''ਕ੍ਰੈਡਿਟ ਕਾਰਡ ਬਾਜ਼ਾਰ ''ਚ ਧਮਾਕੇਦਾਰ ਵਾਪਸੀ ਦੀ ਤਿਆਰੀ ''ਚ HDFC ਬੈਂਕ''

Thursday, Aug 19, 2021 - 10:38 AM (IST)

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਮੰਗਲਵਾਰ ਨੂੰ ਐੱਚ. ਡੀ. ਐੱਫ. ਸੀ. ਬੈਂਕ 'ਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਲੱਗੀ ਰੋਕ ਹਟਾਏ ਜਾਣ ਪਿੱਛੋਂ ਐੱਚ. ਡੀ. ਐੱਫ. ਸੀ. ਬੈਂਕ ਧਮਾਕੇਦਾਰ ਵਾਪਸੀ ਕਰਨ ਨੂੰ ਬਰਕਰਾਰ ਹੈ। ਬੈਂਕ ਨੇ ਕਿਹਾ ਹੈ ਕਿ ਕ੍ਰੈਡਿਟ ਕਾਰਡ ਸ਼੍ਰੇਣੀ ਨੂੰ ਮਜਬੂਤ ਕਰਨ ਲਈ ਉਸ ਕੋਲ ਸਰੋਤ ਅਤੇ ਯੋਜਨਾਵਾਂ ਤਿਆਰ ਹਨ ਅਤੇ ਧਮਾਕੇਦਾਰ ਵਾਪਸੀ ਕਰੇਗਾ। ਐੱ

ਚ. ਡੀ. ਐੱਫ. ਸੀ. ਬੈਂਕ ਨੇ ਕਿਹਾ, ''ਅਸੀਂ ਅਗਲੇ ਕੁਝ ਮਹੀਨਿਆਂ ਵਿਚ ਨਾ ਸਿਰਫ ਮੌਜੂਦਾ ਕਾਰਡ ਸਗੋਂ ਸਹਿ-ਬ੍ਰਾਂਡ ਕਾਰਡ ਤੇ ਸਾਂਝੇਦਾਰੀਆਂ ਦੇ ਰੂਪ ਵਿਚ ਨਵੀਆਂ ਪੇਸ਼ਕਸ਼ਾਂ ਨਾਲ ਬਾਜ਼ਾਰ ਵਿਚ ਪੂਰੇ ਜੋਸ਼ ਨਾਲ ਉਤਰਾਂਗੇ।'' ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀਧਰ ਜਗਦੀਸ਼ਨ ਨੇ ਕਰਮਚਾਰੀਆਂ ਨੂੰ ਭੇਜੇ ਪੱਤਰ ਵਿਚ ਇਹ ਗੱਲ ਆਖੀ ਹੈ।

ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੋਂ ਰੋਕ ਰੱਖਿਆ ਸੀ, ਇਹ ਰੋਕ ਮੰਗਲਵਾਰ ਹੀ ਹਟਾਈ ਗਈ ਹੈ। ਹਾਲਾਂਕਿ, ਬੈਂਕ ਨੂੰ ਹੋਰ ਨਵੀਂ ਡਿਜੀਟਲ ਪਹਿਲ ਸ਼ੁਰੂ ਕਰਨ ਦੀ ਹਾਲੇ ਮਨਜ਼ੂਰੀ ਨਹੀਂ ਮਿਲੀ ਹੈ। ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਦੀ ਮੋਬਾਇਲ ਬੈਂਕਿੰਗ ਵਿਚ ਵਾਰ-ਵਾਰ ਤਕਨੀਕੀ ਦਿੱਕਤਾਂ ਨੂੰ ਦੇਖਦੇ ਹੋਏ ਪਿਛਲੇ ਸਾਲ ਦਸੰਬਰ ਵਿਚ ਇਹ ਪਾਬੰਦੀਆਂ ਲਾ ਦਿੱਤੀਆਂ ਸਨ।

ਬੈਂਕ ਨੇ ਐਕਸਚੇਂਜ ਨੂੰ ਦਿੱਤੀ ਸੂਚਨਾ ਵਿਚ ਕਿਹਾ, ''ਅਸੀਂ ਲਗਾਤਾਰ ਆਰ. ਬੀ. ਆਈ. ਦੇ ਸੰਪਰਕ ਵਿਚ ਰਹਾਂਗੇ ਅਤੇ ਸਾਰੇ ਮਾਪਦੰਢਾਂ ਦੀ ਪਾਲਣਾ ਯਕੀਨੀ ਕਰਾਂਗੇ।'' ਪਿਛਲੇ ਸਾਲ ਨਵੰਬਰ ਦੇ ਅੰਤ ਵਿਚ ਐੱਚ. ਡੀ. ਐੱਫ. ਸੀ. ਬੈਂਕ ਦੇ ਬਾਜ਼ਾਰ ਵਿਚ 1.53 ਕਰੋੜ ਕ੍ਰੈਡਿਟ ਕਾਰਡ ਸਨ। ਇਹ ਗਿਣਤੀ ਇਸ ਸਾਲ ਜੂਨ ਵਿਚ ਘੱਟ ਕੇ 1.48 ਕਰੋੜ ਰਹਿ ਗਈ। ਇਸ ਦੇ ਬਾਵਜੂਦ ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਹਿੱਸੇਦਾਰੀ ਵਧੀ ਹੈ। ਜਗਦੀਸ਼ਨ ਨੇ ਲਿਖਿਆ, ''ਹਾਂ ਅਸੀਂ ਪਿਛਲੇ 9-10 ਮਹੀਨਿਆਂ ਦੌਰਾਨ ਗਾਹਕ ਬਾਜ਼ਾਰ ਹਿੱਸੇਦਾਰੀ ਗੁਆਈ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਨੂੰ ਫਿਰ ਹਾਸਲ ਕਰ ਲਵਾਂਗੇ ਅਤੇ ਆਉਣ ਵਾਲੇ ਸਮੇਂ ਵਿਚ ਗਾਹਕ ਬਾਜ਼ਾਰ ਤੇ ਮਾਲੀਆ ਬਾਜ਼ਾਰ ਵਿਚ ਆਪਣੀ ਹਿੱਸੇਦਾਰੀ ਵਧਾਵਾਂਗੇ।'' ਗੌਰਤਲਬ ਹੈ ਕਿ ਐੱਚ. ਡੀ. ਐੱਫ. ਸੀ. ਬੈਂਕ 'ਤੇ ਦਸੰਬਰ ਤੋਂ ਜੂਨ ਦੌਰਾਨ ਪਾਬੰਦੀ ਵਿਚਕਾਰ ਆਈ. ਸੀ. ਆਈ. ਸੀ. ਆਈ. ਬੈਂਕ ਨੇ 13,23,733, ਐੱਸ. ਬੀ. ਆਈ. ਬੈਂਕ ਨੇ 7,48,707 ਅਤੇ ਐਕਸਿਸ ਬੈਂਕ ਨੇ 2,52,145 ਕ੍ਰੈਡਿਟ ਕਾਰਡ ਗਾਹਕ ਵਧਾਏ ਹਨ।


Sanjeev

Content Editor

Related News