ਹੋਂਡਾ ਨੇ 17 ਸਾਲ ''ਚ ਪਾਰ ਕੀਤਾ 3.5 ਕਰੋੜ ਵਾਹਨ ਵਿਕਰੀ ਦਾ ਅੰਕੜਾ

Wednesday, Feb 28, 2018 - 11:27 AM (IST)

ਮੁੰਬਈ—ਮੁੱਖ ਦੋਪਹੀਆਂ ਵਾਹਨ ਵਿਨਿਰਮਾਤਾ ਕੰਪਨੀ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ.ਐੱਮ.ਐੱਸ.ਆਈ.) ਨੇ ਕੱਲ੍ਹ 3.5 ਕਰੋੜ ਗਾਹਕਾਂ ਨੂੰ ਜੋੜਿਆ। ਇਸ ਦੇ ਨਾਲ ਹੋਂਡਾ ਨੇ 35 ਕਰੋੜ ਗਾਹਕ ਪੱਧਰ ਨੂੰ ਪਾਰ ਕਰ ਲਿਆ। 
ਇਸ ਉਪਲੱਬਧੀ ਨੂੰ ਹਾਸਲ ਕਰਨ 'ਚ ਕੰਪਨੀ ਨੂੰ 17 ਸਾਲ ਲੱਗੇ। ਵਰਣਨਯੋਗ ਹੈ ਕਿ ਹੀਰੋ ਮੋਟੋਕਾਰਪ ਨਾਲ ਸਾਂਝੇਦਾਰੀ ਟੁੱਟਣ ਤੋਂ ਬਾਅਦ ਹੋਂਡਾ ਨੇ 2001 'ਚ ਸੁਤੰਤਰ ਸੰਚਾਲਨ ਸ਼ੁਰੂ ਕੀਤਾ ਸੀ।
ਹੋਂਡਾ ਨੇ ਬਿਆਨ 'ਚ ਕਿਹਾ ਕਿ ਕੰਪਨੀ ਨੂੰ 2012 'ਚ ਇਕ ਕਰੋੜ ਇਕਾਈ ਦਾ ਸ਼ੁਰੂਆਤੀ ਉਤਪਾਦਨ ਹਾਸਲ ਕਰਨ 'ਚ 11 ਸਾਲ ਦਾ ਸਮਾਂ ਲੱਗਿਆ ਅਤੇ ਅਗਲੇ 2.5 ਕਰੋੜ ਗਾਹਕਾਂ ਨੂੰ ਜੋੜਣ 'ਚ ਸਿਰਫ ਸਾਢੇ ਪੰਜ ਸਾਲ ਲੱਗੇ। ਹੁਣ ਹੋਂਡਾ 3.5 ਕਰੋੜ ਗਾਹਕ ਪੱਧਰ ਨੂੰ ਪਾਰ ਕਰ ਗਿਆ ਹੈ। 
ਐੱਚ.ਐੱਮ.ਐੱਸ.ਆਈ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਮਿਨੋਰੂ ਕਾਟੋ ਨੇ ਕਿਹਾ ਕਿ ਹਰ ਪੰਜ ਸੈਕਿੰਡ 'ਚ ਇਕ ਨਵਾਂ ਗਾਹਕ ਹੋਂਡਾ ਪਰਿਵਾਰ ਨਾਲ ਜੁੜ ਰਿਹਾ ਹੈ।  


Related News