HCL ਨਹੀਂ ਕੱਟੇਗਾ ਕਿਸੇ ਵੀ ਕਰਮਚਾਰੀ ਦੀ ਤਨਖਾਹ, ਵਜ੍ਹਾ ਸੁਣ ਕਹੋਗੇ- ਵਾਹ
Thursday, May 21, 2020 - 09:45 AM (IST)

ਨਵੀਂ ਦਿੱਲੀ : ਲਾਕਡਾਊਨ ਕਾਰਨ ਜਿੱਥੇ ਕੰਪਨੀਆਂ ਨੁਕਸਾਨ ਕਾਰਨ ਆਪਣੇ ਕਰਮਚਾਰੀਆਂ ਦੀ ਤਨਖਾਹ ਕੱਟ ਰਹੀਆਂ ਹਨ। ਉਥੇ ਹੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਐੱਚ.ਸੀ.ਐੱਲ. ਤਕਨਾਲੋਜੀ ਆਪਣੇ ਕਰੀਬ ਡੇਢ ਲੱਖ ਕਰਮਚਾਰੀਆਂ ਦੀ ਤਨਖਾਹ ਨਹੀਂ ਕੱਟੇਗਾ। ਇਸ ਦੇ ਨਾਲ ਹੀ ਉਹ ਪਿਛਲੇ ਸਾਲ ਦਾ ਬੋਨਸ ਵੀ ਦੇਵੇਗਾ, ਜਿਸ ਦਾ ਉਸ ਨੇ ਵਾਅਦਾ ਕੀਤਾ ਸੀ। ਤਨਖਾਹ ਨਾ ਕੱਟਣ ਅਤੇ ਬੋਨਸ ਦੇਣ ਦਾ ਜੋ ਵਜ੍ਹਾ ਕੰਪਨੀ ਨੇ ਦੱਸੀ ਹੈ, ਉਹ ਤੁਹਾਡਾ ਦਿਲ ਛੂਹ ਲਵੇਗੀ।
ਨਵੀਂ ਰੱਦ ਹੋਇਆ ਕੋਈ ਪ੍ਰਾਜੈਕਟ
ਕੰਪਨੀ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਅਪੈਰੋ ਵੀਵੀ ਨੇ ਕਿਹਾ ਕਿ ਕੰਪਨੀ ਦੇ ਪ੍ਰਾਜੈਕਟ ਰੱਦ ਨਹੀਂ ਹੋਏ ਹਨ ਪਰ ਨਵੇਂ ਪ੍ਰਾਜੈਕਟ ਵਿਚ ਕੁੱਝ ਦੇਰੀ ਜ਼ਰੂਰ ਦਿਸ ਰਹੀ ਹੈ। ਹਾਲਾਂਕਿ ਕੰਪਨੀ ਨੂੰ ਚੰਗੇ ਇਸ਼ਾਰੇ ਮਿਲ ਰਹੇ ਹਨ ਅਤੇ ਕਰੀਬ 5000 ਲੋਕਾਂ ਦੀ ਜ਼ਰੂਰਤ ਹੈ, ਜਿਸ ਲਈ ਉਹ ਭਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਅਤੇ ਮੈਨਿਉਫੈਕਚਰਿੰਗ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ, ਕਿਉਂਕਿ ਕਲਾਇੰਟਸ ਲਈ ਵੀ ਇਹ ਮੁਸ਼ਕਲ ਦੀ ਘੜੀ ਹੈ। ਹਾਲਾਂਕਿ ਉਨ੍ਹਾਂ ਨੇ ਸਾਫ਼ ਕੀਤਾ ਕਿ ਅਜੇ ਵੀ ਭਰਤੀ ਚੱਲ ਰਹੀ ਹੈ ਅਤੇ ਕੰਪਨੀ ਆਪਣੇ ਕਿਸੇ ਕਰਮਚਾਰੀ ਦੀ ਨਾ ਤਾਂ ਤਨਖਾਹ ਕੱਟੇਗੀ, ਨਾ ਹੀ ਬੋਨਸ ਰੋਕੇਗੀ।
ਇਹ ਹੈ ਉਹ ਵਜ੍ਹਾ
ਉਨ੍ਹਾਂ ਕਿਹਾ- 'ਅਸੀ ਮੰਣਦੇ ਹਾਂ ਕਿ ਜੋ ਬੋਨਸ ਅਸੀਂ ਕਰਮਚਾਰੀਆਂ ਨੂੰ ਦੇ ਰਹੇ ਹਾਂ, ਉਹ ਉਨ੍ਹਾਂ ਦੇ ਪਿਛਲੇ 12 ਮਹੀਨਿਆਂ ਦੇ ਕੰਮ ਦਾ ਨਤੀਜਾ ਹੈ ਅਤੇ ਅਸੀਂ ਜੋ ਵਾਅਦਾ ਆਪਣੇ ਲੋਕਾਂ ਨਾਲ ਕੀਤਾ ਹੈ ਉਸ ਨੂੰ ਪੂਰਾ ਕਰਾਂਗੇ। ਇੱਥੋਂ ਤੱਕ ਕਿ 2008 ਦੀ ਮੰਦੀ ਦੌਰਾਨ ਵੀ ਅਸੀਂ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਕੱਟੀ ਸੀ ਅਤੇ ਅਸੀਂ ਅਜੇ ਵੀ ਉਸੇ ਸੰਕਲਪ ਨਾਲ ਅੱਗੇ ਵੱਧ ਰਹੇ ਹਾਂ।