ਵੱਡੇ ਘਪਲੇ ਦੀ ਤਾਕ 'ਚ HDFC ਬੈਂਕ ਦੇ 3 ਮੁਲਾਜ਼ਮਾਂ ਸਮੇਤ 12 ਲੋਕ ਚੜ੍ਹੇ ਪੁਲਸ ਹੱਥੇ

10/20/2021 4:38:30 PM

ਨਵੀਂ ਦਿੱਲੀ - ਦਿੱਲੀ ਪੁਲਿਸ ਨੇ ਐਨ.ਆਰ.ਆਈ. ਖਾਤੇ ਵਿੱਚੋਂ ਗੈਰਕਨੂੰਨੀ ਤਰੀਕੇ ਨਾਲ ਪੈਸੇ ਕਢਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਐਚਡੀਐਫਸੀ ਬੈਂਕ ਦੇ ਤਿੰਨ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਕਰਮਚਾਰੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਨਆਰਆਈ ਖਾਤਿਆਂ ਤੋਂ ਵੱਡੀ ਰਕਮ ਜਮ੍ਹਾਂ ਕਰਵਾਉਣ ਦੇ ਨਾਲ ਗੈਰਕਨੂੰਨੀ ਤਰੀਕੇ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਦਾ ਮਾਸਟਰਮਾਈਂਡ ਅਜੇ ਫੜਿਆ ਜਾਣਾ ਬਾਕੀ ਹੈ। ਪੁਲਿਸ ਅਨੁਸਾਰ ਉਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਡੀਸੀਪੀ ਕੇਪੀਐਸ ਮਲਹੋਤਰਾ ਨੇ ਕਿਹਾ, “ਇੱਕ ਐਨਆਰਆਈ ਖਾਤੇ ਵਿਚੋਂ ਗੈਰਕਨੂੰਨੀ ਤਰੀਕੇ ਨਾਲ ਪੈਸੇ ਕਢਵਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ 3 ਐਚ.ਡੀ.ਐਫ.ਸੀ. ਬੈਂਕ ਦੇ ਮੁਲਾਜ਼ਮ ਵੀ ਸ਼ਾਮਲ ਹਨ। ਦੋਸ਼ੀ ਸਮੂਹ ਦੁਆਰਾ ਇਸ ਖਾਤੇ ਤੋਂ ਆਨਲਾਈਨ ਲੈਣ -ਦੇਣ ਦੀ 66 ਵਾਰ ਕੋਸ਼ਿਸ਼ ਕੀਤੀ ਗਈ। ”

ਇਹ ਵੀ ਪੜ੍ਹੋ : ਮਹਿੰਗੇ ਆਲੂ-ਪਿਆਜ਼ ਅਤੇ ਟਮਾਟਰ ਤੋਂ ਮਿਲੇਗੀ ਰਾਹਤ, ਸਰਕਾਰ ਨੇ ਚੁੱਕਿਆ ਇਹ ਕਦਮ

ਜਾਣੋ ਕੀ ਹੈ ਪੂਰਾ ਮਾਮਲਾ

ਅਮਰੀਕਾ ਵਿੱਚ ਸਥਿਤ ਇੱਕ ਐਨਆਰਆਈ ਦੇ ਬੈਂਕ ਖਾਤੇ ਵਿੱਚ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਬੈਂਕ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਦੇ ਹੀ ਤੁਰੰਤ ਵਿਸ਼ੇਸ਼ ਸੈੱਲ ਦੇ ਸਾਈਬਰ ਕ੍ਰਾਈਮ ਯੂਨਿਟ ਨੂੰ ਸ਼ਿਕਾਇਤ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਐਚਡੀਐਫਸੀ ਬੈਂਕ ਦੇ ਤਿੰਨ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਬੈਂਕ ਕਰਮਚਾਰੀਆਂ ਸਮੇਤ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਕ ਖਾਤੇ ਦਾ ਲੈਣ -ਦੇਣ ਬੰਦ ਸੀ। ਬੈਂਕ ਕਰਮਚਾਰੀਆਂ ਨੇ ਧੋਖੇਬਾਜ਼ੀ ਨਾਲ ਕੇਵਾਈਸੀ ਕਰਵਾ ਕੇ ਉਸ ਖਾਤੇ ਦੀ ਚੈੱਕ ਬੁੱਕ ਜਾਰੀ ਕਰਵਾ ਲਈ। 66 ਵਾਰ ਆਨਲਾਈਨ ਟ੍ਰਾਂਜੈਕਸ਼ਨਾਂ ਰਾਹੀਂ ਖਾਤੇ ਵਿਚ ਸੇਂਧ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਚੈੱਕ 'ਤੇ ਪੰਜ-ਛੇ ਵਾਰ ਜਾਅਲੀ ਦਸਤਖਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੋਸ਼ੀ ਸਫਲ ਨਹੀਂ ਹੋਏ।

ਇਹ ਵੀ ਪੜ੍ਹੋ : ਸੀਤਾਰਮਨ ਨੇ ਕੀਤੀ ਵੈਸ਼ਵਿਕ ਉਦਯੋਗਪਤੀਆਂ ਨਾਲ ਮੁਲਾਕਾਤ, ਕਿਹਾ-ਭਾਰਤ ’ਚ ਨਿਵੇਸ਼ ਦੇ ਬਿਹਤਰ ਮੌਕੇ

ਮੁਲਜ਼ਮਾਂ ਵਿੱਚ ਇੱਕ ਮਹਿਲਾ ਕਰਮਚਾਰੀ ਵੀ ਸ਼ਾਮਲ 

ਸ਼ਿਕਾਇਤ ਮਿਲਦਿਆਂ ਹੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਤਕਨੀਕੀ ਅਤੇ ਇੰਟੈਲੀਜੈਂਸ ਜ਼ਰੀਏ ਟੀਮ ਨੇ ਦਿੱਲੀ, ਯੂਪੀ ਅਤੇ ਹਰਿਆਣਾ ਵਿੱਚ 20 ਵੱਖ -ਵੱਖ ਥਾਵਾਂ ਤੋਂ ਕੁੱਲ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਵਿੱਚ ਇੱਕ ਮਹਿਲਾ ਕਰਮਚਾਰੀ ਸਮੇਤ ਐਚਡੀਐਫਸੀ ਬੈਂਕ ਦੇ ਤਿੰਨ ਕਰਮਚਾਰੀ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ :  1000 ਰੁਪਏ ਹੋ ਸਕਦੀ ਹੈ ਗੈਸ ਸਿਲੰਡਰ ਦੀ ਕੀਮਤ, ਜਾਣੋ ਸਬਸਿਡੀ ਨੂੰ ਲੈ ਕੇ ਕੀ ਹੈ ਸਰਕਾਰ ਦਾ ਨਵਾਂ ਪਲਾਨ!

ਬੈਂਕ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ ਮੋਟੀ ਰਕਮ ਦਾ ਲਾਲਚ

ਆਰ ਜੈਸਵਾਲ, ਜੀ ਸ਼ਰਮਾ ਅਤੇ ਏ ਸਿੰਘਲ ਅਤੇ ਹੋਰਾਂ ਨੂੰ ਕਿਸੇ ਤਰ੍ਹਾਂ ਪਤਾ ਲੱਗਾ ਕਿ ਐਚਡੀਐਫਸੀ ਬੈਂਕ ਵਿੱਚ ਇੱਕ ਐਨਆਰਆਈ ਦੇ ਖਾਤਾ ਹੈ ਜਿਸ ਵਿਚ ਬਹੁਤ ਵੱਡੀ ਰਕਮ ਜਮ੍ਹਾਂ ਹੈ ਅਤੇ ਲੈਣ-ਦੇਣ ਲੰਮੇ ਸਮੇਂ ਤੋਂ ਬੰਦ ਹੈ। ਇਸ ਖ਼ਾਤੇ ਨੂੰ ਦੁਬਾਰਾ ਸ਼ੁਰੂ ਕਰਨ ਨਾਲ ਖਾਤੇ ਵਿੱਚੋਂ ਵੱਡੀ ਰਕਮ ਕਢਵਾਈ ਜਾ ਸਕਦੀ ਹੈ। ਇਸ ਸਕੀਮ ਤਹਿਤ ਦੋਸ਼ੀਆਂ ਨੇ ਬੈਂਕ ਦੀਆਂ ਮਹਿਲਾ ਕਰਮਚਾਰੀ, ਡੀ ਚੌਰਸੀਆ ਅਤੇ ਏ ਸਿੰਘ ਨੂੰ ਮਨਾ ਲਿਆ। ਪਹਿਲਾਂ ਖਾਤੇ ਦੀ ਕੇਵਾਈਸੀ ਕਰਵਾ ਕੇ ਚੈੱਕ ਬੁੱਕ ਜਾਰੀ ਕੀਤੀ ਗਈ। ਇਸ ਤੋਂ ਬਾਅਦ ਖਾਤੇ 'ਤੇ ਹੀ ਟ੍ਰਾਂਜੈਕਸ਼ਨ ਸ਼ੁਰੂ ਹੋ ਗਿਆ। ਇਸ ਵਿੱਚ ਐਨਆਰਆਈ ਅਮਰੀਕਨ ਖਾਤਾ ਧਾਰਕ ਦੇ ਮੋਬਾਈਲ ਨੰਬਰ ਦੀ ਬਜਾਏ ਇੱਕ ਭਾਰਤੀ ਨੰਬਰ ਜੋੜਿਆ ਗਿਆ, ਜਿਸ ਵਿੱਚ ਸਿਰਫ ਦੇਸ਼ ਦਾ ਕੋਡ ਵੱਖਰਾ ਸੀ, ਬਾਕੀ ਨੰਬਰ ਇੱਕੋ ਜਿਹੇ ਸਨ।ਇਸ ਤੋਂ ਬਾਅਦ ਦੋਸ਼ੀ ਨੇ ਖਾਤੇ 'ਚ ਕਈ ਵਾਰ ਸੇਂਧ ਲਗਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਇਹ ਸਾਰੇ ਦੋਸ਼ੀ ਸ਼ੱਕ ਦੇ ਘੇਰੇ ਵਿਚ ਆ ਗਏ ਅਤੇ ਜਾਂਚ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਏਅਰ ਇੰਡੀਆ ਦੀ ‘ਉਡਾਣ’ ਉੱਤੇ ਹੁਣ ਨਿੱਤ ਕਰਦਾਤਿਆਂ ਦੇ 20 ਕਰੋੜ ਰੁਪਏ ਖਰਚ ਨਹੀਂ ਹੋਣਗੇ : ਪਾਂਡਯ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News