ਹੀਰੋ ਇਲੈਕਟ੍ਰਿਕ ਨੇ ਕੀਤਾ ਐਕਸਿਸ ਬੈਂਕ ਨਾਲ ਕਰਾਰ, ਗਾਹਕਾਂ ਨੂੰ ਮਿਲੇਗਾ ਇਹ ਫਾਇਦਾ
Saturday, Feb 05, 2022 - 02:13 PM (IST)
ਆਟੋ ਡੈਸਕ– ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਇਲੈਕਟ੍ਰਿਕ ਨੇ ਦੇਸ਼ ਦੇ ਪ੍ਰਾਈਵੇਟ ਬੈਂਕ ਐਕਸਿਸ ਬੈਂਕ ਨਾਲ ਕਰਾਰ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਹੀਰੋ ਇਲੈਕਟ੍ਰਿਕ ਦੀਆਂ ਗੱਡੀਆਂ ਲਈ ਆਸਾਨ ਅਤੇ ਪਰੇਸ਼ਾਨੀ ਮੁਕਤ ਪ੍ਰਚੂਨ ਵਿੱਤ ਹੱਲ ਪ੍ਰਦਾਨ ਕਰਨਾ ਹੈ। ਇਸ ਕਰਾਰ ਨਾਲ ਗਾਹਕ, ਹੀਰੋ ਇਲੈਕਟ੍ਰਿਕ ਦੇ 750 ਤੋਂ ਵਧ ਡੀਲਰਾਂ ਦੇ ਵਿਆਪਕ ਨੈੱਟਵਰਕ ’ਤੇ ਟੂ-ਵ੍ਹੀਲਰ ਫਾਈਨਾਂਸਿੰਗ ਦਾ ਆਪਸ਼ਨ ਚੁਣ ਸਕਣਗੇ।
ਇਹ ਵੀ ਪੜ੍ਹੋ– ਇਲੈਕਟ੍ਰਿਕ ਵਾਹਨਾਂ ਲਈ ਬੈਟਰੀ ਸਵੈਪਿੰਗ ਨੀਤੀ ਲਿਆਈ ਸਰਕਾਰ, ਜਾਣੋ ਕੀ ਹੋਵੇਗਾ ਫਾਇਦਾ
ਗਾਹਕਾਂ ਨੂੰ ਮਿਲੇਗਾ ਵਿੱਤੀ ਲਾਭ
ਕੰਪਨੀ ਮੁਤਾਬਕ, ਇਸ ਸਾਂਝੇਦਾਰੀ ਨਾਲ ਹੀਰੋ ਇਲੈਕਟ੍ਰਿਕ ਦੇ ਗਾਹਕ ਹੁਣ ਘੱਟੋ-ਘੱਟ ਦਸਤਾਵੇਜ਼ਾਂ ਨਾਲ ਕਈ ਵੈਲਿਊ ਐਡਿਡ ਵਿੱਤੀ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਤਰ੍ਹਾਂ ਗਾਹਕਾਂ ਨੂੰ ਬਿਹਤਰ, ਪਰੇਸ਼ਾਨੀ ਮੁਕਤ ਅਤੇ ਸਹਿਜ ਖਰੀਦਦਾਰੀ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਕ ਵਿੱਤੀ ਭਾਈਵਾਲ ਦੇ ਰੂਪ ’ਚ ਐਕਸਿਸ ਬੈਂਕ ਗਾਹਕਾਂ ਅਤੇ ਡੀਲਰਾਂ ਦੋਵਾਂ ਲਈ ਕਸਟਮਾਈਜ਼ਡ ਲੋਨ ਰਾਸ਼ੀ ਅਤੇ ਲਚਕਦਾਰ ਮਿਆਦ ਵੀ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ
ਹੀਰੋ ਇਲੈਕਟ੍ਰਿਕ ਦਾ ਬਿਆਨ
ਹੀਰੋ ਇਲੈਕਟ੍ਰਿਕ ਦੇ ਮੁੱਕ ਕਾਰਜਕਾਰੀ ਅਧਿਕਾਰੀ ਸੋਹਿੰਦਰ ਗਿੱਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ’ਚ ਅਸੀਂ ਈ.ਵੀ. ਦੀ ਮੰਗ ’ਚ ਤੇਜ਼ੀ ਵੇਖੀ ਹੈ। ਹੀਰੋ ’ਚ ਅਸੀਂ ਆਪਣੀਆਂ ਵੱਖ-ਵੱਖ ਕੋਸ਼ਿਸ਼ਾਂ ਨਾਲ ਗਤੀਸ਼ੀਲਤਾ ਨੂੰ ਬਦਲਣ ਅਤੇ ਆਪਣੇ ਗਾਹਕਾਂ ਲਈ ਈ.ਵੀ. ਦੋਪਹੀਆ ਮਲਕੀਅਤ ਦਾ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਸਮਰਪਿਤ ਹਾਂ। ਅੱਗੇ ਟੂ-ਵ੍ਹੀਲਰ ਓਨਰਸ਼ਿਪ ਨੂੰ ਹੋਰ ਸੌਖਾ ਕਰਦੇ ਹੋਏ ਅਸੀਂ ਪਰਸਨਲਾਈਜ਼ਡ ਫੰਡਿੰਗ ਆਪਸ਼ਨ ਪ੍ਰਦਾਨ ਕਰ ਰਹੇ ਹਾਂ। ਵਧਦੀ ਮੰਗ ਦੇ ਨਾਲ ਸਾਡਾ ਟੀਚਾ ਭਾਰਤੀ ਸੜਕਾਂ ’ਤੇ ਬਿਜਲੀਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਗੈਰ-ਟੀਅਰ 1 ਸ਼ਹਿਰਾਂ ਅਤੇ ਪੇਂਡੂ ਖੇਤਰਾਂ ’ਚ ਲਿਜਾਉਣ ਦਾ ਹੈ।
ਇਹ ਵੀ ਪੜ੍ਹੋ– ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ
ਐਕਿਸਸ ਬੈਂਕ ਦਾ ਬਿਆਨ
ਐਕਸਿਸ ਬੈਂਕ ਦੀ ਰਿਟੇਲ ਲੈਂਡਿੰਗ ਐਂਡ ਪੇਮੈਂਟਸ ਦੇ ਗਰੁੱਪ ਐਗਜ਼ੀਕਿਊਟਿਵ ਹੈੱਡ ਸੁਮਿਤ ਬਾਲੀ ਨੇ ਇਸ ਸਮਝੌਤੇ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਨੂੰ ਹੀਰੋ ਇਲੈਕਟ੍ਰਿਕ ਦੇ ਨਾਲ ਸਾਂਝੇਦਾਰੀ ਕਰਕੇ ਅਤੇ ਆਪਣੇ ਗਾਹਕਾਂ ਤੇ ਡੀਲਰਾਂ ਨੂੰ ਵਧੀਆ ਸ਼੍ਰੇਣੀ ਦੇ ਵਿੱਤੀ ਹੱਲ ਪ੍ਰਦਾਨ ਕਰਨ ਦੀ ਖੁਸ਼ੀ ਹੈ। ਪੂਰੇ ਭਾਰਤ ’ਚ ਸਾਡਾ ਮਜਬੂਤ ਰਿਟੇਲ ਬੈਂਕਿੰਗ ਨੈੱਟਵਰਕ ਗਾਹਕਾਂ ਲਈ ਸਮੁੱਚੇ ਅਨੁਭਵ ਨੂੰ ਸੁਵਿਧਾਜਨਕ ਅਤੇ ਸਹਿਜ ਬਣਾਵੇਗਾ। ਇਹ ਭਾਈਵਾਲੀ ਭਾਰਤ ’ਚ ਇਲੈਕਟ੍ਰਿਕ ਵਾਹਨ ਉਦਯੋਗ ਨੂੰ ਸਮਰਥਨ ਦੇਣ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਸਾਡਾ ਮੰਨਣਾ ਹੈ ਕਿ ਈ-ਮੋਬਿਲਿਟੀ ਹੋਰ ਪ੍ਰਮੁੱਖਤਾ ਪ੍ਰਾਪਤ ਕਰੇਗੀ ਅਤੇ ਭਾਰਤ ਤੇ ਵਿਸ਼ਵ ਪੱਧਰ 'ਤੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ