ਹਿਊਲੇਟ ਪੈਕਾਰਡ ਨੇ ਭਾਰਤ ’ਚ ਇਕ ਅਰਬ ਡਾਲਰ ਦੇ ਸਰਵਰ ਬਣਾਉਣ ਦਾ ਕੀਤਾ ਸਮਝੌਤਾ : ਵੈਸ਼ਣਵ

Tuesday, Jul 04, 2023 - 05:32 PM (IST)

ਹਿਊਲੇਟ ਪੈਕਾਰਡ ਨੇ ਭਾਰਤ ’ਚ ਇਕ ਅਰਬ ਡਾਲਰ ਦੇ ਸਰਵਰ ਬਣਾਉਣ ਦਾ ਕੀਤਾ ਸਮਝੌਤਾ : ਵੈਸ਼ਣਵ

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਹਾਰਡਵੇਅਰ ਨਿਰਮਾਤਾ ਕੰਪਨੀ ਹਿਊਲੇਟ ਪੈਕਾਰਡ ਐਂਟਰਪ੍ਰਾਈਜਿਜ਼ (ਐੱਚ. ਪੀ.) ਨੇ ਵੀ. ਵੀ. ਡੀ. ਐੱਨ. ਤਕਨਾਲੋਜੀ ਨਾਲ ਮਿਲ ਕੇ ਅਗਲੇ ਚਾਰ-ਪੰਜ ਸਾਲਾਂ ’ਚ ਇਕ ਅਰਬ ਡਾਲਰ ਮੁੱਲ ਦੇ ਅਤਿਆਧੁਨਿਕ ਸਰਵਰ ਉਤਪਾਦਨ ਲਈ ਸ਼ੁਰੂਆਤੀ ਸਮਝੌਤਾ ਕੀਤਾ ਹੈ। ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਗਲਵਾਰ ਨੂੰ ਇਸ ਸਮਝੌਤੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਲ ਹੀ ’ਚ ਮਨਜ਼ੂਰ ਆਈ. ਟੀ. ਹਾਰਡਵੇਅਰ ਪੀ. ਐੱਲ. ਆਈ. ਯੋਜਨਾ ਦੇ ਤਹਿਤ ਐੱਚ. ਪੀ. ਐਂਟਰਪ੍ਰਾਈਜਿਜ਼ ਭਾਰਤ ’ਚ ਉੱਨਤ ਕਿਸਮ ਦੇ ਸਰਵਰ ਦੇ ਉਤਪਾਦਨ ’ਤੇ ਸਹਿਮਤ ਹੋ ਗਈ ਹੈ। 

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਉਨ੍ਹਾਂ ਨੇ ਕਿਹਾ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਦੇ ਤਹਿਤ ਐੱਚ. ਪੀ. ਨੇ ਵੀ. ਵੀ. ਡੀ. ਐੱਨ. ਤਕਨਾਲੋਜੀ ਨਾਲ ਪਹਿਲੇ ਐੱਮ. ਓ. ਯੂ. ’ਤੇ ਹਸਤਾਖ਼ਰ ਕੀਤੇ ਹਨ। ਦੋਵੇਂ ਕੰਪਨੀਆਂ ਇਕੱਠੇ ਮਿਲ ਕੇ ਅਗਲੇ ਚਾਰ-ਪੰਜ ਸਾਲਾਂ ’ਚ ਇਕ ਅਰਬ ਡਾਲਰ ਮੁੱਲ ਦੇ ਸਰਵਰ ਦਾ ਉਤਪਾਦਨ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਸਰਵਰ ਦਾ ਉਤਪਾਦਨ ਇਸੇ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਵੈਸ਼ਣਵ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਤਕਨਾਲੋਜੀਆਂ ਦੇ ਸਹਿ-ਉਤਪਾਦਨ ਅਤੇ ਵਿਕਾਸ ਨੂੰ ਲੈ ਕੇ ਭਾਰਤ-ਅਮਰੀਕਾ ਸਾਂਝੇ ਬਿਆਨ ਜਾਰੀ ਹੋਣ ਤੋਂ 10 ਦਿਨਾਂ ਦੇ ਅੰਦਰ ਹੀ ਅਮਰੀਕੀ ਹਾਰਡਵੇਅਰ ਨਿਰਮਾਤਾ ਐੱਚ. ਪੀ. ਨੇ ਇਹ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ


author

rajwinder kaur

Content Editor

Related News