ਹੀਰੋ ਲੈਕਟ੍ਰੋ ਨੇ ਸਿੱਧੇ ਖਪਤਕਾਰਾਂ ਨੂੰ ਵਿਕਰੀ ਵਧਾਉਣ ਲਈ ਨਵਾਂ ਮੰਚ ਪੇਸ਼ ਕੀਤਾ
Tuesday, Apr 12, 2022 - 10:24 AM (IST)
ਨਵੀਂ ਦਿੱਲੀ (ਭਾਸ਼ਾ) – ਹੀਰੋ ਸਾਈਕਲਸ ਦੇ ਇਲੈਕਟ੍ਰੀਕਲ ਸਾਈਕਲ ਬ੍ਰਾਂਡ ਹੀਰੋ ਲੈਕਟ੍ਰੋ ਨੇ ਸੋਮਵਾਰ ਨੂੰ ਡਾਇਰੈਕ-ਟੂ-ਕੰਜਿਊਮਰ (ਡੀ2ਸੀ) ਯਾਨੀ ਸਿੱਧੇ ਖਪਤਕਾਰਾਂ ਨੂੰ ਵਿਕਰੀ ਵਧਾਉਣ ਲਈ ਇਕ ਮੰਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੰਪਨੀ ਆਪਣੇ ਉਤਪਾਦਾਂ ਦੀ ਵਿਕਰੀ ਵੱਖ-ਵੱਖ ਮਾਧਿਅਮ ਰਾਹੀਂ ਕਰੇਗੀ। ਕੰਪਨੀ ਨੇ ਕਿਹਾ ਕਿ ਖਪਤਕਾਰ ‘ਟੈਸਟ ਰਾਈਡ’ ਲਈ ਬੁਕਿੰਗ ਤੋਂ ਇਲਾਵਾ ਉਸ ਦੀ ਵੈੱਬਸਾਈਟ ਹੀਰੋਲੈਕਟ੍ਰੋਡਾਟਕਾਮ ਰਾਹੀਂ ਸਿੱਧੇ ਤੌਰ ’ਤੇ ਉਸ ਦੀ ਈ-ਸਾਈਕਲ ਅਤੇ ਕਾਰਗੋ ਈ-ਬਾਈਕ ਦੀ ਪੂਰੀ ਸੀਰੀਜ਼ ਦੀ ਖਰੀਦਦਾਰੀ ਕਰ ਸਕਦੇ ਹਨ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਦਿੱਤਯ ਮੁੰਜਾਲ ਨੇ ਕਿਹਾ ਕਿ ਡੀ2ਸੀ ਬਦਲ ਨਾਲ ਹੀਰੋ ਲੈਕਟ੍ਰੋ ਈ-ਸਾਈਕਲ ਪਹਿਲਾਂ ਨਾਲੋਂ ਕਿਤੇ ਵੱਧ ਸੌਖਾਲੀ ਹੋ ਸਕੇਗੀ। ਭਾਵੇਂ ਉਹ ਸਾਡੇ ਹੀਰੋ ਲੈਕਟ੍ਰੋ ਐਕਸਪੀਰੀਐਂਸ ਸੈਂਟਰਸ ਦੇ ਮਾਧਿਅਮ ਰਾਹੀਂ ਹੋਵੇ ਜਾਂ ਡੀਲਰ ਭਾਈਵਾਲੀ ਜਾਂ ਵੈੱਬਸਾਈਟ ਦੇ ਮਾਧਿਅਮ ਰਾਹੀਂ ਹੋਵੇ। ਕੰਪਨੀ ਨੇ ਕਿਹਾ ਕਿ ਉਸ ਦਾ ਆਨਲਾਈਨ ਸਟੋਰ ਨਿੱਜੀ ਦੇ ਨਾਲ-ਨਾਲ ਕਾਰਗੋ ਇਸਤੇਮਾਲ ਦੋਵਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਹ ਕਾਰਪੋਰੇਟ ਅਤੇ ਥੋਕ ‘ਬਿਜ਼ਨੈੱਸ-ਟੂ-ਬਿਜ਼ਨੈੱਸ’ ਪੁੱਛਗਿੱਛ ਅਤੇ ਖਰੀਦ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਮੰਚ ਰਾਹੀਂ ਖਰੀਦਦਾਰੀ ’ਤੇ ਖਪਤਕਾਰਾਂ ਨੂੰ ਸੌਖਾਲੀ ਮਾਸਿਕ ਕਿਸ਼ਤ (ਈ. ਐੱਮ. ਆਈ.) ਅਤੇ ਬੈਂਕ ਅਤੇ ਕ੍ਰੈਡਿਟ ਕਾਰਡ ਰਾਹੀਂ ਖਰੀਦ ’ਤੇ ਆਕਰਸ਼ਕ ਪੇਸ਼ਕਸ਼ ਮੁਹੱਈਆ ਹੋਵੇਗੀ।