ਚਾਲੂ ਵਿੱਤੀ ਸਾਲ ’ਚ ਘਰਾਂ ਦੀ ਵਿਕਰੀ 8-10 ਫ਼ੀਸਦੀ ਵਧਣ ਦੀ ਸੰਭਾਵਨਾ : ਰਿਪੋਰਟ
Thursday, Jun 22, 2023 - 10:19 AM (IST)
ਮੁੰਬਈ–ਦੇਸ਼ ਦੇ ਪ੍ਰਮੁੱਖ ਛੇ ਸ਼ਹਿਰਾਂ ’ਚ ਰਿਹਾਇਸ਼ੀ ਖੇਤਰ ਦੇ ਡਿਵੈੱਲਪਰਾਂ ਨੇ ਵਿਆਜ ਦਰਾਂ ’ਚ ਵਾਧਾ ਹੋਣ ਅਤੇ ਪਿਛਲੇ ਵਿੱਤੀ ਸਾਲ ’ਚ ਘਰਾਂ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਚਾਲੂ ਵਿੱਤੀ ਸਾਲ ’ਚ ਘਰਾਂ ਦੀ ਵਿਕਰੀ ’ਚ 8-10 ਫ਼ੀਸਦੀ ਵਾਧੇ ਦੀ ਸੰਭਾਵਨਾ ਜਤਾਈ ਹੈ। ਰੇਟਿੰਗ ਏਜੰਸੀ ਕ੍ਰਿਸਿਲ ਦੀ ਬੁੱਧਵਾਰ ਨੂੰ ਜਾਰੀ ਇਸ ਰਿਪੋਰਟ ਮੁਤਾਬਕ ਮਾਲੀਆ ਕੁਲੈਕਸ਼ਨ ’ਚ ਮਜ਼ਬੂਤੀ ਰਹਿਣ ਅਤੇ ਕਰਜ਼ੇ ਦਾ ਬੋਝ ਘੱਟ ਹੋਣ ਨਾਲ ਰੀਅਲ ਅਸਟੇਟ ਡਿਵੈੱਲਪਰਾਂ ਦੀ ਸਾਖ ਵੀ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ: ਸੁਜ਼ੂਕੀ ਮੋਟਰ ਕੰਪਨੀ ਨੇ ਪਾਕਿਸਤਾਨ 'ਚ ਬੰਦ ਕੀਤੀ ਆਪਣੀ ਫੈਕਟਰੀ, ਜਾਣੋ ਕਾਰਨ
ਰਿਪੋਰਟ ਕਹਿੰਦੀ ਹੈ ਕਿ ਦਰਮਿਆਨੀ, ਪ੍ਰੀਮੀਅਮ ਅਤੇ ਲਗਜ਼ਰੀ ਸੈਗਮੈਂਟ ਦੇ ਘਰਾਂ ਦੀ ਮੰਗ ’ਚ ਉਛਾਲ ਨਾਲ ਪਿਛਲੇ ਦੋ ਵਿੱਤੀ ਸਾਲਾਂ ’ਚ ਚੰਗੀ ਵਿਕਰੀ ਹੋਈ ਹੈ। ਇਸ ਨਾਲ ਰੀਅਲ ਅਸਟੇਟ ਕੰਪਨੀਆਂ ਦੇ ਫਾਇਦੇ ਅਤੇ ਸਾਖ ਨੂੰ ਮਜ਼ਬੂਤ ਕਰਨ ’ਚ ਮਦਦ ਮਿਲੀ ਅਤੇ ਦਰਮਿਆਨੀ ਮਿਆਦ ’ਚ ਇਸ ਨੂੰ ਕਾਇਮ ਰਹਿਣਾ ਚਾਹੀਦਾ ਹੈ। ਇਹ ਰਿਪੋਰਟ ਰੀਅਲ ਅਸਟੇਟ ਖੇਤਰ ਦੀਆਂ 11 ਵੱਡੀਆਂ ਅਤੇ ਸੂਚੀਬੱਧ ਕੰਪਨੀਆਂ ਤੋਂ ਇਲਾਵਾ 76 ਛੋਟੀਆਂ ਅਤੇ ਦਰਮਿਆਨੇ ਆਕਾਰ ਦੀਆਂ ਰਿਹਾਇਸ਼ੀ ਰੀਅਲ ਅਸਟੇਟ ਕੰਪਨੀਆਂ ਦਰਮਿਆਨ ਕਰਵਾਏ ਗਏ ਅਧਿਐਨ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ: ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ NTR ਜੂਨੀਅਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਕ੍ਰਿਸਿਲ ਰੇਟਿੰਗਸ ਦੇ ਡਾਇਰੈਕਟਰ ਅਨਿਕੇਤ ਦਾਨੀ ਨੇ ਕਿਹਾ ਕਿ ਸਿਹਤਮੰਦ ਆਰਥਿਕ ਵਿਕਾਸ ਰਹਿਣ ਨਾਲ ਰਿਹਾਇਸ਼ੀ ਰੀਅਲ ਅਸਟੇਟ ਦੀ ਮੰਗ ਵਧ ਰਹੀ ਹੈ। ਇਸ ਦਾ ਕਾਰਣ ਇਹ ਹੈ ਕਿ ਦਫਤਰ ’ਚ ਹੁਣ ਵੀ ਕੰਮਕਾਜ ਲਈ ਇਕ ਹੱਦ ਤੱਕ ਹਾਈਬ੍ਰਿਡ ਮਾਡਲ ਲਾਗੂ ਹੈ। ਰਿਪੋਰਟ ਮੁਤਾਬਕ ਅਜਿਹੇ ਹਾਲਾਤਾਂ ’ਚ ਵਿਆਜ ਦਰਾਂ ਅਤੇ ਪੂੰਜੀਗਤ ਮੁੱਲ ’ਚ ਵਾਧਾ ਹੋਣ ਦੇ ਬਾਵਜੂਦ ਘਰਾਂ ਦੀ ਮੰਗ 8-10 ਫੀਸਦੀ ’ਤੇ ਬਣੇ ਰਹਿਣ ਦੀ ਉਮੀਦ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।