HCL ਟੈਕਨਾਲੋਜੀ ਦੇ ਸ਼ੁੱਧ ਲਾਭ ''ਚ 8.6 ਫੀਸਦੀ ਦਾ ਵਾਧਾ
Wednesday, Oct 25, 2017 - 01:49 PM (IST)

ਨਵੀਂ ਦਿੱਲੀ—ਦੇਸ਼ ਦੀ ਚੌਥੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਐੱਚ. ਸੀ. ਐੱਲ. ਟੈਕਨਾਲੋਜੀਸ ਦਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਸ਼ੁੱਧ ਲਾਭ ਪਿਛਲੇ ਸਾਲ ਦੀ ਤੁਲਨਾ 'ਚ 8.6 ਫੀਸਦੀ ਵਧ ਕੇ 2188 ਕਰੋੜ ਰੁਪਏ ਰਿਹਾ। ਸਥਿਰ ਮੁਦਰਾ ਸ਼ਰਤਾਂ ਦੇ ਆਧਾਰ 'ਤੇ ਕੰਪਨੀ ਦੀ ਆਮਦਨ ਵਾਧਾ ਉਸ ਦੇ ਵਿੱਤੀ ਸਾਲ 2017-18 ਲਈ 10.5 ਤੋਂ 12.5 ਫੀਸਦੀ ਦੇ ਪੂਰਵ ਅਨੁਮਾਨ ਦੇ ਅਨੁਰੂਪ ਰਹੀ ਹੈ। ਸਮੀਖਿਆ ਵਾਧਾ 'ਚ ਕੰਪਨੀ ਦੀ ਆਮਦਨ 12,434 ਕਰੋੜ ਰੁਪਏ ਰਹੀ ਹੈ ਜੋ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 7.9 ਫੀਸਦੀ ਜ਼ਿਆਦਾ ਹੈ।
ਆਮਦਨ 'ਚ ਵਾਧਾ
ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀ. ਵਿਜੇ ਕੁਮਾਰ ਨੇ ਕਿਹਾ ਕਿ ਇਸ ਤਿਮਾਹੀ ਦੇ ਨਾਲ ਹੀ ਵਿੱਤੀ ਸਾਲ 2017-18 ਦੀ ਪਹਿਲੀ ਛਿਮਾਹੀ ਦਾ ਵੀ ਅੰਤ ਹੋਇਆ ਹੈ ਅਤੇ ਇਸ ਸਮੇਂ 'ਚ ਅਸੀਂ ਆਪਣੇ ਕਾਰੋਬਾਰਾਂ 'ਚ ਮਜ਼ਬੂਤ ਵਾਧਾ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਿਮਾਹੀ 'ਚ ਸਾਡੇ ਵਿਨਿਰਮਾਣ ਅਤੇ ਵਿੱਤੀ ਸੇਵਾ ਕਾਰੋਬਾਰ ਦਾ ਵੀ ਚੰਗਾ ਪ੍ਰਦਰਸ਼ਨ ਰਿਹਾ ਹੈ। ਇਨ੍ਹਾਂ ਦੋਵਾਂ ਨਾਲ ਸਾਡੀ ਕੁੱਲ 60 ਫੀਸਦੀ ਆਮਦਨ ਹੁੰਦੀ ਹੈ ਅਤੇ ਇਹ ਕ੍ਰਮਸ਼: 21.9 ਫੀਸਦੀ ਅਤੇ 14.2 ਫੀਸਦੀ ਵਧੀ ਹੈ।
ਸ਼ੁੱਧ ਲਾਭ 'ਚ ਵਾਧਾ
ਡਾਲਰ 'ਚ ਕੰਪਨੀ ਦਾ ਸ਼ੁੱਧ ਲਾਭ ਜੁਲਾਈ-ਸਤੰਬਰ ਸਮੇਂ 'ਚ 33.9 ਕਰੋੜ ਡਾਲਰ ਰਿਹਾ ਹੈ ਜੋ ਪਿਛਲੀ ਤਿਮਾਹੀ ਦੇ ਆਧਾਰ 'ਤੇ 0.7 ਫੀਸਦੀ ਜ਼ਿਆਦਾ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਦੇ ਆਧਾਰ 'ਤੇ 12.6 ਫੀਸਦੀ ਜ਼ਿਆਦਾ ਰਿਹਾ ਹੈ। ਡਾਲਰ ਆਧਾਰ 'ਤੇ ਕੰਪਨੀ ਦੀ ਆਮਦਨ 192.8 ਕਰੋੜ ਡਾਲਰ ਰਹੀ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਦੇ ਮੁਕਾਬਲੇ 11.9 ਫੀਸਦੀ ਜ਼ਿਆਦਾ ਹੈ।