HDFC ਬੈਂਕ ਦਾ ਸ਼ੁੱਧ ਮੁਨਾਫਾ 21 ਫੀਸਦੀ ਵਧ ਕੇ 9,579 ਕਰੋੜ ਰੁਪਏ ਹੋਇਆ
Saturday, Jul 16, 2022 - 11:53 PM (IST)
ਮੁੰਬਈ (ਭਾਸ਼ਾ)–ਐੱਚ. ਡੀ. ਐੱਫ. ਸੀ. ਬੈਂਕ ਨੇ ਦੱਸਿਆ ਕਿ ਜੂਨ ਤਿਮਾਹੀ ’ਚ ਉਸ ਦਾ ਸ਼ੁੱਧ ਮੁਨਾਫਾ 20.91 ਫੀਸਦੀ ਵਧ ਕੇ 9,579.11 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਮਿਆਦ ’ਚ ਨਿੱਜੀ ਖੇਤਰ ਦੇ ਇਸ ਸਭ ਤੋਂ ਵੱਡੇ ਕਰਜ਼ਦਾਤਾ ਦਾ ਸ਼ੁੱਧ ਮੁਨਾਫਾ ਸਿੰਗਲ ਆਧਾਰ ’ਤੇ ਇਕ ਸਾਲ ਪਹਿਲਾਂ ਦੀ ਮਿਆਦ ਦੇ 7,729.64 ਕਰੋੜ ਤੋਂ ਵਧ ਕੇ 9,195.99 ਕਰੋੜ ਰੁਪਏ ਹੋ ਗਿਆ। ਹਾਲਾਂਕਿ ਇਹ ਅੰਕੜਾ ਮਾਰਚ ਤਿਮਾਹੀ ਦੇ 10,055.18 ਕਰੋੜ ਰੁਪਏ ਦੇ ਸ਼ੁੱਧ ਮੁਨਾਫੇ ਤੋਂ ਘੱਟ ਹੈ।
ਇਹ ਵੀ ਪੜ੍ਹੋ : ਅਮਰੀਕਾ ਪੱਛਮੀ ਏਸ਼ੀਆ ਨੂੰ ਅਲੱਗ-ਥਲੱਗ ਨਹੀਂ ਛੱਡੇਗਾ : ਬਾਈਡੇਨ
ਬੈਂਕ ਦੀ ਕੁੱਲ ਆਮਦਨ ਸਿੰਗਲ ਆਧਾਰ ’ਤੇ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 36,771 ਕਰੋੜ ਰੁਪਏ ਦੀ ਤੁਲਨਾ ’ਚ 41,560 ਕਰੋੜ ਰੁਪਏ ਰਹੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦਾ ਕੁੱਲ ਖਰਚਾ ਇਸ ਦੌਰਾਨ 21,634 ਕਰੋੜ ਤੋਂ ਵਧ ਕੇ 26,192 ਕਰੋੜ ਰੁਪਏ ਹੋ ਗਿਆ। ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਲਈ ਕੁੱਲ ਵਿਵਸਥਿਤ ਕੀਤੀ ਜਾਣ ਵਾਲੀ ਰਾਸ਼ੀ ਘਟ ਕੇ 3,187.73 ਕਰੋੜ ਰੁਪਏ ਰਹਿ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 4,830.84 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੁਰੱਖਿਆ ਮੁਲਾਜ਼ਮਾਂ 'ਤੇ ਹਮਲੇ, 4 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ