ਹੀਰੋ ਬਾਈਕਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਮਿਲ ਰਹੀ ਹੈ 12 ਹਜ਼ਾਰ ਦੀ ਛੋਟ

03/23/2020 11:11:30 PM

ਨਵੀਂ ਦਿੱਲੀ : ਹੀਰੋ ਦਾ ਮੋਟਰਸਾਈਕਲ ਜਾਂ ਸਕੂਟਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਹੀਰੋ ਮੋਟੋਕਾਰਪ 12,500 ਰੁਪਏ ਤੱਕ ਦੀ ਨਕਦ ਛੋਟ ਦੇ ਰਹੀ ਹੈ। ਸਕੂਟਰ ਖਰੀਦਣ 'ਤੇ 10,000 ਰੁਪਏ ਤਕ ਦੀ ਭਾਰੀ ਨਕਦ ਛੋਟ ਦਿੱਤੀ ਜਾ ਰਹੀ ਹੈ। ਪਹਿਲੀ ਅਪ੍ਰੈਲ ਤੋਂ ਦੇਸ਼ ਭਰ ਵਿਚ ਲਾਗੂ ਹੋਣ ਜਾ ਰਹੇ ਬੀ. ਐੱਸ.-6 ਨਿਯਮਾਂ ਦੇ ਮੱਦੇਨਜ਼ਰ ਇਹ ਛੋਟ ਮਿਲ ਰਹੀ ਹੈ।

 

ਹੀਰੋ ਮੋਟੋਕਾਰਪ ਵੱਲੋਂ ਇਹ ਛੋਟ ਬੀ. ਐੱਸ.-4 ਮਾਡਲਾਂ 'ਤੇ ਦਿੱਤੀ ਜਾ ਰਹੀ ਹੈ। 10,000 ਰੁਪਏ ਤੱਕ ਦੀ ਨਕਦ ਛੋਟ ਸਾਰੇ ਬੀ. ਐੱਸ.-4 ਸਕੂਟਰਾਂ 'ਤੇ ਮਿਲ ਰਹੀ ਹੈ। ਉੱਥੇ ਹੀ, 12,500 ਰੁਪਏ ਦੀ ਛੋਟ ਪ੍ਰੀਮੀਅਮ ਮਾਡਲਾਂ 'ਤੇ ਹੈ। 7,500 ਰੁਪਏ ਦੀ ਨਕਦ ਛੋਟ ਬੀ. ਐੱਸ.-4 ਗਲੈਮਰ sx ਤੇ ਗਲੈਮਰ FI 'ਤੇ ਉਪਲੱਧ ਕਰਾਈ ਜਾ ਰਹੀ ਹੈ। ਇਸ ਤੋਂ ਇਲਾਵਾ 3 ਹਜ਼ਾਰ ਰੁਪਏ ਤੱਕ ਦਾ ਨਕਦ ਡਿਸਕਾਊਂਟ ਬੀ. ਐੱਸ.-4 ਸਪਲੈਂਡਰ ਪਲੱਸ 'ਤੇ ਦਿੱਤਾ ਜਾ ਰਿਹਾ ਹੈ। ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਨੇ ਕਿਹਾ ਹੈ ਕਿ ਇਹ ਛੋਟ ਸਿਰਫ ਬੀ. ਐੱਸ.-4 ਸਟਾਕ ਰਹਿਣ ਤੱਕ ਹੀ ਮਿਲੇਗੀ।

ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਕੰਪਨੀ ਹੀਰੋ ਮੋਟੋਕਾਰਪ ਨੇ ਭਾਰਤ ਸਮੇਤ ਕੋਲੰਬੀਆ ਤੇ ਬੰਗਲਾਦੇਸ਼ 'ਚ ਆਪਣੇ ਸਾਰੇ ਨਿਰਮਾਣ ਅਤੇ ਅਸੈਂਬਲੀ ਪਲਾਂਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਫਿਲਹਾਲ ਇਹ ਸ਼ਟਡਾਊਨ ਇਸ ਮਹੀਨੇ ਲਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਵਿਸ਼ਵ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਹੈ, ਸੰਕਰਮਿਤ ਲੋਕਾਂ ਦੀ ਗਿਣਤੀ 3,00,000 ਤੋਂ ਪਾਰ ਹੋ ਗਈ ਹੈ ਅਤੇ 13,000 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ।


Sanjeev

Content Editor

Related News