HDFC ਬੈਂਕ ਦੇ ਖਾਤਾਧਾਰਕਾਂ ਲਈ ਵੱਡੀ ਖ਼ਬਰ! ਹਸਪਤਾਲ ਦਾ ਬਿੱਲ ਅਦਾ ਕਰਨ ਲਈ ਮਿਲਣਗੇ 40 ਲੱਖ ਰੁਪਏ

Thursday, Oct 08, 2020 - 06:36 PM (IST)

HDFC ਬੈਂਕ ਦੇ ਖਾਤਾਧਾਰਕਾਂ ਲਈ ਵੱਡੀ ਖ਼ਬਰ! ਹਸਪਤਾਲ ਦਾ ਬਿੱਲ ਅਦਾ ਕਰਨ ਲਈ ਮਿਲਣਗੇ 40 ਲੱਖ ਰੁਪਏ

ਨਵੀਂ ਦਿੱਲੀ — ਐਚ.ਡੀ.ਐਫ.ਸੀ. ਬੈਂਕ ਨੇ ਕੋਰੋਨਾ ਆਫ਼ਤ ਵਿਚਕਾਰ ਅਪੋਲੋ ਹਸਪਤਾਲ ਦੇ ਸਹਿਯੋਗ ਨਾਲ ਆਪਣੇ ਗਾਹਕਾਂ ਲਈ 'ਦਿ ਸਿਹਤਮੰਦ ਜ਼ਿੰਦਗੀ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਬੈਂਕ ਹਸਪਤਾਲ ਦਾ ਬਿੱਲ ਅਦਾ ਕਰਨ ਲਈ ਗਾਹਕਾਂ ਨੂੰ 40 ਲੱਖ ਰੁਪਏ ਤੱਕ ਦਾ ਅਸੁਰੱਖਿਅਤ ਪਰਸਨਲ ਲੋਨ(Unsecured Loan) ਦੇ ਰਿਹਾ ਹੈ। ਇਹ ਨਿੱਜੀ ਲੋਨ ਅਪਲਾਈ ਕਰਨ ਦੇ 10 ਸਕਿੰਟ ਦੇ ਅੰਦਰ ਗਾਹਕ ਦੇ ਬੈਂਕ ਖਾਤੇ ਵਿਚ ਪਹੁੰਚ ਜਾਵੇਗਾ। ਬੈਂਕ ਨੇ ਆਪਣੇ ਗਾਹਕਾਂ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ 'ਤੇ ਬਿਨਾਂ ਕੀਮਤ ਈ.ਐਮ.ਆਈ.(No Cost EMI) ਦੀ ਪੇਸ਼ਕਸ਼ ਵੀ ਕੀਤੀ ਹੈ।

ਸ਼ਾਮਲ ਕੀਤੇ ਜਾਣਗੇ ਇਸ ਤਰ੍ਹਾਂ ਦੇ ਇਲਾਜ

ਐਚ.ਡੀ.ਐਫ.ਸੀ. ਬੈਂਕ ਦੇ ਸੀ.ਈ.ਓ. ਅਤੇ ਐਮ.ਡੀ. ਆਦਿੱਤਿਆ ਪੁਰੀ ਨੇ ਕਿਹਾ ਕਿ ਗਾਹਕ ਨੂੰ ਕਰਜ਼ੇ ਦੀ ਲੋੜੀਂਦੀ ਰਕਮ ਤੁਰੰਤ ਬੈਂਕ ਖਾਤੇ ਵਿਚ  ਤਬਦੀਲ ਕੀਤੀ ਜਾਵੇਗੀ। ਪ੍ਰੋਗਰਾਮ ਦੇ ਤਹਿਤ ਅੱਖਾਂ ਦੀ ਦੇਖਭਾਲ, ਦੰਦਾਂ ਦੀ ਦੇਖਭਾਲ, ਜਣੇਪਾ, ਆਈ.ਵੀ.ਐਫ. ਨੂੰ ਲਾਈਫਕੇਅਰ ਵਿੱਤ ਦੇ ਨਾਲ ਆਸਾਨ ਕਿਸ਼ਤਾਂ 'ਤੇ ਉਪਲੱਬਧ ਕਰਵਾਇਆ ਜਾਵੇਗਾ। ਕ੍ਰੈਡਿਟ ਕਾਰਡ ਦੀ ਸਹੂਲਤ ਦੇ ਨਾਲ ਕਾਰਡ 'ਤੇ ਈ.ਐਮ.ਆਈ., ਇੰਸਟੈਂਟ ਡਿਸਕਾਉਂਟ, ਖਰਚ ਅਧਾਰਤ ਛੋਟ ਦੀਆਂ ਸਹੂਲਤਾਂ ਹਨ। 

ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ

ਐਚ.ਡੀ.ਐਫ.ਸੀ. ਗਾਹਕ ਅਪੋਲੋ ਦੇ ਡਾਕਟਰ ਤੋਂ ਮੁਫਤ ਲੈ ਸਕਣਗੇ ਸਲਾਹ 

ਇਹ ਪ੍ਰੋਗਰਾਮ ਇਕ ਏਕੀਕ੍ਰਿਤ ਸਿਹਤ ਸੰਭਾਲ ਹੱਲ ਹੈ ਜੋ ਅਪੋਲੋ ਦੇ ਡਿਜੀਟਲ ਪਲੇਟਫਾਰਮ ਅਪੋਲੋ 24/7 'ਤੇ ਸਹੂਲਤਾਂ ਦਿੰਦਾ ਹੈ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਐਚ.ਡੀ.ਐਫ.ਸੀ. ਬੈਂਕ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ, ਜੋ ਅਪੋਲੋ 24/7 'ਤੇ ਹਰ ਸਮੇਂ ਐਮਰਜੈਂਸੀ ਅਪੋਲੋ ਡਾਕਟਰ ਤੱਕ ਪਹੁੰਚ ਸਕਦੇ ਹਨ। ਇਸ ਦੇ ਨਾਲ ਹੀ ਐਚ.ਡੀ.ਐਫ.ਸੀ. ਬੈਂਕ ਦੇ ਗਾਹਕਾਂ ਨੂੰ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ। ਇਸ ਵਿਚ ਭੁਗਤਾਨ ਦੀ ਚੋਣ ਅਤੇ ਸਾਰੇ ਅਪੋਲੋ ਹਸਪਤਾਲਾਂ ਵਿਚ ਇਲਾਜ ਲਈ ਆਸਾਨ ਵਿਤ ਸਹੂਲਤ ਸ਼ਾਮਲ ਹੈ। ਇਸ ਦੇ ਨਾਲ ਹੀ ਅਪੋਲੋ ਡਾਕਟਰ ਦੀ ਫੋਨ ਕਾਲ ਸੇਵਾ ਕਿਸੇ ਵੀ ਸਮੇਂ ਉਪਲਬਧ ਹੋਵੇਗੀ। ਅਪੋਲੋ ਮੈਂਬਰੀਸ਼ਿਪ ਪਹਿਲੇ ਸਾਲ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਅਪੋਲੋ 24/7 'ਤੇ ਪੁਰਾਣੀ ਦੇਖਭਾਲ ਦੀ ਸੁਵਿਧਾ ਵੀ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਪੈੱਪਸੀਕੋ ਹਾਰੀ Mountain Dew ਦੇ ਸਿਰਲੇਖ ਸਬੰਧੀ ਕਾਨੂੰਨੀ ਲੜਾਈ

ਅਪੋਲੋ 24/7 'ਤੇ ਦਵਾਈਆਂ ਦੀ ਘਰੇਲੂ ਸਪੁਰਦਗੀ, ਮੈਂਬਰਸ਼ਿਪ ਲਈ ਛੋਟ

ਅਪੋਲੋ 24/7 'ਤੇ ਦਵਾਈਆਂ ਦੀ ਹੋਮ ਡਿਲਵਿਰੀ ਦੇ ਨਾਲ ਮੈਂਬਰਸ਼ਿਪ ਛੋਟ ਵੀ ਹੈ। ਵਾਟਸਐਪ ਅਧਾਰਤ concierge ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਪ੍ਰੋਗਰਾਮ ਦੇ ਤਹਿਤ ਐਚ.ਡੀ.ਐਫ.ਸੀ. ਦੇ ਗ੍ਰਾਹਕਾਂ ਨੂੰ ਸਿਹਤ ਜਾਂਚ ਦਾ ਲਾਭ ਵੀ ਮਿਲੇਗਾ। ਮੈਡੀਕਲ ਐਮਰਜੈਂਸੀ ਜਾਂ ਸਿਹਤ ਨੂੰ ਕਾਇਮ ਰੱਖਣ ਵਿਚ ਦੋ ਸਭ ਤੋਂ ਵੱਡੀ ਚੁਣੌਤੀਆਂ ਹਨ : - ਵੱਡੀ ਪੱਧਰ 'ਤੇ ਭਰੋਸੇਮੰਦ ਕੁਆਲਟੀ ਦੇ ਨਾਲ ਸਿਹਤ ਸੰਭਾਲ ਅਤੇ ਆਸਾਨ ਵਿੱਤ ਉਪਲਬਧਤਾ। ਖ਼ਾਤਾਧਾਰਕਾਂ ਨੂੰ ਇਨ੍ਹਾਂ ਦੋਵਾਂ ਦੇ ਇਕੱਠੇ ਮਿਲਣ ਦਾ ਵੱਡਾ ਫਾਇਦਾ ਮਿਲੇਗਾ। ਅਪੋਲੋ ਹਸਪਤਾਲ ਅਨੁਸਾਰ 40 ਪ੍ਰਤੀਸ਼ਤ ਭਾਰਤੀ ਫਾਰਮੇਸੀ ਤੋਂ 30 ਮਿੰਟ ਦੀ ਦੂਰੀ 'ਤੇ ਹਨ। ਇਸ ਦੇ ਨਾਲ ਹੀ ਐਚ.ਡੀ.ਐਫ.ਸੀ. ਬੈਂਕ ਦੀਆਂ ਦੇਸ਼ ਦੇ 85 ਪ੍ਰਤੀਸ਼ਤ ਜ਼ਿਲ੍ਹਿਆਂ ਵਿਚ ਸ਼ਾਖਾਵਾਂ ਹਨ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਸਰਕਾਰ ਨੇ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ


author

Harinder Kaur

Content Editor

Related News