HDFC, ICICI, ਅਤੇ SBI 2020 ’ਚ ਸਿਖ਼ਰ 10 ਬੈਕਾਂ ’ਚ ਸ਼ਾਮਲ

12/22/2020 9:25:43 AM

ਨਵੀਂ ਦਿੱਲੀ (ਭਾਸ਼ਾ) : ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਐੱਚ.ਐੱਸ.ਬੀ.ਸੀ. ਇਸ ਸਾਲ ਯਾਨੀ 2020 ਵਿੱਚ ਸਿਖ਼ਰ 10 ਬੈਂਕ ਰਹੇ ਹਨ। ਉਥੇ ਹੀ ਗਾਹਕਾਂ ਵਿੱਚ ਗੂਗਲ ਪੇਅ ਅਤੇ ਫੋਨਪ ਮੋਹਰੀ ਵਾਲੇਟ ਰਹੇ ਹਨ। ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਗੱਤਕੇ ਸਮੇਤ 4 ਖੇਡਾਂ 'ਖੇਡੋ ਇੰਡੀਆ ਯੂਥ ਗੇਮਜ਼-2021' ’ਚ ਸ਼ਾਮਲ

ਵਿਜਿਕੀ ਦੀ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀ.ਐੱਫ.ਐੱਸ.ਆਈ.) ਮੂਵਰਸ ਐਂਡ ਸ਼ੇਕਰਸ-2020 ਰਿਪੋਰਟ ਵਿੱਚ ਦੇਸ਼ ਦੇ ਸਿਖ਼ਰ 100 ਬੈਂਕਾਂ ਅਤੇ ਉਭੱਰਦੇ ਬੀ.ਐਫ.ਐਸ.ਆਈ. ਮਾਡਲਾਂ ਮਸਲਨ ਵਾਲੇਟ ਅਤੇ ਯੂ.ਪੀ.ਆਈ., ਨਿਓਬੈਂਕ, ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.), ਲਘੂ ਵਿੱਤੀ ਬੈਂਕਾਂ ਅਤੇ ਭੁਗਤਾਨ ਬੈਂਕਾਂ ਦਾ ਜ਼ਿਕਰ ਕੀਤਾ ਗਿਆ ਹੈ। ਐੱਸ.ਏ.ਏ.ਐੱਸ. ਆਧਾਰਿਤ ਸਟਾਰਟ-ਅਪ ਵਿਜਿਕੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਬੀਮਾ ਖੇਤਰ ਵਿੱਚ ਵੀ ਵਿਆਪਕ ਬਦਲਾਅ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ: ਜਾਣੋ ਅਰਬਾਂ ਦੇ ਕਰਜ਼ਦਾਰ ਅਡਾਨੀ ਕਿਵੇਂ ਬਣੇ ਅਮੀਰ ਵਿਅਕਤੀ, ਮੋਦੀ ਦੇ ਰਾਜਕਾਲ 'ਚ ਚਮਕਿਆ ਕਾਰੋਬਾਰ

ਮਹਾਮਾਰੀ  ਦੇ ਬਾਅਦ ਦੇ ਪ੍ਰਭਾਵ ਦੀ ਵਜ੍ਹਾ ਨਾਲ ਬੀਮੇ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਪੀ.ਐੱਨ.ਬੀ., ਐੱਚ.ਐੱਸ.ਬੀ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ ਬੜੌਦਾ, ਡਾਇਚੇ ਬੈਂਕ ਅਤੇ ਆਈ.ਡੀ.ਬੀ.ਆਈ. ਬੈਂਕ 2020 ਦੇ ਸਿਖ਼ਰ 10 ਬੈਂਕ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਯੂ.ਪੀ.ਆਈ. ਅਤੇ ਵਾਲੇਟ ਦੀ ਮੰਗ ਵੀ ਕਾਫ਼ੀ ਵਧੀ ਹੈ । ਤਾਲਾਬੰਦੀ ਵਾਲੀ ਦੁਨੀਆ ਵਿੱਚ ਗੂਗਲ ਪੇਅ ਪਹਿਲੇ ਨੰਬਰ ਦਾ ਮੂਵਰ ਐਂਡ ਸ਼ੇਕਰ ਰਿਹਾ ਹੈ। ਦੂਜਾ ਸਥਾਨ ਫੋਨ ਪੇਅ ਨੂੰ ਮਿਲਿਆ ਹੈ। ਵਟਸਐਪ ਨੇ ਇਸ ਸਾਲ ਆਪਣੀ ਭੁਗਤਾਨ ਸੇਵਾਵਾਂ ਸ਼ੁਰੂ ਕੀਤੀਆਂ ਪਰ ਇਹ ਹੋਰ ਕੰਪਨੀਆਂ ਤੋਂ ਪਿੱਛੇ ਰਹੀ। ਨਿਓ ਬੈਂਕ ਇੱਕ ਹੋਰ ਸ਼੍ਰੇਣੀ ਹੈ ਜੋ ਡਿਜੀਟਲਕਰਣ ਦੀ ਵਜ੍ਹਾ ਨਾਲ ਇਸ ਸਾਲ ਕਾਫ਼ੀ ਚਰਚਾ ਵਿੱਚ ਰਹੀ। ਇਸ ਸ਼੍ਰੇਣੀ ਵਿੱਚ ਯੋਨੋ ਨੰਬਰ ਇੱਕ ਉੱਤੇ ਰਿਹਾ। ਉਸ ਦੇ ਬਾਅਦ ਨਯੋ ਅਤੇ ਕੋਟਕ 811 ਕਰਮਵਾਰ ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ।

ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਯੋ ਮਹੇਸ਼ ਨੇ ਕ੍ਰਿਕਟ ਤੋਂ ਲਿਆ ਸੰਨਿਆਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News