2019 ''ਚ ਹਾਰਲੇ-ਡੇਵਿਡਸਨ ਲਾਂਚ ਕਰੇਗੀ ਆਪਣੀ ਇਲਕੈਟ੍ਰਾਨਿਕ ਬਾਈਕ
Thursday, Mar 01, 2018 - 09:56 PM (IST)
ਜਲੰਧਰ—ਸੁਪਰਬਾਈਕ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਜਲਦ ਹੀ ਮਾਰਕੀਟ 'ਚ ਆਪਣੀ ਇਲੈਕਟ੍ਰਾਨਿਕ ਬਾਈਕ ਲਾਂਚ ਕਰਨ ਵਾਲੀ ਹੈ। ਕੰਪਨੀ ਆਪਣੀ ਇਸ ਨਵੀਂ ਬਾਈਕ ਨੂੰ 2019 ਦੀ ਤੀਸਰੀ ਅਤੇ ਚੌਥੀ ਤਿਮਾਹੀ 'ਚ ਇਸ ਨੂੰ ਦੁਨੀਆਭਰ 'ਚ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਹਾਰਲੇ-ਡੇਵਿਡਸਨ ਨੇ ਇਲੈਕਟ੍ਰਾਨਿਕ ਮੋਟਰਸਾਈਕਲ ਤਕਨੀਕ ਲਈ ਐੱਚ-ਡੀ.ਰੇਵੇਲੇਸ਼ਨ- ਨਾਂ ਟਰੇਡਮਾਰਕ ਕਰਨ ਲਈ ਦਿੱਤਾ ਹੈ ਅਤੇ ਇਸ ਬਾਈਕ ਨੂੰ ਅੱਗਲੇ ਸਾਲ ਦੇ ਆਖਿਰ ਤਕ ਲਾਂਚ ਕੀਤਾ ਜਾ ਸਕਦਾ ਹੈ।

ਹਾਰਲੇ-ਡੇਵਿਡਸਨ ਇੰਡੀਆ ਅਤੇ ਚਾਈਨਾ ਦੇ ਮੈਨੇਜਿੰਗ ਡਾਇਰੈਕਟਰ ਪੀਟਰ ਮੈਕੇਨਜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਲਗਾਤਾਰ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਪਹਿਲੀ ਵਾਰ 2014 'ਚ ਸਾਹਮਣੇ ਲਿਆਇਆ ਗਿਆ ਸੀ ਅਤੇ ਹੁਣ ਹਾਰਲੇ-ਡੇਵਿਡਸਨ ਇਸ ਮੋਟਰਸਾਈਕਲ ਦੇ ਪੂਰੀ ਤਰ੍ਹਾਂ ਪ੍ਰੋਡਕਸ਼ਨ ਮਾਡਲ 'ਤੇ ਕੰਮ ਕਰਨ ਲੱਗੀ ਹੈ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਹਾਰਲੇ-ਡੇਵਿਡਸਨ ਇਲੈਕਟ੍ਰਾਨਿਕ ਬਾਈਕ ਲਿਆਵੇਗੀ, ਕੰਪਨੀ ਨੇ 2014 'ਚ ਹੀ ਲਾਈਵਵਾਇਰ ਪ੍ਰੋਜੈਕਟ ਨੂੰ ਸ਼ੋਕੇਸ਼ ਕੀਤਾ ਸੀ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਲਾਂਚ ਤੋਂ ਬਾਅਦ ਇਸ ਬਾਈਕ ਨੂੰ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।
