Honda ਨੇ ਵਾਪਸ ਮੰਗਵਾਈਆਂ 5088 ਕਾਰਾਂ, ਜਾਣੋ ਕਾਰਨ?

07/29/2019 8:26:38 PM

ਨਵੀਂ ਦਿੱਲੀ— ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਭਾਰਤੀ ਬਾਜ਼ਾਰ ਤੋਂ ਆਪਣੇ ਪੂਰਾਣੇ ਮਾਡਲ ਦੀ ਜੈਜ, ਸਿਟੀ, ਸੀਆਰ-ਵੀ, ਸਿਵਿਕ ਤੇ ਅਕਾਰਡ ਦੀ 5,088 ਕਾਰਾਂ ਠੀਕ ਕਰਵਾਉਣ ਲਈ ਬਾਜ਼ਾਰ ਤੋਂ ਵਾਪਸ ਮੰਗਵਾ ਲਈਆਂ ਹਨ। ਇਨ੍ਹਾਂ ਗੱਡੀਆਂ 'ਚ ਲੱਗੇ ਤਕਾਤਾ ਏਅਰਬੈਗ ਦੀ ਕਮੀ ਨੂੰ ਸਹੀ ਕਰਕੇ ਇਨ੍ਹਾਂ ਨੂੰ ਮੁੜ ਖਰੀਦਦਾਰਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਇਹ ਕਵਾਇਦ ਕੰਪਨੀ ਦੇ ਗਲੋਬਲ ਮੁਹਿੰਮ ਦਾ ਹਿੱਸਾ ਹੈ।

ਹੋਂਡਾ ਕਾਰਸ ਇੰਡੀਆ ਲਿਮਟਿਡ ਨੇ ਕਿਹਾ ਕਿ ਉਹ ਇਸ ਮੁਹਿੰਮ ਦਾ ਵਿਸਥਾਨ ਕਰ ਰਹੀ ਹੈ। ਇਸ ਦੇ ਤਹਿਤ ਭਾਰਤ 'ਚ ਬਾਜ਼ਾਰ 'ਚ ਵੇਚੀ ਗਈ 5,088 ਇਕਾਇਆਂ 'ਚ ਚਾਲਕ ਤੇ ਉਸ ਦੇ ਨਾਲ ਵਾਲੀ ਸੀਟ 'ਚ ਲੱਗੇ ਤਕਾਤਾ ਏਅਰਬੈਗ ਇਨਫਲੈਟਰ ਨੂੰ ਬਦਲਿਆ ਜਾਵੇਗਾ।

ਹੋਂਡਾ ਨੇ ਕਿਹਾ ਕਿ ਉਹ 2007-2013 ਦੇ ਵਿਚ ਬਣੀਆਂ 2099 ਹੋਂਡਾ ਸਿਟੀ ਕਾਰਾਂ, 2003-2008 ਦੇ ਵਿਚ ਤੇ 2011 ਦੀ ਸੀਆਰ-ਵ ਦੀਆਂ 2577 ਇਕਾਈਆਂ ਤੇ 2003 'ਚ ਬਣੀਆਂ 350 ਅਕਾਰਡ ਕਾਰਾਂ ਨੂੰ ਵਾਪਸ ਮੰਗਵਾ ਰਹੀ ਹੈ। ਇਸ ਤੋਂ ਇਲਾਵਾ 2006-2008 ਦੇ ਵਿਚਕਾਰ ਦੀ 52 ਸਿਵਿਕ ਕਾਰਾਂ ਤੇ 2009-12 ਦੌਰਾਨ ਦੀ 10 ਜੈਜ ਕਾਰਾਂ ਨੂੰ ਵੀ ਮੰਗਵਾਇਆ ਹੈ। ਕੰਪਨੀ ਨੇ ਕਿਹਾ ਕਿ ਗਾਹਕ 29 ਜੁਲਾਈ 2019 ਤੋਂ ਦੇਸ਼ ਦੇ ਕਿਸੇ ਵੀ ਡੀਲਰਸ਼ਿਪ 'ਤੇ ਜਾ ਕੇ ਮੁਫਤ 'ਚ ਇਨਫਲੇਟਰ ਬਦਲਵਾ ਸਕਦੇ ਹਨ।


Inder Prajapati

Content Editor

Related News