HDFC ਨੂੰ ਚੌਥੀ ਤਿਮਾਹੀ ''ਚ ਮੋਟਾ ਮੁਨਾਫਾ, ਨਿਵੇਸ਼ਕਾਂ ਨੂੰ ਡਿਵੀਡੈਂਡ ਦਾ ਤੋਹਫ਼ਾ
Saturday, May 08, 2021 - 10:16 AM (IST)
ਮੁੰਬਈ- ਹਾਊਸਿੰਗ ਡਿਵੈੱਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਐੱਚ. ਡੀ. ਐੱਫ. ਸੀ.) ਦੇ ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਤਿਮਾਹੀ ਨਤੀਜੇ ਜਾਰੀ ਕਰ ਦਿੱਤੇ ਹਨ। ਬੀਤੇ ਵਿੱਤੀ ਸਾਲ ਦੀ 31 ਮਾਰਚ, 2021 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਵਿਚ ਐੱਚ. ਡੀ. ਐੱਫ. ਸੀ. ਦਾ (standalone) ਸ਼ੁੱਧ ਮੁਨਾਫਾ ਸ਼ਾਨਦਾਰ 42 ਫ਼ੀਸਦੀ ਵੱਧ ਕੇ 3,180 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਇਸ ਮਿਆਦ ਵਿਚ ਇਹ 2,232.53 ਕਰੋੜ ਰੁਪਏ ਸੀ।
ਇਸ ਦੇ ਨਾਲ ਹੀ ਐੱਚ. ਡੀ. ਐੱਫ. ਸੀ. ਬੋਰਡ ਨੇ 31 ਮਾਰਚ, 2021 ਨੂੰ ਖ਼ਤਮ ਹੋਏ ਵਿੱਤੀ ਸਾਲ ਲਈ ਪ੍ਰਤੀ ਸ਼ੇਅਰ 23 ਰੁਪਏ ਡਿਵੀਡੈਂਡ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ- ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਖ਼ਾਤਰ ਇਨਕਮ ਟੈਕਸ ਨਿਯਮ 'ਚ ਵੱਡੀ ਢਿੱਲ
ਸ਼ੁੱਕਰਵਾਰ ਬੀ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 65.70 ਰੁਪਏ ਯਾਨੀ 2.7 ਫ਼ੀਸਦੀ ਦੀ ਛਲਾਂਗ ਲਾ ਕੇ 2,496.25 ਰੁਪਏ 'ਤੇ ਅਤੇ ਐੱਨ. ਐੱਸ. ਈ. 'ਤੇ 61.25 ਰੁਪਏ ਯਾਨੀ 2.52 ਫ਼ੀਸਦੀ ਦੀ ਤੇਜ਼ੀ ਨਾਲ 2,491.35 ਰੁਪਏ 'ਤੇ ਬੰਦ ਹੋਇਆ। ਐੱਚ. ਡੀ. ਐੱਫ. ਸੀ. ਦੀ ਸ਼ੁੱਧ ਵਿਆਜ ਆਮਦਨੀ ਮਾਰਚ ਤਿਮਾਹੀ ਵਿਚ 14 ਫ਼ੀਸਦੀ ਵੱਧ ਕੇ 4,065 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਬਾਜ਼ਾਰ ਅਨੁਮਾਨਾਂ ਅਨੁਸਾਰ ਹੀ ਰਹੀ। ਪਿਛਲੇ ਸਾਲ ਸ਼ੁੱਧ ਵਿਆਜ ਆਮਦਨੀ 3,564 ਕਰੋੜ ਰੁਪਏ ਰਹੀ ਸੀ। ਕਾਰਪੋਰੇਸ਼ਨ ਦੇ ਅਨੁਸਾਰ, ਮਾਰਚ 2020 ਤੇ ਜੂਨ ਦੇ ਸ਼ੁਰੂ ਵਿਚ ਲਾਗੂ ਕੀਤੀ ਗਈ ਰਾਸ਼ਟਰੀ ਤਾਲਾਬੰਦੀ ਤੋਂ ਬਾਅਦ ਖ਼ਾਸ ਕਰਕੇ ਵਿੱਤੀ ਸਾਲ ਦੀ ਦੂਜੀ ਛਿਮਾਹੀ ਵਿਚ ਕਾਫ਼ੀ ਹੱਦ ਤੱਕ ਰਿਕਵਰੀ ਹੋਈ।
ਇਹ ਵੀ ਪੜ੍ਹੋ- LIC 'ਚ 10 ਮਈ ਤੋਂ ਹਰ ਹਫ਼ਤੇ 5 ਦਿਨ ਹੋਵੇਗਾ ਕੰਮ, ਇਸ ਦਿਨ ਰਹੇਗੀ ਛੁੱਟੀ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ