HONDA ਕਾਰਸ ਭਾਰਤ 'ਚ ਨਹੀਂ ਵੇਚੇਗੀ ਇਹ ਕਾਰਾਂ, ਇਕ ਪਲਾਂਟ ਵੀ ਬੰਦ ਕੀਤਾ

Wednesday, Dec 23, 2020 - 08:26 PM (IST)

HONDA ਕਾਰਸ ਭਾਰਤ 'ਚ ਨਹੀਂ ਵੇਚੇਗੀ ਇਹ ਕਾਰਾਂ, ਇਕ ਪਲਾਂਟ ਵੀ ਬੰਦ ਕੀਤਾ

ਨਵੀਂ ਦਿੱਲੀ- ਜਾਪਾਨ ਦੀ ਆਟੋ ਦਿੱਗਜ ਹੌਂਡਾ ਮੋਟਰ ਕਾਰਸ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਆਪਣੇ ਕਾਰਖ਼ਾਨੇ ਵਿਚ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ। ਹੌਂਡਾ ਮੋਟਰ ਕਾਰਸ ਨੇ ਰਾਜਸਥਾਨ ਵਿਚ ਆਪਣੇ ਤਪੁਕਾਰਾ ਪਲਾਂਟ ਵਿਚ ਵਾਹਨਾਂ ਅਤੇ ਕੰਪੋਨੈਂਟਸ ਦੇ ਨਿਰਮਾਣ ਦਾ ਕੰਮ ਸ਼ਿਫਟ ਕਰਨ ਦਾ ਫ਼ੈਸਲਾ ਕੀਤਾ ਹੈ। ਹੌਂਡਾ ਮੋਟਰ ਕਾਰਸ ਇੰਡੀਆ ਦਾ ਗ੍ਰੇਟਰ ਨੋਇਡਾ ਕਾਰਖ਼ਾਨਾ 1997 ਵਿਚ ਸਥਾਪਤ ਹੋਇਆ ਸੀ। ਇਸ ਦੇ ਨਾਲ ਹੀ ਹੌਂਡਾ ਕਾਰਸ ਨੇ ਸਿਵਿਕ ਅਤੇ ਸੀ. ਆਰ.-ਵੀ ਦੇ ਉਤਪਾਦਨ 'ਤੇ ਰੋਕ ਲਾ ਦਿੱਤੀ ਹੈ ਅਤੇ ਇਸ ਤਰ੍ਹਾਂ ਜਲਦ ਇਨ੍ਹਾਂ ਦੋ ਮਾਡਲਾਂ ਦੀ ਵਿਕਰੀ ਭਾਰਤ ਵਿਚ ਬੰਦ ਹੋ ਜਾਏਗੀ।

ਇਹ ਵੀ ਪੜ੍ਹੋ- ਇਸ ਤਾਰੀਖ਼ ਨੂੰ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨਗੇ PM ਮੋਦੀ

ਸਖਤ ਮੁਕਾਬਲੇਬਾਜ਼ੀ ਵਿਚਕਾਰ ਵਿਕਰੀ ਵਿਚ ਗਿਰਾਵਟ ਨਾਲ ਜੂਝ ਰਹੀ ਕੰਪਨੀ ਨੇ ਖ਼ਰਚਿਆਂ ਦੇ ਪ੍ਰਬੰਧਨ ਕਰਨ ਅਤੇ ਬੇਲੋੜੇ ਖਰਚਿਆਂ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਹੈ। ਹੌਂਡਾ ਕਾਰਸ ਦੀਆਂ ਸਿਟੀ, ਅਮੇਜ਼, ਡਬਲਿਊ. ਆਰ. ਵੀ. ਅਤੇ ਜੈਜ਼ ਪ੍ਰਮੁੱਖ ਕਾਰਾਂ ਹਨ। ਹੁਣ ਇਨ੍ਹਾਂ ਦਾ ਨਿਰਮਾਣ ਰਾਜਸਥਾਨ ਦੇ ਕਾਰਖ਼ਾਨੇ ਵਿਚ ਸ਼ਿਫਟ ਕਰੇਗੀ, ਜਿਸ ਦੀ ਸਲਾਨਾ ਸਮਰੱਥਾ 1.8 ਲੱਖ ਯੂਨਿਟ ਹੈ।

ਇਹ ਵੀ ਪੜ੍ਹੋ- LPG ਸਿਲੰਡਰ ਕੀਮਤਾਂ ਨੂੰ ਲੈ ਕੇ ਅਪ੍ਰੈਲ 2021 ਤੋਂ ਬਦਲ ਸਕਦਾ ਹੈ ਇਹ ਨਿਯਮ

ਭਾਵੇਂ ਕਿ ਸਿਵਿਕ (ਪਹਿਲੀ ਵਾਰ 2006 ਵਿਚ ਲਾਂਚ ਹੋਈ ਸੀ), ਸੀ. ਆਰ. -ਵੀ (2003 ਵਿਚ ਲਾਂਚ ਹੋਈ ਸੀ) ਦੀ ਕੁੱਲ ਵਿਕਰੀ ਵਿਚ ਤਕਰੀਬਨ 3-4 ਫ਼ੀਸਦੀ ਦੀ ਮਾਮੂਲੀ ਜਿਹੀ ਹਿੱਸੇਦਾਰੀ ਸੀ ਪਰ ਇਨ੍ਹਾਂ ਨੇ ਕੰਪਨੀ ਨੂੰ ਮੁੜ ਸੁਰਜੀਤ ਕਰਨ ਦੀਆਂ ਯੋਜਨਾਵਾਂ ਸਥਾਪਤ ਕਰਨ ਦੇ ਮਾਮਲੇ ਵਿਚ ਇਕ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਕੰਪਨੀ ਨੇ ਹਾਲ ਹੀ ਵਿਚ ਦੋਹਾਂ ਮਾਡਲਾਂ ਦੇ ਨਵੇਂ ਅਤੇ BS-VI ਵੇਰੀਐਂਟ ਲਾਂਚ ਕੀਤੇ ਸਨ। ਹੌਂਡਾ ਕਾਰਸ ਇੰਡੀਆ ਲਿਮਟਿਡ ਦੇ ਮੁਖੀ ਅਤੇ ਸੀ. ਈ. ਓ. ਗਾਕੂ ਨਕਾਨੀਸ਼ੀ ਨੇ ਕਿਹਾ, ''ਸਿਵਿਕ ਅਤੇ ਸੀ. ਆਰ.-ਵੀ ਵਿਕਰੀ ਵਿਚ ਚੰਗਾ ਰੁਝਾਨ ਦਿਖਾ ਰਹੇ ਸਨ ਪਰ ਕੰਪਨੀ ਨੇ ਇਨ੍ਹਾਂ ਕਾਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਦੋਵੇਂ ਮਾਡਲ ਗ੍ਰੇਟਰ ਨੋਇਡਾ ਪਲਾਂਟ ਵਿਚ ਤਿਆਰ ਕੀਤੇ ਜਾ ਰਹੇ ਸਨ ਅਤੇ ਜੇਕਰ ਅਸੀਂ ਇਨ੍ਹਾਂ ਨੂੰ ਜਾਰੀ ਰੱਖਣਾ ਚਾਹੁੰਦੇ ਤਾਂ ਸਾਨੂੰ ਨਵਾਂ ਨਿਵੇਸ਼ ਕਰਨਾ ਪੈਣਾ ਸੀ ਜਿਸ ਨਾਲ ਉਤਪਾਦਨ ਦੀ ਲਾਗਤ ਵਧੇਗੀ ਜੋ ਅਸੀਂ ਨਹੀਂ ਕਰਨਾ ਚਾਹੁੰਦੇ।''

ਇਹ ਵੀ ਪੜ੍ਹੋ- ਨਵੇਂ ਸਾਲ ਤੋਂ ਟੀ. ਵੀ., ਫਰਿੱਜ ਤੇ AC ਕੀਮਤਾਂ 'ਚ ਹੋ ਸਕਦਾ ਹੈ ਇੰਨਾ ਵਾਧਾ 

ਹੌਂਡਾ ਕਾਰਸ ਦੇ ਇਸ ਫ਼ੈਸਲੇ 'ਤੇ ਕੁਮੈਂਟ ਬਾਕਸ 'ਚ ਦਿਓ ਆਪਣੀ ਟਿਪਣੀ


author

Sanjeev

Content Editor

Related News