ਹੋਟਲ, ਰੈਸਟੋਰੈਂਟ ਦੀ ਰਾਜਾਂ ਨੂੰ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਉਣ ਦੀ ਅਪੀਲ

Friday, Feb 18, 2022 - 05:19 PM (IST)

ਨਵੀਂ ਦਿੱਲੀ : ਪ੍ਰਾਹੁਣਚਾਰੀ ਉਦਯੋਗ ਸੰਸਥਾ FHRAI ਨੇ ਰਾਜ ਸਰਕਾਰਾਂ ਨੂੰ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਸਥਾਨਾਂ 'ਤੇ ਕੋਵਿਡ-19 ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਅਪੀਲ ਕੀਤੀ ਹੈ। ਸੰਗਠਨ ਨੇ ਕਿਹਾ ਕਿ ਕੇਂਦਰ ਨੇ ਰਾਜਾਂ ਨੂੰ ਕੋਵਿਡ-19 ਨਾਲ ਸਬੰਧਤ ਵਾਧੂ ਪਾਬੰਦੀਆਂ ਹਟਾਉਣ ਲਈ ਵੀ ਕਿਹਾ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਮਹਾਂਮਾਰੀ ਦੀਆਂ ਪਾਬੰਦੀਆਂ ਨੂੰ ਘਟਾਉਣ ਜਾਂ ਹਟਾਉਣ ਲਈ ਕਿਹਾ ਹੈ।

ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (FHRAI) ਦੇ ਸੰਯੁਕਤ ਆਨਰੇਰੀ ਸਕੱਤਰ ਪ੍ਰਦੀਪ ਸ਼ੈੱਟੀ ਨੇ ਇਕ ਬਿਆਨ ਵਿਚ ਕਿਹਾ, “ਕੇਂਦਰ ਸਰਕਾਰ ਦਾ ਇਹ ਫੈਸਲਾ ਉਦਯੋਗ ਲਈ ਵੱਡੀ ਰਾਹਤ ਹੈ। ਅਸੀਂ ਰਾਜਾਂ ਨੂੰ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਥਾਵਾਂ ਤੋਂ ਕੋਰੋਨਾ ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾਉਣ ਦੀ ਵੀ ਅਪੀਲ ਕਰਦੇ ਹਾਂ।

ਸ਼ੈਟੀ ਨੇ ਕਿਹਾ, "ਕਈ ਰਾਜਾਂ ਵਿੱਚ, ਰੈਸਟੋਰੈਂਟਾਂ 'ਤੇ 50 ਪ੍ਰਤੀਸ਼ਤ ਸਮਰੱਥਾ ਦੀ ਪਾਬੰਦੀ ਬੰਦ ਹੋਣ ਦੇ ਸਮੇਂ ਦੇ ਨਾਲ ਜਾਰੀ ਹੈ। ਬਹੁਤ ਸਾਰੇ ਰਾਜਾਂ ਵਿੱਚ ਵਿਆਹਾਂ ਅਤੇ ਸਮਾਜਿਕ ਇਕੱਠਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਤੇ ਪਾਬੰਦੀਆਂ ਹਨ ਅਤੇ ਮੀਟਿੰਗਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੇ ਸਥਾਨ ਗੰਭੀਰ ਸਮੱਸਿਆ ਵਿੱਚ ਹਨ। ”ਉਸਨੇ ਕਿਹਾ ਕਿ ਗਰਮੀਆਂ ਘਰੇਲੂ ਯਾਤਰਾਵਾਂ ਦਾ ਮੌਸਮ ਵੀ ਹੈ ਅਤੇ ਪਰਾਹੁਣਚਾਰੀ ਉਦਯੋਗ ਲਈ ਕ੍ਰਿਸਮਿਸ ਅਤੇ ਨਵੇਂ ਸਾਲ ਤੋਂ ਬਾਅਦ ਅਗਲਾ ਸਭ ਤੋਂ ਵਧੀਆ ਸਮਾਂ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News