HDFC ਸਟੈਂਡਰਡ ਲਾਈਫ ਦੇ IPO ਨੂੰ 1.15 ਗੁਣਾ ਗਾਹਕੀ ਮਿਲੀ
Thursday, Nov 09, 2017 - 12:27 PM (IST)
ਨਵੀਂ ਦਿੱਲੀ—ਐੱਚ. ਡੀ. ਐੱਫ. ਸੀ. ਸਟੈਂਡਰਡ ਇੰਸ਼ੋਰੈਂਸ ਕੰਪਨੀ ਨੇ ਸ਼ੁਰੂਆਤੀ ਜਨਤਕ ਨਿਰਗਮ ਆਈ. ਪੀ. ਓ. ਨੂੰ ਅੱਜ ਬੋਲੀ ਦੇ ਦੂਜੇ ਦਿਨ 1.15 ਗੁਣਾ ਗਾਹਕੀ ਮਿਲੀ।
ਆਈ. ਪੀ. ਓ. ਨਾਲ 8,695 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਸ਼ਾਮਲ ਸਾਢੇ ਛੇ ਵਜੇ ਤੱਕ ਦੇ ਅੰਕੜਿਆਂ ਮੁਤਾਬਕ ਆਈ. ਪੀ. ਓ. ਦਾ ਕੁੱਲ ਆਕਾਰ 21,97,59,218 ਸ਼ੇਅਰਾਂ ਦਾ ਹੈ। ਆਈ. ਪੀ. ਓ. 'ਚ ਕੁੱਲ 25,17,92,650 ਸ਼ੇਅਰਾਂ ਲਈ ਬੋਲੀਆਂ ਮਿਲੀਆਂ ਹਨ। ਕੱਲ੍ਹ ਤੱਕ ਆਈ. ਪੀ. ਓ. ਨੂੰ 46 ਫੀਸਦੀ ਗਾਹਕੀ ਮਿਲੀ ਸੀ।
ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਨੇ ਸੋਮਵਾਰ ਨੂੰ ਐਂਕਰ ਨਿਵੇਸ਼ਕਾਂ ਤੋਂ 2,322 ਕਰੋੜ ਜੁਟਾਏ ਸਨ। ਆਈ. ਪੀ. ਓ. ਕੱਲ੍ਹ ਬੰਦ ਹੋ ਰਿਹਾ ਹੈ। ਇਸ ਲਈ ਮੁੱਲ ਦਾਇਰਾ 275 ਤੋਂ 290 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਸੀ। ਆਈ. ਪੀ. ਓ. ਦੇ ਤਹਿਤ ਐੱਚ. ਡੀ. ਐੱਫ. ਸੀ. ਲਿ ਨੇ ਆਪਣੀ 9.55 ਫੀਸਦੀ ਅਤੇ ਸਟੈਂਡਰਡ ਲਾਈਫ ਮਾਰੀਸ਼ਸ ਨੇ 5.42 ਫੀਸਦੀ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ।
ਫਿਲਹਾਲ ਐੱਚ. ਡੀ. ਐੱਫ. ਸੀ. ਦੀ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ 'ਚ 61.41 ਫੀਸਦੀ ਹਿੱਸੇਦਾਰੀ ਹੈ। ਉਧਰ ਸਟੈਂਡਰਡ ਲਾਈਫ ਦੇ ਕੋਲ 34.86 ਫੀਸਦੀ ਹਿੱਸਾ ਹੈ। ਪਹਿਲੀ ਹਿੱਸੇਦਾਰੀ ਕੰਪਨੀ ਦੇ ਕਰਮਚਾਰੀਆਂ ਅਤੇ ਪ੍ਰੇਮਜੀ ਇਨਵੈਸਟ ਦੇ ਕੋਲ ਹੈ।
