Holi Special Sale ਸ਼ੁਰੂ, ਅੱਧੀ ਕੀਮਤ ''ਤੇ ਮਿਲ ਰਹੇ ਕਈ ਪ੍ਰੋਡਕਟ
Monday, Mar 10, 2025 - 07:04 PM (IST)

ਗੈਜੇਟ ਡੈਸਕ- ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੋਨ ਇੰਡੀਆ 'ਤੇ ਹੋਲੀ ਤੋਂ ਪਹਿਲਾਂ Holi Special Sale ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਲਈ ਐਮਾਜ਼ੋਨ ਇੰਡੀਆ 'ਤੇ ਇਕ ਬੈਨਰ ਲਿਸਟਿਡ ਕੀਤਾ ਹੈ, ਜਿਸ ਵਿਚ ਇਸ ਹੋਲੀ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਘੱਟੋ-ਘੱਟ 50 ਫੀਸਦੀ ਦਾ ਆਫ ਮਿਲੇਗਾ। ਹੋਲੀ ਭਾਰਤ 'ਚ ਮਨਾਇਆ ਜਾਣ ਵਾਲਾ ਇਕ ਵੱਡਾ ਤਿਉਹਾਰ ਹੈ।
ਹੋਲੀ ਸਪੈਸ਼ਲ ਬੈਨਰ 'ਤੇ ਜਦੋਂ ਕਲਿੱਕ ਕਰੀਏ ਤਾਂ ਇਥੇ ਹੋਲੀ ਸੈਲੀਬ੍ਰੇਸ਼ਨ ਨੂੰ ਲੈ ਕੇ ਮਿਲਣ ਵਾਲੇ ਪ੍ਰੋਡਕਟ ਲਿਸਟਿਡ ਨਜ਼ਰ ਆਉਣਗੇ। ਇਸ ਵਿਚ ਕਲਰ, ਪਾਣੀ ਭਰਨ ਲਈ ਗੁਬਾਰੇ, ਗੁਲਾਲ ਰੰਗ ਅਤੇ ਪੂਜਾ ਸੰਬੰਧੀ ਸਮੱਗਰੀ ਮਿਲ ਜਾਵੇਗੀ। ਇਥੇ ਤੁਹਾਨੂੰ ਗੁਜੀਆ ਬਣਾਉਣ ਵਾਲਾ ਸਾਮਾਨ ਵੀ ਮਿਲ ਜਾਵੇਗਾ।
ਬੈਂਕ ਆਫਰ
ਐਮਾਜ਼ੋਨ ਇੰਡੀਆ 'ਤੇ ਕੁਝ ਆਈਟਮਾਂ ਨੂੰ ਲਿਮਟਿਡ ਟਾਈਮ ਡੀਲ ਟੈਗ ਦੇ ਨਾਲ ਲਿਸਟਿਡ ਕੀਤਾ ਹੈ। ਕਈ ਪ੍ਰੋਡਕਟ 'ਤੇ ਬੈਂਕ ਆਫਰਜ਼ ਵੀ ਮਿਲ ਰਹੇ ਹਨ। ਇਸ ਸੇਲ ਦੌਰਾਨ ਕਲੀਨਿੰਗ ਪ੍ਰੋਡਕਟ ਅਤੇ ਕਾਰ ਤੇ ਬਾਈਕ ਦੇ ਕਵਰ ਵੀ ਘੱਟ ਕੀਮਤ 'ਚ ਖਰੀਦੇ ਜਾ ਸਕਦੇ ਹਨ।
ਬੱਚਿਆਂ ਲਈ ਢੇਰਾਂ ਆਈਟਮਾਂ ਮੌਜੂਦ
ਹੋਲੀ ਸਪੈਸ਼ਲ ਸੇਲ ਦੌਰਾਨ ਤੁਸੀਂ ਆਪਣੇ ਬੱਚਿਆਂ ਦੀਆਂ ਪਸੰਦੀਦਾ ਆਈਟਮਾਂ ਵੀ ਖਰੀਦ ਸਕਦੇ ਹੋ। ਇਥੇ ਤੁਸੀਂ ਵਾਟਰ ਬਲੂਨਜ਼, ਵਾਟਰ ਗਨ, ਬੱਚਿਆਂ ਲਈ ਗੁਲਾਲ ਅਤੇ ਕਲਰ ਆਦਿ ਨੂੰ ਚੰਗੀ ਡੀਲਸ ਦੇ ਨਾਲ ਖਰੀਦ ਸਕਦੇ ਹੋ। ਇਸ ਸੇਲ ਦੇ ਬੱਚਿਆਂ ਲਈ ਢੇਰਾਂ ਆਈਟਮਾਂ ਸਸਦੀ ਕੀਮਤ 'ਚ ਮਿਲ ਰਹੀਆਂ ਹਨ।