ਵੱਡਾ ਕਰਾਰ! ਭਾਰਤ 'ਚ ਹੁਣ ਹੀਰੋ ਮੋਟੋਕਾਰਪ ਵੇਚੇਗੀ ਹਾਰਲੇ ਮੋਟਰਸਾਈਕਲ

10/27/2020 7:29:05 PM

ਨਵੀਂ ਦਿੱਲੀ— ਹਾਰਲੇ ਡੇਵਿਡਸਨ ਦੇ ਮੋਟਰਸਾਈਕਲਾਂ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਕੰਪਨੀ ਹੀਰੋ ਮੋਟੋਕਾਰਪ ਅਤੇ ਅਮਰੀਕਾ ਦੀ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਨੇ ਭਾਰਤੀ ਬਾਜ਼ਾਰ ਲਈ ਗਠਜੋੜ ਦਾ ਐਲਾਨ ਕੀਤਾ ਹੈ। ਡਿਸਟ੍ਰੀਬਿਊਸ਼ਨ ਕਰਾਰ ਤਹਿਤ ਹੁਣ ਹਾਰਲੇ ਡੇਵਿਡਸਨ ਹੀਰੋ ਮੋਟੋਕਾਰਪ ਜ਼ਰੀਏ ਭਾਰਤ 'ਚ ਆਪਣੇ ਮੋਟਰਸਾਈਕਲਾਂ ਦੀ ਵਿਕਰੀ ਕਰੇਗੀ।

ਹੀਰੋ ਮੋਟੋਕਾਰਪ ਹਾਰਲੇ ਡੇਵਿਡਸਨ ਦੇ ਪਾਰਟਸ ਤੇ ਹੋਰ ਸਾਮਾਨ ਵੀ ਵੇਚੇਗੀ। ਇੰਨਾ ਹੀ ਨਹੀਂ ਹਾਰਲੇ ਮੋਟਰਸਾਈਕਲਾਂ ਦੀ ਸਰਵਿਸ ਵੀ ਹੀਰੋ ਮੋਟੋਕਾਰਪ ਹੀ ਕਰੇਗੀ।


ਇਸ ਕਰਾਰ ਤਹਿਤ ਪਵਨ ਮੁੰਜਾਲ ਦੀ ਅਗਵਾਈ ਵਾਲੀ ਫਰਮ ਹੀਰੋ ਮੋਟੋਕਾਰਪ ਆਉਣ ਵਾਲੇ ਸਾਲਾਂ 'ਚ ਭਾਰਤ 'ਚ ਹਾਰਲੇ ਡੇਵਿਡਸਨ ਬ੍ਰਾਂਡ ਹੇਠ ਵੇਚੇ ਜਾਣ ਵਾਲੇ ਪ੍ਰੀਮੀਅਮ ਮੋਟਰਸਾਈਕਲਾਂ ਨੂੰ ਬਣਾਏਗੀ ਅਤੇ ਵੇਚੇਗੀ। ਹਾਲ ਹੀ 'ਚ ਹਾਰਲੇ ਡੇਵਿਡਸਨ ਨੇ ਭਾਰਤ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਸੀ ਕਿਉਂਕਿ ਵਾਹਨ ਖੇਤਰ ਦੀ ਵਿਕਾਸ ਦਰ ਬਹੁਤ ਹੌਲੀ ਸੀ ਅਤੇ ਕੰਪਨੀ ਨੇ ਇੰਨਾ ਮੁਨਾਫਾ ਨਹੀਂ ਕਮਾਇਆ ਜਿੰਨਾ ਉਸਨੇ ਸੋਚਿਆ ਸੀ।

ਹੁਣ ਹਾਰਲੇ-ਡੇਵਿਡਸਨ ਅਤੇ ਹੀਰੋ ਮੋਟੋਕਾਰਪ ਨੇ ਇਕ ਨਵੀਂ ਸ਼ੁਰੂਆਤ ਲਈ ਹੱਥ ਮਿਲਾਇਆ ਹੈ, ਯਾਨੀ ਭਾਰਤ 'ਚ ਹੁਣ ਹਾਰਲੇ ਦੀ ਬੇੜੀ ਹੁਣ ਹੀਰੋ ਪਾਰ ਲਾਏਗਾ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਪੈਟਰੋਲ, ਡੀਜ਼ਲ 'ਤੇ ਮਿਲ ਸਕਦੀ ਹੈ ਇਹ ਵੱਡੀ ਖ਼ੁਸ਼ਖ਼ਬਰੀ

ਬਿਆਨ 'ਚ ਕਿਹਾ ਗਿਆ ਹੈ ਕਿ ਇਸ ਵਿਵਸਥਾ ਨਾਲ ਨਾ ਸਿਰਫ ਦੋਹਾਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਸਗੋਂ ਇਨ੍ਹਾਂ ਮੋਟਰਸਾਈਕਲਾਂ ਦੇ ਸ਼ੌਕੀਨਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਗੌਰਤਲਬ ਹੈ ਕਿ ਇਸ ਸਾਲ ਸਤੰਬਰ 'ਚ ਹਾਰਲੇ ਡੇਵਿਡਸਨ ਨੇ ਭਾਰਤ 'ਚ ਆਪਣੇ ਵਿਕਰੀ ਅਤੇ ਨਿਰਮਾਣ ਸੰਚਾਲਨ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਸੀ। ਤਕਰੀਬਨ ਇਕ ਦਹਾਕੇ ਪਹਿਲਾਂ ਕੰਪਨੀ ਨੇ ਭਾਰਤ 'ਚ ਪ੍ਰੀਮੀਅਮ ਮੋਟਰਸਾਈਕਲਾਂ ਦੀ ਵਿਕਰੀ ਸ਼ੁਰੂ ਕੀਤੀ ਸੀ। ਦਰਅਸਲ, ਹਾਰਲੇ ਡੇਵਿਡਸਨ ਉਨ੍ਹਾਂ ਦੇਸ਼ਾਂ 'ਚ ਕਾਰੋਬਾਰ ਸਮੇਟ ਰਹੀ ਹੈ ਜਿੱਥੇ ਉਸ ਦੀ ਵਿਕਰੀ ਅਤੇ ਮੁਨਾਫਾ ਘੱਟ ਰਿਹਾ ਹੈ।


Sanjeev

Content Editor

Related News