Honda ਨੇ 13 ਲੱਖ ਕਾਰਾਂ ਮੰਗਵਾਈਆਂ ਵਾਪਸ, ਕੈਮਰੇ ''ਚ ਇਸ ਸਮੱਸਿਆ ਕਾਰਨ ਲਿਆ ਇਹ ਫ਼ੈਸਲਾ
Monday, Jun 26, 2023 - 06:32 PM (IST)
ਮੁੰਬਈ - ਰਿਪੋਰਟਾਂ ਮੁਤਾਬਕ ਹੌਂਡਾ ਮੋਟਰ ਨੇ ਆਪਣੀਆਂ 13 ਲੱਖ ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਨੇ ਰੀਅਰਵਿਊ ਕੈਮਰੇ 'ਚ ਸੰਭਾਵਿਤ ਸਮੱਸਿਆ ਕਾਰਨ ਕਾਰਾਂ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (ਐੱਨ.ਐੱਚ.ਟੀ.ਐੱਸ.ਏ.) ਨੇ ਕਿਹਾ ਕਿ ਇਨ੍ਹਾਂ ਕਾਰਾਂ ਨੂੰ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਤੋਂ ਕੰਪਨੀ ਦੇ ਵੱਖ-ਵੱਖ ਮਾਡਲਾਂ ਵਜੋਂ ਵਾਪਸ ਮੰਗਵਾਇਆ ਜਾਵੇਗਾ।
ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (ਐੱਨ.ਐੱਚ.ਟੀ.ਐੱਸ.ਏ.) ਨੇ ਕਿਹਾ ਹੈ ਕਿ ਇਸ ਵੱਡੇ ਪੱਧਰ 'ਤੇ ਵਾਹਨਾਂ ਦੀ ਵਾਪਸੀ ਤਹਿਤ ਅਮਰੀਕਾ ਵਿਚ 12 ਲੱਖ , ਕੈਨੇਡਾ ਵਿਚ 88,000 ਅਤੇ ਮੈਕਸੀਕੋ ਵਿਚ 16,000 ਕਾਰਾਂ ਮਾਡਲ ਨੂੰ ਪ੍ਰਭਾਵਿਤ ਕੀਤਾ ਹੈ। ਇਹ ਕਾਰ ਰੀਕਾਲ 2018 ਅਤੇ 2023 ਦੇ ਵਿਚਕਾਰ ਨਿਰਮਿਤ ਓਡੀਸੀ, 2019 ਅਤੇ 2022 ਦੇ ਵਿਚਕਾਰ ਨਿਰਮਿਤ ਪਾਇਲਟ ਅਤੇ 2019 ਅਤੇ 2023 ਦੇ ਵਿਚਕਾਰ ਪੇਸ਼ ਕੀਤੇ ਗਏ ਪਾਸਪੋਰਟ ਵਰਗੇ ਮਾਡਲਾਂ ਨੂੰ ਪ੍ਰਭਾਵਤ ਕਰਨਗੇ।
ਇਹ ਵੀ ਪੜ੍ਹੋ : ਮਹਿੰਗਾਈ ਨੂੰ 4 ਫੀਸਦੀ ਉੱਤੇ ਲਿਆਉਣ ਲਈ ਕੋਸ਼ਿਸ਼ ਜਾਰੀ, ਚੁਣੌਤੀਆਂ ਬਰਕਰਾਰ : ਸ਼ਕਤੀਕਾਂਤ ਦਾਸ
ਹੌਂਡਾ ਮੋਟਰ ਨੇ ਕਿਹਾ ਹੈ ਕਿ ਪ੍ਰਭਾਵਿਤ ਵਾਹਨਾਂ ਵਿੱਚ coaxial cable connector ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ, ਜਿਸ ਕਾਰਨ ਕਾਰਾਂ ਦਾ ਰਿਅਰ ਵਿਊ ਕੈਮਰਾ ਪ੍ਰਭਾਵਿਤ ਹੋਇਆ ਹੈ। ਇਸ ਕੇਬਲ ਕਨੈਕਟਰ ਵਿੱਚ ਇੱਕ ਖਰਾਬੀ ਦੇ ਨਤੀਜੇ ਵਜੋਂ ਰਿਅਰਵਿਊ ਕੈਮਰੇ ਤੋਂ ਫੁਟੇਜ ਡਿਸਪਲੇ 'ਤੇ ਦਿਖਾਈ ਨਹੀਂ ਦੇ ਰਹੀ ਹੈ। ਕੰਪਨੀ ਨੇ ਸਮੱਸਿਆ ਨਾਲ ਪ੍ਰਭਾਵਿਤ ਵਾਹਨਾਂ ਦੀ ਵਾਰੰਟੀ 2021 ਤੱਕ ਵਧਾ ਦਿੱਤੀ ਹੈ।
NHTSA ਦੇ ਰੀਕਾਲ ਦਸਤਾਵੇਜ਼ ਨੇ ਖੁਲਾਸਾ ਕੀਤਾ ਹੈ ਕਿ ਹੌਂਡਾ ਡੀਲਰ ਮੌਜੂਦਾ ਡਿਸਪਲੇ ਆਡੀਓ ਅਤੇ ਵਾਹਨ ਟਰਮੀਨਲ ਕਨੈਕਸ਼ਨਾਂ ਅਤੇ ਵਾਹਨ ਕੇਬਲ ਕਨੈਕਟਰ 'ਤੇ ਇੱਕ ਸਟਰੇਟਨਿੰਗ ਕਵਰ ਦੇ ਵਿਚਕਾਰ ਇੱਕ ਸੁਧਾਰੀ ਕੇਬਲ ਹਾਰਨੈੱਸ ਸਥਾਪਤ ਕਰਨਗੇ, ਜੋ ਆਡੀਓ ਡਿਸਪਲੇ ਯੂਨਿਟ ਨੂੰ ਸਹੀ ਢੰਗ ਨਾਲ ਕਨੈਕਟ ਕਰੇਗਾ।
ਇਹ ਵੀ ਪੜ੍ਹੋ : ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।