ਯੈੱਸ ਬੈਂਕ ਗਾਹਕਾਂ ਲਈ ਚੰਗੀ ਖ਼ਬਰ, HDFC ਲਾਈਫ਼ ਨਾਲ ਕੀਤਾ ਇਹ ਕਰਾਰ
Tuesday, Sep 22, 2020 - 03:10 PM (IST)
ਨਵੀਂ ਦਿੱਲੀ— ਭਾਰਤ ਦੇ ਪ੍ਰਮੁੱਖ ਬੀਮਾਕਰਤਾ ਐੱਚ. ਡੀ. ਐੱਫ. ਸੀ. ਲਾਈਫ ਅਤੇ ਯੈੱਸ ਬੈਂਕ ਨੇ ਇਕ ਕਾਰਪੋਰੇਟ ਏਜੰਸੀ (ਸੀ. ਏ.) ਕਰਾਰ ਕੀਤਾ ਹੈ।
ਇਸ ਵਿਵਸਥਾ ਨਾਲ ਯੈੱਸ ਬੈਂਕ ਗਾਹਕ ਹੁਣ ਐੱਚ. ਡੀ. ਐੱਫ. ਸੀ. ਲਾਈਫ ਦੇ ਸੁਰੱਖਿਆ, ਬਚਤ ਤੇ ਨਿਵੇਸ਼ ਅਤੇ ਸੇਵਾਮੁਕਤੀ ਅਤੇ ਗੰਭੀਰ ਬਿਮਾਰੀ ਬੀਮਾ ਆਸਾਨੀ ਨਾਲ ਖਰੀਦ ਸਕਣਗੇ।
ਜੀਵਨ ਬੀਮਾ ਲੰਮੀ ਉਮਰ 'ਚ ਜੋਖਮ ਨੂੰ ਕਵਰ ਕਰਨ ਲਈ ਮਹੱਤਵਪੂਰਨ ਵਿੱਤੀ ਸਾਧਨ ਹੈ। ਹਰ ਕੋਈ ਵਿਅਕਤੀ ਆਪਣੇ ਮਗਰੋਂ ਜਾਂ ਬੁਢਾਪੇ 'ਚ ਸਹਾਰੇ ਲਈ ਢੁਕਵੀਂ ਜੀਵਨ ਬੀਮਾ ਪਾਲਿਸੀ ਬਾਰੇ ਵਿਚਾਰ ਕਰਦਾ ਹੈ। ਐੱਚ. ਡੀ. ਐੱਫ. ਸੀ. ਲਾਈਫ ਤੇ ਯੈੱਸ ਬੈਂਕ 'ਚ ਇਸ ਕਰਾਰ ਨਾਲ ਬੈਂਕ ਖ਼ਾਤਾਧਾਰਕ ਹੁਣ ਆਸਾਨੀ ਨਾਲ ਇਨ੍ਹਾਂ ਉਤਪਾਦਾਂ 'ਚੋਂ ਜ਼ਰੂਰਤ ਮੁਤਾਬਕ, ਬੀਮਾ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ- ਚਾਂਦੀ 'ਚ 1500 ਰੁਪਏ ਦੀ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ ► ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ