HCL ਟੈੱਕ ਦਾ ਕਰਮਚਾਰੀਆਂ ਨੂੰ ਤੋਹਫ਼ਾ, 700 ਕਰੋੜ ਦੇ ਬੋਨਸ ਦੀ ਕੀਤੀ ਘੋਸ਼ਣਾ
Monday, Feb 08, 2021 - 12:07 PM (IST)

ਨਵੀਂ ਦਿੱਲੀ- ਪ੍ਰਮੁੱਖ ਆਈ. ਟੀ. ਕੰਪਨੀ ਐੱਚ. ਸੀ. ਐੱਲ. ਤਨਾਲੋਜੀਜ਼ ਨੇ 10 ਅਰਬ ਅਮਰੀਕੀ ਡਾਲਰ ਲਗਭਗ 72,800 ਕਰੋੜ ਰੁਪਏ ਦੀ ਆਮਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੋਮਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਇਕਮੁਸ਼ਤ 700 ਕਰੋੜ ਰੁਪਏ ਤੋਂ ਜ਼ਿਆਦਾ ਦਾ ਵਿਸ਼ੇਸ਼ ਬੋਨਸ ਦੇਣ ਦੀ ਘੋਸ਼ਣਾ ਕੀਤੀ।
ਐੱਚ. ਸੀ. ਐੱਲ. ਟੈੱਕ ਨੇ ਇਕ ਬਿਆਨ ਵਿਚ ਕਿਹਾ ਕਿ ਫਰਵਰੀ 2021 ਵਿਚ ਕਰਮਚਾਰੀਆਂ ਨੂੰ ਵਿਸ਼ੇਸ਼ ਬੋਨਸ ਦਾ ਭੁਗਤਾਨ ਕੀਤਾ ਜਾਵੇਗਾ, ਇਸ ਦਾ ਪ੍ਰਭਾਵ ਕੰਪਨੀ ਵੱਲੋਂ ਪਿਛਲੇ ਮਹੀਨੇ ਦੱਸੇ ਗਏ ਵਿੱਤੀ ਸਾਲ 2020-21 ਦੇ ਈ. ਬੀ. ਆਈ. ਟੀ. (ਵਿਆਜ ਤੇ ਟੈਕਸ ਤੋਂ ਪਹਿਲਾਂ ਆਮਦਨ) ਦੇ ਪਹਿਲਾਂ ਦੇ ਅਨੁਮਾਨਾਂ ਵਿਚ ਸ਼ਾਮਲ ਨਹੀਂ ਹੈ।
ਐੱਚ. ਸੀ. ਐੱਲ. ਤਨਾਲੋਜੀਜ਼ ਨੇ ਕਿਹਾ ਕਿ ਉਹ 2020 ਵਿਚ 10 ਅਰਬ ਅਮਰੀਕੀ ਡਾਲਰ ਦੀ ਆਮਦਨ ਦੇ ਪੱਧਰ ਨੂੰ ਪਾਰ ਕਰਨ ਦੇ ਟੀਚੇ ਲਈ ਦੁਨੀਆ ਭਰ ਵਿਚ ਆਪਣੇ ਕਰਮਚਾਰੀਆਂ ਨੂੰ ਇਕਮੁਸ਼ਤ ਵਿਸ਼ੇਸ਼ ਬੋਨਸ ਜਾਰੀ ਕਰ ਰਹੀ ਹੈ, ਜਿਸ ਦੀ ਕੁੱਲ ਰਾਸ਼ੀ 700 ਕਰੋੜ ਰੁਪਏ ਤੋਂ ਜ਼ਿਆਦਾ ਹੈ। ਬਿਆਨ ਵਿਚ ਕਿਹਾ ਗਿਆ, ''ਇਸ ਖ਼ੁਸ਼ੀ ਦੇ ਮੌਕੇ 'ਤੇ ਇਕ ਸਾਲ ਜਾਂ ਉਸ ਤੋਂ ਜ਼ਿਆਦਾ ਸੇਵਾ ਵਾਲੇ ਸਾਰੇ ਕਰਮਚਾਰੀਆਂ ਨੂੰ ਦਸ ਦਿਨਾਂ ਦੀ ਤਨਖ਼ਾਹ ਬਰਾਬਰ ਬੋਨਸ ਮਿਲੇਗਾ।'' ਐੱਚ. ਸੀ. ਐੱਲ. ਤਨਾਲੋਜੀਜ਼ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਅੱਪਾਰਾਓ ਵੀ. ਵੀ. ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਐੱਚ. ਸੀ. ਐੱਲ. ਪਰਿਵਾਰ ਦੇ ਹਰੇਕ ਮੈਂਬਰ ਨੇ ਆਪਣੀ ਜ਼ੋਰਦਾਰ ਵਚਨਬੱਧਤਾ ਅਤੇ ਜੁਨੂਨ ਨੂੰ ਪੇਸ਼ ਕੀਤਾ ਅਤੇ ਸੰਗਠਨ ਦੇ ਵਿਕਾਸ ਵਿਚ ਯੋਗਦਾਨ ਦਿੱਤਾ।