ਆਸਟ੍ਰੇਲੀਆ ਦੀ ਆਈ. ਟੀ. ਫਰਮ DWS ਨੂੰ ਖਰੀਦੇਗੀ ਸਵਦੇਸ਼ੀ ਕੰਪਨੀ HCL

Monday, Sep 21, 2020 - 12:47 PM (IST)

ਨਵੀਂ ਦਿੱਲੀ : ਸੂਚਨਾ ਤਕਨਾਲੋਜੀ ਖੇਤਰ ਦੀ ਪ੍ਰਮੁੱਖ ਸਵਦੇਸ਼ੀ ਕੰਪਨੀ ਐੱਚ. ਸੀ. ਐੱਲ. ਤਕਨਾਲੋਜੀਜ਼ ਇਸੇ ਖੇਤਰ ਦੀ ਆਸਟ੍ਰੇਲੀਆਈ ਕੰਪਨੀ ਡੀ. ਡਬਲਿਊ. ਐੱਸ. ਲਿਮਟਿਡ ਨੂੰ ਖਰੀਦੇਗੀ।

ਡੀ. ਡਬਲਿਊ. ਐੱਸ. ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕਾਰੋਬਾਰ ਕਰਦੀ ਹੈ। ਮੈਲਬਰਨ, ਸਿਡਨੀ, ਐਡੀਲੇਡ, ਬ੍ਰਿਸਬੇਨ ਅਤੇ ਕੈਨਬੇਰਾ ਵਿਚ ਉਸ ਦੇ ਦਫ਼ਤਰ ਹਨ।

ਵਿੱਤੀ ਸਾਲ 2019-20 ਵਿਚ ਡੀ. ਡਬਲਿਊ. ਐੱਸ. ਸਮੂਹ ਦਾ ਮਾਲੀਆ 16.79 ਕਰੋੜ ਡਾਲਰ ਸੀ। ਐੱਚ. ਸੀ. ਐੱਲ. ਤਕਨਾਲੋਜੀਜ਼ ਉਪ ਮੁਖੀ ਮਾਈਕਲ ਹੋਟਰਨ ਨੇ ਕਿਹਾ, ''ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵਿਸਥਾਰ ਨੂੰ ਲੈ ਕੇ ਅਸੀਂ ਆਸਵੰਦ ਹੈ। ਸਾਨੂੰ ਵਿਸ਼ਵਾਸ ਹੈ ਕਿ ਐੱਚ. ਸੀ. ਐੱਲ. ਤਕਨਾਲੋਜੀਜ਼ ਅਤੇ ਡੀ. ਡੂਬਲਿਊ. ਐੱਸ. ਦੀ ਸਾਂਝੀ ਤਾਕਤ ਨਾਲ ਅਸੀਂ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇ ਸਕਾਂਗੇ।" ਐੱਚ. ਸੀ. ਐੱਲ. 20 ਸਾਲ ਤੋਂ ਇਸ ਖੇਤਰ ਵਿਚ ਨਿਵੇਸ਼ ਕਰ ਰਿਹਾ ਹੈ।'' ਇਹ ਡੀਲ ਇਸ ਸਾਲ ਦਸੰਬਰ ਤੱਕ ਪੂਰੀ ਹੋਣ ਦੀ ਉਮੀਦ ਹੈ। ਦੋਹਾਂ ਕੰਪਨੀਆਂ ਦੇ ਸਾਂਝੇ ਬਿਆਨ ਵਿਚ ਸੌਦੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


Sanjeev

Content Editor

Related News