਾ।

ਆਨਰ ਵੇਚਣ ਦਾ ਕੀ ਕਾਰਨ ਹੈ?

ਪਿਛਲੇ ਕੁਝ ਸਾਲਾਂ ਤੋਂ ਹੁਆਵੇਈ ਦੇ ਨਾਲ ਪੇਸ਼ ਆ ਰਹੀਆਂ ਮੁਸ਼ਕਲਾਂ ਕਾਰਨ 'ਆਨਰ' ਵੀ ਪ੍ਰਭਾਵਤ ਹੋਇਆ ਹੈ। ਹੁਆਵੇਈ 'ਤੇ ਅਮਰੀਕਾ ਅਤੇ ਭਾਰਤ ਸਮੇਤ ਕੁਝ ਹੋਰ ਦੇਸ਼ਾਂ ਨੇ ਪਾਬੰਦੀ ਲਗਾਈ ਗਈ ਸੀ ਅਤੇ ਇੰਨਾ ਹੀ ਨਹੀਂ ਗੂਗਲ ਨੇ ਐਂਡਰਾਇਡ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਹਰਿਆਣੇ ’ਚ ਬਣੇ ਨੱਟ-ਬੋਲਟ ਦੀਆਂ ਵਿਦੇਸ਼ਾਂ ’ਚ ਧੁੰਮਾਂ, NASA-ISRO ਵੀ ਹਨ ਇਸ ਦੇ ਗਾਹਕ

ਇਸਦੇ ਬਾਵਜੂਦ, ਹੁਆਵੇਈ ਦਾ ਕਾਰੋਬਾਰ ਚੀਨ ਵਿਚ ਨਿਰੰਤਰ ਵਧਿਆ ਅਤੇ ਕੁਝ ਸਮੇਂ ਲਈ ਕੰਪਨੀ ਸੈਮਸੰਗ ਨੂੰ ਪਛਾੜ ਗਈ ਅਤੇ ਵਿਸ਼ਵ ਦੀ ਨੰਬਰ -1 ਮੋਬਾਈਲ ਕੰਪਨੀ ਬਣ ਗਈ। ਹਾਲਾਂਕਿ ਨਵੇਂ ਅੰਕੜਿਆਂ ਅਨੁਸਾਰ ਸੈਮਸੰਗ ਨੇ ਇਸਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : HDFC ਸਮੇਤ ਇਨ੍ਹਾਂ ਦੋ ਪ੍ਰਾਈਵੇਟ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, FD 'ਤੇ ਵਿਆਜ ਦਰਾਂ ਘਟਾਈਆਂ


Harinder Kaur

Content Editor

Related News