ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ

Monday, Jun 19, 2023 - 09:58 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਨੂੰ ਇਸ ਸਾਲ ਲਈ ਜੀ-20 ਦੀ ਪ੍ਰਧਾਨਗੀ ਹੈ। ਇਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ’ਚ ਜੀ-20 ਦੀਆਂ ਬੈਠਕਾਂ ਹੋ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਹੋਟਲ ਉਦਯੋਗ ਨੂੰ ਹੋਣ ਵਾਲਾ ਹੈ। ਹੋਟਲ ਸੈਕਟਰ ਨੂੰ ਇਸ ਪ੍ਰਬੰਧ ਨਾਲ 850 ਕਰੋਡ਼ ਰੁਪਏ ਦਾ ਫਾਇਦਾ ਹੋਣ ਦੀ ਉਮੀਦ ਹੈ ਅਤੇ ਇਸ ਮੌਕੇ ਦਾ ਫਾਇਦਾ ਚੁੱਕਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ: SBI ਨੇ ਵਿੱਤ ਮੰਤਰੀ ਨੂੰ  ਸੌਂਪਿਆ 5740 ਕਰੋੜ ਰੁਪਏ ਦਾ ਡਿਵਿਡੈਂਡ ਚੈੱਕ, ਅੱਜ ਤੱਕ ਦਾ ਰਿਕਾਰਡ ਲਾਭਅੰਸ਼

ਹਾਸਪਿਟੈਲਿਟੀ ਸੈਕਟਰ ਦਾ ਮੰਨਣਾ ਹੈ ਕਿ ਭਾਰਤ ਵਿਚ ਹੋਣ ਵਾਲੀਆਂ ਜੀ-20 ਦੀਆਂ ਬੈਠਕਾਂ ਲਈ ਆਉਣ ਵਾਲੇ ਪ੍ਰਤੀਨਿਧੀ ਮੰਡਲ ਨਾਲ ਸਬੰਧਤ ਯਾਤਰਾ ਅਤੇ ਉਨ੍ਹਾਂ ਦੇ ਠਹਿਰਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਕੇ ਕਰੀਬ 850 ਕਰੋਡ਼ ਰੁਪਏ ਦੀ ਇਨਕਮ ਹਾਸਲ ਕੀਤੀ ਜਾ ਸਕਦੀ ਹੈ। ਨਾਲ ਹੀ ਇਸ ਦੌਰਾਨ ਭਵਿੱਖ ’ਚ ਇਸ ਸੈਕਟਰ ਦੀ ਗ੍ਰੋਥ ਲਈ ਮਜ਼ਬੂਤ ਨੀਂਹ ਰੱਖੀ ਜਾ ਸਕਦੀ ਹੈ। ਜੀ-20 ਪ੍ਰੈਜ਼ੀਡੈਂਸ਼ੀਅਲ ਈਅਰ ’ਚ ਭਾਰਤ ਦੇਸ਼ ਭਰ ’ਚ 59 ਵੱਖ-ਵੱਖ ਸਥਾਨਾਂ ’ਚ 200 ਤੋਂ ਜ਼ਿਆਦਾ ਬੈਠਕਾਂ ਦੀ ਮੇਜਬਾਨੀ ਕਰੇਗਾ। ਇਸ ’ਚ 20 ਦੇਸ਼ਾਂ ਦੇ 1.5 ਲੱਖ ਤੋਂ ਜ਼ਿਆਦਾ ਪ੍ਰਤੀਨਿਧੀਆਂ ਦੇ ਭਾਗ ਲੈਣ ਦੀ ਉਮੀਦ ਹੈ।

ਭਾਰਤੀ ਹੋਟਲ ਸੰਘ ਦੇ ਉਪ-ਪ੍ਰਧਾਨ ਕੇ. ਬੀ. ਕਾਚਰੂ ਨੇ ਦੱਸਿਆ ਕਿ ਜਿਨ੍ਹਾਂ ਸ਼ਹਿਰਾਂ ’ਚ ਜੀ-20 ਦੀਆਂ ਬੈਠਕਾਂ ਨਿਰਧਾਰਿਤ ਹਨ, ਉੱਥੇ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦੇ ਨਾਲ ਹੀ 2022 ਦੀ ਅੰਤਿਮ ਤਿਮਾਹੀ ਤੋਂ ਮੁੱਖ ਵਪਾਰਕ ਸ਼ਹਿਰਾਂ ’ਚ 5 ਸਿਤਾਰਾ ਹੋਟਲਾਂ ਦੇ ਕਮਰਿਆਂ ਦਾ ਕਿਰਾਇਆ ਲੱਗਭੱਗ 20 ਫੀਸਦੀ ਵਧਿਆ ਹੈ। ਇਹ ਰੁਝੇਵਾਂ ਆਉਣ ਵਾਲੇ ਮਹੀਨਿਆਂ ’ਚ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਪ੍ਰਬੰਧ ਲਈ ਆਉਣ ਵਾਲੇ ਪ੍ਰਤੀਨਿਧੀ ਮੰਡਲ ਨਾਲ ਸਬੰਧਤ ਯਾਤਰਾ ਅਤੇ ਰਿਹਾਇਸ਼ ਸਬੰਧੀ ਜ਼ਰੂਰਤਾਂ ਲਈ ਲੱਗਭੱਗ 850 ਕਰੋਡ਼ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ। ਇਸ ਲਈ ਇਸ ਦਾ ਕਾਰੋਬਾਰ ਦੀ ਵਾਧੇ ਉੱਤੇ ਸਾਕਾਰਾਤਮਕ ਪ੍ਰਭਾਵ ਪੈਣਾ ਤੈਅ ਹੈ।

ਇਹ ਵੀ ਪੜ੍ਹੋ: ਸਸਤਾ ਸੋਨਾ ਖ਼ਰੀਦਣ ਦਾ ਵੱਡਾ ਮੌਕਾ, ਡਿਸਕਾਉਂਟ ਦੇ ਨਾਲ ਮਿਲੇਗਾ ਵਿਆਜ, ਜਾਣੋ ਕਿਵੇਂ

ਰੋਜ਼ਗਾਰ ਵਧਣ ਦੀ ਸੰਭਾਵਨਾ

ਕਾਚਰੂ ਰੈਡੀਸਨ ਹੋਟਲ ਗਰੁੱਪ ਦੇ ਆਨਰੇਰੀ ਚੇਅਰਮੈਨ ਅਤੇ ਪ੍ਰਧਾਨ ਸਲਾਹਕਾਰ (ਦੱਖਣ ਏਸ਼ੀਆ) ਵੀ ਹਨ। ਉਨ੍ਹਾਂ ਕਿਹਾ ਕਿ ਮਾਲੀਆ ’ਚ ਵਾਧੇ ਨਾਲ ਹੀ ਇਸ ਖੇਤਰ ’ਚ ਰੋਜ਼ਗਾਰ ਵਧਣ ਦੀਆਂ ਕਾਫੀ ਸੰਭਾਵਨਾਵਾਂ ਹਨ। ਪ੍ਰਾਹੁਣਚਾਰੀ ਖੇਤਰ ਦੇ 5.5 ਫੀਸਦੀ ਸਾਲਾਨਾ ਦੀ ਦਰ ਨਾਲ ਵਧਣ ਦੀ ਉਮੀਦ ਹੈ। ਜੀ-20 ਪ੍ਰਧਾਨਗੀ ਸਾਲ ’ਚ ਭਾਰਤ ਦੇਸ਼ ਭਰ ’ਚ 59 ਵੱਖ-ਵੱਖ ਸਥਾਨਾਂ ’ਚ 200 ਤੋਂ ਜ਼ਿਆਦਾ ਬੈਠਕਾਂ ਦੀ ਮੇਜਬਾਨੀ ਕਰੇਗਾ। ਸ਼ੈਲੇ ਹੋਟਲਸ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਸੰਜੈ ਸੇਠੀ ਨੇ ਕਿਹਾ,“ਭਾਰਤ ਦੀ ਪ੍ਰਧਾਨਗੀ ’ਚ ਜੀ-20 ਚੋਟੀ ਦੇ ਸੰਮੇਲਨ ਨਾਲ ਦੇਸ਼ ਨੂੰ ਕਾਫੀ ਵਾਧਾ ਮਿਲੇਗਾ। ਇਸ ਦੇ ਲਾਭ ਇਕ ਸਾਲ ਤੱਕ ਸੀਮਿਤ ਨਹੀਂ ਰਹਿਣਗੇ ਅਤੇ ਇਸ ਦਾ ਲੰਮੀ ਮਿਆਦ ਲਈ ਪ੍ਰਭਾਵ ਦੇਖਣ ਨੂੰ ਮਿਲੇਗਾ।”

ਇਹ ਵੀ ਪੜ੍ਹੋ: ਨਰੇਂਦਰ ਤੋਮਰ ਵੱਲੋਂ ਅਮਰੀਕਾ ਸਣੇ ਕਈ ਦੇਸ਼ਾਂ ਦੇ ਮੰਤਰੀਆਂ ਨਾਲ ਮੁਲਾਕਾਤ, ਖੇਤੀਬਾੜੀ ਨੂੰ ਲੈ ਕੇ ਹੋਈ ਚਰਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News