HDFC ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਬੈਂਕ ਨੇ FD 'ਤੇ ਵਧਾਈ ਵਿਆਜ ਦਰ
Friday, Apr 02, 2021 - 02:58 PM (IST)
ਨਵੀਂ ਦਿੱਲੀ - ਹੋਮ ਲੋਨ ਦੇਣ ਵਾਲੀ ਕੰਪਨੀ ਐਚ.ਡੀ.ਐਫ.ਸੀ. ਲਿਮਟਿਡ ਨੇ ਵੱਖ-ਵੱਖ ਫਿਕਸਡ ਡਿਪਾਜ਼ਿਟ ਸਕੀਮਾਂ (ਐਫ.ਡੀ.) ਲਈ ਵਿਆਜ ਦਰ ਵਿਚ 0.25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਨਵੀਂ ਵਿਆਜ ਦਰ 30 ਮਾਰਚ ਤੋਂ ਲਾਗੂ ਹੋ ਗਈ ਹੈ। ਐਚ.ਡੀ.ਐਫ.ਸੀ. ਲਿਮਟਿਡ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਬੈਂਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ ਘਟਾ ਰਹੇ ਹਨ। ਐਚ.ਡੀ.ਐਫ.ਸੀ. ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਅਨੁਸਾਰ 33 ਮਹੀਨਿਆਂ ਦੀ ਮਿਆਦ ਪੂਰੀ ਹੋਣ 'ਤੇ 2 ਕਰੋੜ ਰੁਪਏ ਤੱਕ ਦੀ ਜਮ੍ਹਾ ਰਾਸ਼ੀ 'ਤੇ ਸਾਲਾਨਾ ਵਿਆਜ ਦਰ 6.20 ਪ੍ਰਤੀਸ਼ਤ ਹੋਵੇਗੀ। ਇਸ ਦੇ ਨਾਲ ਹੀ 66 ਮਹੀਨਿਆਂ ਲਈ ਟਰਮ ਡਿਪਾਜ਼ਿਟ 'ਤੇ 6.60 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਐਚ.ਡੀ.ਐਫ.ਸੀ. ਅਨੁਸਾਰ 99-ਮਹੀਨੇ ਦੀ ਮਿਆਦ ਦੀ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ ਨੂੰ 6.65 ਪ੍ਰਤੀਸ਼ਤ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2018 ਤੋਂ ਬਾਅਦ ਬੈਂਕ ਨੇ ਵਿਆਜ ਦਰਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਨੇ 33 ਤੋਂ 99 ਮਹੀਨਿਆਂ ਵਿਚ ਮਿਆਦ ਪੁੱਗਣ ਵਾਲੀਆਂ ਐਫਡੀਜ਼ 'ਤੇ 10 ਤੋਂ 25 ਬੇਸਿਸ ਪੁਆਇੰਟ (0.10 ਤੋਂ 0.25 ਪ੍ਰਤੀਸ਼ਤ) ਵਿਚਕਾਰ ਵਿਆਜ ਦਰਾਂ ਵਿਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਬਜ਼ੁਰਗ ਨਾਗਰਿਕਾਂ ਨੂੰ ਵਾਧੂ ਲਾਭ ਪ੍ਰਾਪਤ ਹੋਣਗੇ।
ਇਹ ਵੀ ਪੜ੍ਹੋ : ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ
ਜਾਣੋ ਕਿ ਵਿਆਜ ਦਰਾਂ ਵਿਚ ਕਿੰਨੀ ਪ੍ਰਤੀਸ਼ਤ ਹੋਇਆ ਹੈ ਵਾਧਾ
- 2 ਕਰੋੜ ਰੁਪਏ ਤੱਕ ਦੀ ਜਮ੍ਹਾ ਰਾਸ਼ੀ ਤੇ 33 ਮਹੀਨੇ ਦੀ ਸਮਾਂ ਮਿਆਦ ਲਈ ਸਾਲਾਨਾ ਵਿਆਜ ਦਰ 6.20 ਫ਼ੀਸਦੀ ਹੋਵੇਗੀ।
- 66 ਮਹੀਨਿਆਂ ਲਈ ਟਰਮ ਡਿਪਾਜ਼ਿਟ 'ਤੇ 6.60% ਵਿਆਜ ਦਿੱਤਾ ਜਾਵੇਗਾ।
- 99 ਮਹੀਨਿਆਂ ਦੀ ਮਿਆਦ ਦੇ ਜਮ੍ਹਾਂ ਰਕਮ 'ਤੇ ਵਿਆਜ ਦਰ 6.65% ਰੱਖੀ ਗਈ ਹੈ।
- ਸੀਨੀਅਰ ਨਾਗਰਿਕਾਂ ਨੂੰ ਆਮ ਨਾਲੋਂ 0.25% ਵਧੇਰੇ ਵਿਆਜ ਮਿਲੇਗਾ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਵੱਡੀ ਰਾਹਤ! ਬੈਂਕ ਨੇ ਪੁਰਾਣੀ ਚੈੱਕਬੁੱਕ ਦੀ ਵੈਧਤਾ ਨੂੰ ਲੈ ਕੇ ਦਿੱਤੀ ਇਹ ਸਹੂਲਤ
ਐੱਫ.ਡੀ. ਦੀ ਵਿਸ਼ੇਸ਼ਤਾ
12 ਮਹੀਨਿਆਂ ਤੋਂ ਲੈ ਕੇ 120 ਮਹੀਨਿਆਂ ਤੱਕ ਦੇ ਕਿਸੇ ਵੀ ਸਮੇਂ ਲਈ ਐਫ.ਡੀ. ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਲੋੜ ਦੇ ਅਧਾਰ ਤੇ ਮਹੀਨਾਵਾਰ, ਤਿਮਾਹੀ, ਅੱਧ-ਸਾਲਾਨਾ ਜਾਂ ਸਾਲਾਨਾ ਭੁਗਤਾਨ ਵਿਕਲਪਾਂ ਦੀ ਚੋਣ ਕਰ ਸਕਦੇ ਹੋ। ਜਿਹੜੇ ਨਿਵੇਸ਼ਕ ਰਿਟਰਨ ਲਈ ਸਿਰਫ ਐਫ.ਡੀ. ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਇਸ ਕਿਸਮ ਦੀਆਂ ਐਫ.ਡੀ. ਵਿਚ ਨਿਵੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਦੇ ਮਾਮਲੇ 'ਚ ਵੀ ਕਲੇਮ ਦਾ ਭੁਗਤਾਨ ਕਰੇਗੀ ਬੀਮਾ ਕੰਪਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।